ਰਾਮ ਮੰਦਰ ਚੜ੍ਹਾਵਾ ਚੋਰੀ ਵਿਵਾਦ ਦਰਮਿਆਨ ਅਮਿਤ ਸ਼ਾਹ ਨੂੰ ਮਿਲੇ CM ਯੋਗੀ, ਕਰੀਬ 40 ਮਿੰਟ ਹੋਈ ਚਰਚਾ

Wednesday, Jul 15, 2026 - 08:40 AM (IST)

ਰਾਮ ਮੰਦਰ ਚੜ੍ਹਾਵਾ ਚੋਰੀ ਵਿਵਾਦ ਦਰਮਿਆਨ ਅਮਿਤ ਸ਼ਾਹ ਨੂੰ ਮਿਲੇ CM ਯੋਗੀ, ਕਰੀਬ 40 ਮਿੰਟ ਹੋਈ ਚਰਚਾ

ਨਵੀਂ ਦਿੱਲੀ (ਇੰਟ.) - ਅਯੁੱਧਿਆ ਦੇ ਰਾਮ ਮੰਦਰ ਚੜ੍ਹਾਵਾ ਚੋਰੀ ਵਿਵਾਦ ਦਰਮਿਆਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦਿੱਲੀ ਵਿਚ ਮੁਲਾਕਾਤ ਕੀਤੀ। ਦੋਵਾਂ ਆਗੂਆਂ ਵਿਚਾਲੇ ਇਹ ਮੁਲਾਕਾਤ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਮੰਦਰ ਦਾਨ ਚੋਰੀ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਸਰਕਾਰ ’ਤੇ ਹਮਲਾਵਰ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅੱਜ ਹੀ ਦਿੱਲੀ ਪਹੁੰਚੇ ਹਨ। ਉਨ੍ਹਾਂ ਦੀ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨਾਲ ਵੀ ਮੁਲਾਕਾਤ ਕਰਨ ਦੀ ਸੰਭਾਵਨਾ ਹੈ। 

ਪੜ੍ਹੋ ਇਹ ਵੀ - ਕਰੋੜਾਂ ਵਾਹਨ ਚਾਲਕਾਂ ਨੂੰ ਵੱਡੀ ਖ਼ੁਸ਼ਖ਼ਬਰੀ! ਦੇਸ਼ ਭਰ 'ਚ ਬੰਦ ਹੋਣਗੇ 80 ਤੋਂ ਵੱਧ ਟੋਲ ਪਲਾਜ਼ੇ

ਮੁੱਖ ਮੰਤਰੀ ਦੇ ਅਚਾਨਕ ਦਿੱਲੀ ਦੌਰੇ ਕਾਰਨ ਸਿਆਸੀ ਹਲਕਿਆਂ ਵਿਚ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਬੈਠਕਾਂ ਵਿਚ ਸੰਗਠਨ ਅਤੇ ਸੂਬੇ ਨਾਲ ਜੁੜੇ ਅਹਿਮ ਮੁੱਦਿਆਂ ਦੇ ਨਾਲ-ਨਾਲ ਆਗਾਮੀ ਸਿਆਸੀ ਪ੍ਰੋਗਰਾਮਾਂ ’ਤੇ ਵੀ ਚਰਚਾ ਹੋ ਸਕਦੀ ਹੈ। ਹਾਲਾਂਕਿ, ਬੈਠਕਾਂ ਦੇ ਏਜੰਡੇ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਮੁੱਖ ਮੰਤਰੀ ਦੇ ਦਿੱਲੀ ਦੌਰੇ ’ਤੇ ਸਿਆਸੀ ਅਤੇ ਪ੍ਰਸ਼ਾਸਨਿਕ, ਦੋਵਾਂ ਪੱਧਰਾਂ ’ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ।

ਪੜ੍ਹੋ ਇਹ ਵੀ - 3 ਜਵਾਕਾਂ ਨੂੰ ਜ਼ਹਿਰ ਮਗਰੋਂ ਔਰਤ ਨੇ ਖ਼ੁਦ ਵੀ ਚੁੱਕਿਆ ਖੌਫਨਾਕ ਕਦਮ, ਲਖਨਊ 'ਚ ਪਿਆ ਚੀਕ-ਚਿਹਾੜਾ

ਯੂ. ਪੀ. ਚੋਣਾਂ 2027 ਲਈ ਬਣਿਆ ਨਵਾਂ ਪਲਾਨ?
ਸੂਤਰਾਂ ਮੁਤਾਬਕ, ਇਸ ਸੀਕਰੇਟ ਮੀਟਿੰਗ ਵਿਚ ਉੱਤਰ ਪ੍ਰਦੇਸ਼ ਨੂੰ ਲੈ ਕੇ ਇਕ ‘ਤਿੰਨ ਪੜਾਵੀ ਮੈਗਾ ਪਲਾਨ’ ਤਿਆਰ ਕੀਤਾ ਗਿਆ ਹੈ। ਹਾਲ ਹੀ ਵਿਚ ਹੋਏ ਯੂ. ਪੀ. ਕੈਬਨਿਟ ਵਿਸਥਾਰ ਤੋਂ ਬਾਅਦ ਸ਼ਾਹ ਨੇ ਸੀ. ਐੱਮ. ਯੋਗੀ ਨੂੰ ਪੂਰੀ ਤਰ੍ਹਾਂ ‘ਫ਼੍ਰੀ ਹੈਂਡ’ ਕਰ ਦਿੱਤਾ ਹੈ। ਸਪਾ ਦੇ ‘ਪੀ. ਡੀ. ਏ.’ (ਪਿਛੜਾ, ਦਲਿਤ, ਘੱਟਗਿਣਤੀ) ਕਾਰਡ ਨੂੰ ਕੱਟਣ ਲਈ ਭੂਪੇਂਦਰ ਚੌਧਰੀ ਅਤੇ ਮਨੋਜ ਪਾਂਡੇ ਵਰਗੇ ਦਿੱਗਜ ਆਗੂਆਂ ਅਤੇ ਗ਼ੈਰ-ਯਾਦਵ ਓ. ਬੀ. ਸੀ. ਤੇ ਦਲਿਤ ਚਿਹਰਿਆਂ ਨੂੰ ਜ਼ਮੀਨੀ ਪੱਧਰ ’ਤੇ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ। ਅਯੁੱਧਿਆ ਸਮੇਤ ਪੂਰੇ ਸੂਬੇ ਵਿਚ ਚੱਲ ਰਹੇ ਇਨਫਰਾਸਟਰੱਕਚਰ ਪ੍ਰਾਜੈਕਟਾਂ ਨੂੰ ਸਮੇਂ ਤੋਂ ਪਹਿਲਾਂ ਪੂਰਾ ਕਰਨਾ ਅਤੇ ਕਾਨੂੰਨ-ਵਿਵਸਥਾ ਦੇ ਮੁੱਦੇ ’ਤੇ ਜ਼ੀਰੋ ਟਾਲਰੈਂਸ ਦੀ ਨੀਤੀ ਨੂੰ ਹੋਰ ਹਮਲਾਵਰ ਬਣਾਇਆ ਜਾ ਰਿਹਾ ਹੈ।

ਪੜ੍ਹੋ ਇਹ ਵੀ - ਅਗਲੇ 4 ਦਿਨ ਖ਼ਤਰਨਾਕ! ਮੌਸਮ ਵਿਭਾਗ ਵਲੋਂ 18 ਸੂਬਿਆਂ 'ਚ ਬਹੁਤ ਭਾਰੀ ਮੀਂਹ ਦਾ ਅਲਰਟ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News