ਬਾਰਿਸ਼ ਕਾਰਨ ਗੁਰੂ ਨਾਨਕ ਦੇਵ ਹਸਪਤਾਲ ’ਚ ਭਰਿਆ ਪਾਣੀ, ਬੀਮਾਰੀਆਂ ਦਾ ਵਧਿਆ ਖਤਰਾ
Friday, Jul 24, 2026 - 01:29 PM (IST)
ਅੰਮ੍ਰਿਤਸਰ(ਦਲਜੀਤ)- ਸਾਵਣ ਮਹੀਨੇ ਦੀ ਆਮਦ ਤੋਂ ਪਹਿਲਾਂ ਹੀ ਹੋ ਰਹੀ ਲਗਾਤਾਰ ਮੀਂਹ ਨੇ ਅੰਮ੍ਰਿਤਸਰ ਪ੍ਰਸ਼ਾਸਨ ਦੇ ਪੁਖ਼ਤਾ ਪ੍ਰਬੰਧਾਂ ਦੇ ਦਾਅਵਿਆਂ ਦੀ ਹਵਾ ਕੱਢ ਦਿੱਤੀ ਹੈ। ਸਿਰਫ਼ ਦੋ ਦਿਨਾਂ ਦੇ ਮੀਂਹ ਨਾਲ ਸ਼ਹਿਰ ਦਾ ਵੱਡਾ ਹਿੱਸਾ ਜਲਥਲ ਹੋ ਗਿਆ, ਜਿਸ ਨਾਲ ਨਿਕਾਸੀ ਪ੍ਰਬੰਧਾਂ ਦੀਆਂ ਧੱਜੀਆਂ ਉੱਡਦੀਆਂ ਨਜ਼ਰ ਆਈਆਂ। ਸਭ ਤੋਂ ਗੰਭੀਰ ਹਾਲਾਤ ਗੁਰੂ ਨਾਨਕ ਦੇਵ ਹਸਪਤਾਲ ’ਚ ਦੇਖਣ ਨੂੰ ਮਿਲੇ, ਜਿੱਥੇ ਕਈ ਵਾਰਡਾਂ ’ਚ ਪਾਣੀ ਭਰਨ ਕਾਰਨ ਮਰੀਜ਼ਾਂ ਅਤੇ ਸਟਾਫ਼ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਵਾਰਡਾਂ ’ਚ ਖੜ੍ਹੇ ਗੰਦੇ ਪਾਣੀ ਕਾਰਨ ਇਲਾਜ ਅਧੀਨ ਮਰੀਜ਼ਾਂ ’ਚ ਇਨਫੈਕਸ਼ਨ ਫੈਲਣ ਦਾ ਡਰ ਬਣਿਆ ਹੋਇਆ ਹੈ। ਪਾਣੀ ਭਰਨ ਕਾਰਨ ਹਸਪਤਾਲ ਸਟਾਫ਼ ਦਾ ਰੋਜ਼ਾਨਾ ਦਾ ਕੰਮਕਾਜ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਇਹ ਵੀ ਪੜ੍ਹੋ- ਰਣਜੀਤ ਸਾਗਰ ਡੈਮ ਝੀਲ ’ਚ ਦੋ ਦਿਨਾਂ ’ਚ ਵਧਿਆ ਪਾਣੀ ਦਾ ਪੱਧਰ, ਡੈਮ ਪ੍ਰਬੰਧਕਾਂ ਨੇ ਦਿੱਤੇ ਚਿਤਾਵਨੀ ਦੇ ਸੰਦੇਸ਼
ਸਿਹਤ ਵਿਭਾਗ ਦੀ ਚਿਤਾਵਨੀ ਤੇ ਐਡਵਾਇਜ਼ਰੀ
ਖੜ੍ਹੇ ਪਾਣੀ ਕਾਰਨ ਮੱਛਰਾਂ ਦੀ ਪੈਦਾਵਾਰ ਵਧਣ ਨਾਲ ਡੇਂਗੂ, ਮਲੇਰੀਆ, ਡਾਇਰੀਆ ਅਤੇ ਹੋਰ ਸੰਕਰਮਕ ਬਿਮਾਰੀਆਂ ਫੈਲਣ ਦਾ ਖ਼ਤਰਾ ਕਈ ਗੁਣਾ ਵਧ ਗਿਆ ਹੈ। ਸਿਹਤ ਵਿਭਾਗ ਨੇ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਆਮ ਜਨਤਾ ਲਈ ਹੇਠ ਲਿਖੀਆਂ ਹਦਾਇਤਾਂ ਜਾਰੀ ਕੀਤੀਆਂ ਹਨ:
–ਬਰਸਾਤ ਦੇ ਮੌਸਮ ’ਚ ਸਿਰਫ਼ ਉਬਲਿਆ ਜਾਂ ਸਾਫ਼ ਪਾਣੀ ਹੀ ਪੀਓ।
–ਖੁੱਲ੍ਹੇ ’ਚ ਵਿਕ ਰਹੇ ਖਾਣ-ਪੀਣ ਦੇ ਸਾਮਾਨ ਤੋਂ ਪਰਹੇਜ਼ ਕਰੋ।
–ਘਰਾਂ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ।
–ਮੱਛਰਦਾਨੀ ਅਤੇ ਰਿਪੈਲੈਂਟ ਦੀ ਵਰਤੋਂ ਜ਼ਰੂਰੀ ਬਣਾਓ।
–ਬੁਖ਼ਾਰ, ਉਲਟੀ ਜਾਂ ਡਾਇਰੀਆ ਦੇ ਲੱਛਣ ਦਿਸਣ ’ਤੇ ਤੁਰੰਤ ਕਿਸੇ ਸਰਕਾਰੀ ਜਾਂ ਯੋਗ ਡਾਕਟਰ ਤੋਂ ਹੀ ਦਵਾਈ ਲਵੋ।
ਇਹ ਵੀ ਪੜ੍ਹੋ- ਪੰਜਾਬ ਦੇ ਸਰਹੱਦੀ ਪਿੰਡਾਂ ’ਚ ਖਤਰੇ ਦੀ ਘੰਟੀ, ਲਗਾਤਾਰ ਬਾਰਿਸ਼ ਲਿਆ ਸਕਦੀ ਵੱਡੀ ਆਫਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
