ਰਾਮ ਮੰਦਰ ਮਾਮਲਾ: ਮੁਲਜ਼ਮਾਂ ਤੋਂ ਰਿਮਾਂਡ ’ਤੇ ਪੁੱਛਗਿੱਛ ਪੂਰੀ, 24 ਘੰਟਿਆਂ ’ਚ ਅੰਤਿਮ ਰਿਪੋਰਟ ਸੌਂਪ ਸਕਦੀ ਹੈ SIT
Friday, Jul 17, 2026 - 12:00 PM (IST)
ਲਖਨਊ/ਅਯੁੱਧਿਆ (ਏਜੰਸੀ) - ਅਯੁੱਧਿਆ ਦੇ ਰਾਮ ਮੰਦਰ ’ਚ ਚੜ੍ਹਾਵੇ ਦੀ ਕਥਿਤ ਚੋਰੀ ਦੀ ਜਾਂਚ ਕਰ ਰਿਹਾ ਵਿਸ਼ੇਸ਼ ਜਾਂਚ ਦਲ (ਐੱਸ. ਆਈ. ਟੀ.) ਅਗਲੇ 24 ਘੰਟਿਆਂ ’ਚ ਆਪਣੀ ਅੰਤਿਮ ਰਿਪੋਰਟ ਉੱਤਰ ਪ੍ਰਦੇਸ਼ ਸਰਕਾਰ ਨੂੰ ਸੌਂਪ ਸਕਦਾ ਹੈ। ਸੂਤਰਾਂ ਅਨੁਸਾਰ, ਰਿਪੋਰਟ ਦੇ ਆਧਾਰ ’ਤੇ ਮੰਦਰ ਪ੍ਰਸ਼ਾਸਨ, ਚੜ੍ਹਾਵੇ ਦੀ ਗਣਨਾ ਅਤੇ ਪ੍ਰਬੰਧਨ ਵਿਵਸਥਾ ’ਚ ਵਿਆਪਕ ਬਦਲਾਅ ਕੀਤੇ ਜਾ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਐੱਸ. ਆਈ. ਟੀ. ਦਾ ਕਾਰਜਕਾਲ ਹੁਣ ਦੁਬਾਰਾ ਨਹੀਂ ਵਧਾਇਆ ਜਾਵੇਗਾ। ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੀ ਅਪੀਲ ’ਤੇ ਗਠਿਤ 3 ਮੈਂਬਰੀ ਐੱਸ. ਆਈ. ਟੀ. ਨੇ 23 ਜੂਨ ਨੂੰ 9 ਪੰਨਿਆਂ ਦੀ ਮੁੱਢਲੀ ਰਿਪੋਰਟ ਸੌਂਪੀ ਸੀ।
ਪੜ੍ਹੋ ਇਹ ਵੀ - ਜਹਾਜ਼ 'ਚ 'ਬੰਬ'! ਉਡਾਣ ਤੋਂ ਪਹਿਲਾਂ ਇੰਡੀਗੋ ਦੇ ਯਾਤਰੀਆਂ ਦੀ ਮੁੱਠੀ 'ਚ ਆ ਗਈ ਜਾਨ
ਇਸ ਤੋਂ ਬਾਅਦ ਐੱਫ. ਆਈ. ਆਰ. ਦਰਜ ਹੋਈ ਅਤੇ 8 ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਸਬੰਧ ਵਿਚ ਟਰੱਸਟ ਦੇ 2 ਸੀਨੀਅਰ ਅਹੁਦੇਦਾਰਾਂ ਨੇ ਅਸਤੀਫ਼ਾ ਦਿੱਤਾ। ਅੰਤਿਮ ਰਿਪੋਰਟ ’ਤੇ 22 ਜੁਲਾਈ ਨੂੰ ਪ੍ਰਸਤਾਵਿਤ ਟਰੱਸਟ ਦੀ ਬੈਠਕ ’ਚ ਚਰਚਾ ਹੋਣ ਦੀ ਸੰਭਾਵਨਾ ਹੈ। ਸਾਬਕਾ ਜਨਰਲ ਸਕੱਤਰ ਚੰਪਤ ਰਾਏ ਨੇ ਕਿਹਾ ਹੈ ਕਿ ਉਹ ਐੱਸ. ਆਈ. ਟੀ. ਦੀ ਅੰਤਿਮ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਮਾਮਲੇ ’ਤੇ ਪ੍ਰਤੀਕਿਰਿਆ ਦੇਣਗੇ। ਉੱਥੇ ਹੀ ਟਰੱਸਟ ਦੇ ਖਜ਼ਾਨਚੀ ਗੋਵਿੰਦ ਦੇਵ ਗਿਰੀ ਮਹਾਰਾਜ ਨੇ ਜਾਂਚ ਅਤੇ ਸੁਪਰੀਮ ਕੋਰਟ ਦੀ ਨਿਗਰਾਨੀ ’ਤੇ ਭਰੋਸਾ ਪ੍ਰਗਟਾਉਂਦੇ ਹੋਏ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਵਕਾਲਤ ਕੀਤੀ ਹੈ।
ਪੜ੍ਹੋ ਇਹ ਵੀ - ਅੱਜ ਤੋਂ ਇਕ ਮਹੀਨੇ ਲਈ ਲਾਲ ਕਿਲ੍ਹੇ 'ਚ ਐਂਟਰੀ ਬੈਨ! ਘੁੰਮਣ ਦੇ ਸ਼ੌਕੀਨ ਪੜ੍ਹ ਲੈਣ ਇਹ ਖ਼ਬਰ, ਨਹੀਂ ਤਾਂ...
ਸੁਪਰੀਮ ਕੋਰਟ ਵੀ ਇਸ ਮਾਮਲੇ ਦੀ ਨਿਰਪੱਖ ਅਤੇ ਸਮਾਂਬੱਧ ਜਾਂਚ ਦੀ ਨਿਗਰਾਨੀ ਕਰ ਰਿਹਾ ਹੈ। ਇਸ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਰਮਾਸ਼ੰਕਰ ਮਿਸ਼ਰਾ ਅਤੇ ਸੇਵਾਮੁਕਤ ਬੈਂਕ ਮੁਲਾਜ਼ਮ ਸੁਭਾਸ਼ ਸ਼੍ਰੀਵਾਸਤਵ ਤੋਂ ਬੁੱਧਵਾਰ ਨੂੰ 14 ਘੰਟੇ ਦੇ ਪੁਲਸ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਪੂਰੀ ਹੋਣ ਤੋਂ ਬਾਅਦ ਦੋਵਾਂ ਨੂੰ ਦੇਰ ਰਾਤ ਫੈਜ਼ਾਬਾਦ ਜ਼ਿਲ੍ਹਾ ਜੇਲ੍ਹ ਭੇਜ ਦਿੱਤਾ ਗਿਆ। ਜਾਂਚ ਦੌਰਾਨ ਪੁਲਸ ਨੇ ਮੁਲਜ਼ਮ ਰਮਾਸ਼ੰਕਰ ਦੇ ਘਰ ਦੀ ਤਲਾਸ਼ੀ ’ਚ ਜਾਇਦਾਦ ਨਾਲ ਜੁੜੇ ਦਸਤਾਵੇਜ਼ ਬਰਾਮਦ ਕੀਤੇ, ਜਿਸ ਤੋਂ ਬਾਅਦ ਉਸ ਦੇ ਕਮਰੇ ਨੂੰ ਸੀਲ ਕਰ ਦਿੱਤਾ ਗਿਆ।
ਪੜ੍ਹੋ ਇਹ ਵੀ - ਬਦਲ ਜਾਵੇਗਾ ਸਕੂਲਾਂ ਦਾ SYLLABUS, ਹੁਣ ਇਹ ਵਿਸ਼ਾ ਹੋਵੇਗਾ ਲਾਜ਼ਮੀ, ਕੇਂਦਰ ਨੇ SC ਨੂੰ ਦਿੱਤਾ ਹਲਫਨਾਮਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
