ਰਾਮ ਮੰਦਰ ਦੀ SIT ਜਾਂਚ ''ਦੁੱਧ ਦਾ ਦੁੱਧ'' ਅਤੇ ''ਪਾਣੀ ਦਾ ਪਾਣੀ'' ਕਰ ਦੇਵੇਗੀ : ਯੋਗੀ
Friday, Jun 19, 2026 - 02:42 PM (IST)
ਅਯੁੱਧਿਆ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸ਼ੁੱਕਰਵਾਰ ਨੂੰ ਸਮਾਜਵਾਦੀ ਪਾਰਟੀ (ਸਪਾ) ਅਤੇ ਕਾਂਗਰਸ 'ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਨੇ ਰਾਮ ਭਗਤਾਂ ਨੂੰ ਭਰੋਸਾ ਦਿੱਤਾ ਕਿ ਐੱਸਆਈਟੀ ਜਾਂਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦੇਵੇਗੀ। ਰਾਮ ਮੰਦਰ ਲਈ 500 ਸਾਲਾਂ ਦੇ ਸੰਘਰਸ਼ ਦੇ ਇਤਿਹਾਸ ਨੂੰ ਯਾਦ ਕਰਦੇ ਹੋਏ ਯੋਗੀ ਨੇ ਕਿਹਾ,"ਸਾਡੇ ਪੁਰਖਿਆਂ ਨੇ 500 ਸਾਲਾਂ ਤੱਕ ਭਗਵਾਨ ਰਾਮ ਦੇ ਸਥਾਨ ਨੂੰ ਲੈਣ ਲਈ ਸੰਘਰਸ਼ ਕੀਤਾ ਹੈ ਤਾਂ 15 ਦਿਨ ਹੋਰ ਦੇਖ ਲਵੋ, ਚਿੰਤਾ ਨਾ ਕਰੋ।"
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸ਼ੁੱਕਰਵਾਰ ਨੂੰ ਅਯੁੱਧਿਆ ਦੇ ਰੁਦੌਲੀ ਵਿਧਾਨ ਸਭਾ ਹਲਕੇ 'ਚ 378 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸਰਕਾਰੀ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਸਮੇਤ 126 ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ/ਨੀਂਹ ਪੱਥਰ ਰੱਖਿਆ। ਯੋਧਾ ਝਲਕਾਰੀ ਬਾਈ ਦੀ ਘੋੜਸਵਾਰ ਮੂਰਤੀ ਦਾ ਉਦਘਾਟਨ ਕਰਨ ਤੋਂ ਬਾਅਦ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਯੋਗੀ ਨੇ ਕਿਹਾ,"ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਉੱਤਰ ਪ੍ਰਦੇਸ਼ ਨੇ ਪਿਛਲੇ 9 ਸਾਲਾਂ 'ਚ ਜੋ ਤਰੱਕੀ ਕੀਤੀ ਹੈ ਉਹ ਸਮਾਜਿਕ ਏਕਤਾ ਅਤੇ ਸਮੂਹਿਕ ਯਤਨਾਂ ਦਾ ਨਤੀਜਾ ਹੈ।"
ਅਯੁੱਧਿਆ ਦੇ ਭਗਵਾਨ ਸ਼੍ਰੀ ਰਾਮ ਮੰਦਰ 'ਚ ਦਾਨ ਬਕਸੇ 'ਚ ਬੇਨਿਯਮੀਆਂ ਅਤੇ ਵਿੱਤੀ ਪ੍ਰਬੰਧਨ ਦੇ ਮੁੱਦੇ ਤੋਂ ਬਾਅਦ ਪਹਿਲੀ ਵਾਰ ਸ਼ੁੱਕਰਵਾਰ ਨੂੰ ਪਹੁੰਚੇ ਯੋਗੀ ਆਦਿਤਿਆਨਾਥ ਨੇ ਲਖਨਊ ਡਿਵੀਜ਼ਨਲ ਕਮਿਸ਼ਨਰ ਦੀ ਅਗਵਾਈ 'ਚ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (SIT) ਬਣਾਈ ਹੈ। ਯੋਗੀ ਨੇ ਰਾਮ ਭਗਤਾਂ ਨੂੰ ਭਰੋਸਾ ਦਿੱਤਾ, "ਮੈਂ ਸਾਰੇ ਰਾਮ ਭਗਤਾਂ ਨੂੰ ਅਪੀਲ ਕਰਦਾ ਹਾਂ ਕਿ ਅਸੀਂ ਅਯੁੱਧਿਆ ਬਾਰੇ ਅਖ਼ਬਾਰਾਂ 'ਚ ਜੋ ਸੁਣਿਆ ਹੈ, ਉਸ ਬਾਰੇ ਟਰੱਸਟ ਦੀ ਬੇਨਤੀ 'ਤੇ ਇਕ SIT ਜਾਂਚ ਬਿਠਾਈ ਹੈ। ਇਸ ਗੱਲ ਲਈ ਮੈਂ ਕਹਿ ਸਕਦਾ ਹਾਂ ਕਿ SIT ਜਾਂਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਕੇ ਰਹੇਗੀ।"
ਮੁੱਖ ਮੰਤਰੀ ਨੇ ਕਿਹਾ,"ਇਸ 'ਚ ਕੋਈ ਸ਼ੱਕ ਨਹੀਂ ਹੈ ਪਰ ਮੈਂ ਸਾਰਿਆਂ ਨੂੰ, ਸਾਰੀਆਂ ਧਿਰਾਂ ਨੂੰ ਬੇਨਤੀ ਕਰਾਂਗਾ ਕਿ ਉਹ ਰਾਮ ਭਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਕਿਸੇ ਵੀ ਅਪ੍ਰਸੰਗਿਕ ਟਿੱਪਣੀਆਂ ਜਾਂ ਬਿਆਨਾਂ ਤੋਂ ਬਚਣ। ਜੇਕਰ ਕਿਸੇ ਕੋਲ ਕੋਈ ਸਬੂਤ ਹੈ, ਤਾਂ ਕਿਰਪਾ ਕਰਕੇ ਇਸ ਨੂੰ SIT ਨੂੰ ਪ੍ਰਦਾਨ ਕਰੋ।" ਯੋਗੀ ਨੇ ਕਿਹਾ ਕਿ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਦਾਅਵਾ ਕਰ ਰਹੀਆਂ ਹਨ ਕਿ ਰਾਮ ਭਗਤਾਂ ਦਾ ਅਪਮਾਨ ਕੀਤਾ ਗਿਆ, ਉਦੋਂ ਕੀ ਰਾਮ ਭਗਤਾਂ ਦਾ ਅਪਮਾਨ ਨਹੀਂ ਹੋ ਰਿਹਾ ਸੀ, ਜਦੋਂ ਤੁਹਾਡੇ ਨੇਤਾਵਾਂ ਨੇ ਸੁਪਰੀਮ ਕੋਰਟ 'ਚ ਬੇਸ਼ਰਮੀ ਨਾਲ ਹਲਫ਼ਨਾਮਾ ਦਾਇਰ ਕਰਕੇ ਦਾਅਵਾ ਕੀਤਾ ਕਿ "ਰਾਮ ਸਨ ਹੀ ਨਹੀਂ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
