ਰਾਮ ਮੰਦਰ ਨੂੰ ਭੇਂਟ ਕੀਤੀ ਸੋਨੇ ਨਾਲ ਜੜੀ ''ਰਾਮਚਰਿਤਮਾਨਸ'' ਵੀ ਹੋ ਗਈ ਗ਼ਾਇਬ !
Sunday, Jul 05, 2026 - 11:00 AM (IST)
ਅਯੁੱਧਿਆ (ਏਜੰਸੀ)- ਰਾਮ ਮੰਦਰ ਚੜ੍ਹਾਵਾ ਵਿਵਾਦ ਦੌਰਾਨ ਸਾਬਕਾ ਕੇਂਦਰੀ ਗ੍ਰਹਿ ਸਕੱਤਰ ਐੱਸ. ਲਕਸ਼ਮੀ ਨਾਰਾਇਣ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਆਪਣੀ ਪਤਨੀ ਸਰਸਵਤੀ ਨਾਲ ਅਪ੍ਰੈਲ 2024 ’ਚ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੂੰ ਸੋਨੇ ਦੀ ਪਰਤ ਚੜ੍ਹੀ ਰਾਮਚਰਿਤਮਾਨਸ ਭੇਟ ਕੀਤੀ ਸੀ ਜੋ ਹੁਣ ਮੰਦਰ ’ਚ ਵਿਖਾਈ ਨਹੀਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਲਗਭਗ 147 ਕਿਲੋਗ੍ਰਾਮ ਵਜ਼ਨੀ ਅਤੇ ਲਗਭਗ 4.5 ਤੋਂ 5 ਕਰੋੜ ਰੁਪਏ ਮੁੱਲ ਦੀ ਇਸ ਰਾਮਚਰਿਤਮਾਨਸ ’ਚ ਲੱਗਭਗ 800 ਗ੍ਰਾਮ ਸੋਨੇ ਦੀ ਵਰਤੋਂ ਕੀਤੀ ਗਈ ਸੀ। ਇਸ ਨੂੰ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਕੁਝ ਸਮੇਂ ਤੱਕ ਰੱਖਿਆ ਗਿਆ ਪਰ ਬਾਅਦ ’ਚ ਹਟਾ ਦਿੱਤਾ ਗਿਆ।
ਉਨ੍ਹਾਂ ਦਾ ਦੋਸ਼ ਹੈ ਕਿ ਇਸ ਸਬੰਧ ’ਚ ਟਰੱਸਟ ਤੋਂ ਵਾਰ-ਵਾਰ ਜਾਣਕਾਰੀ ਮੰਗੀ ਗਈ ਪਰ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਸਾਬਕਾ ਗ੍ਰਹਿ ਸਕੱਤਰ ਨੇ ਇਹ ਵੀ ਦਾਅਵਾ ਕੀਤਾ ਕਿ ਰਾਮਚਰਿਤਮਾਨਸ ਮੰਦਰ ਨੂੰ ਸੌਂਪੇ ਜਾਣ ਦੀ ਕੋਈ ਰਸੀਦ ਉਨ੍ਹਾਂ ਨੂੰ ਨਹੀਂ ਦਿੱਤੀ ਗਈ। ਉਨ੍ਹਾਂ ਨੇ ਮਾਮਲੇ ਦੀ ਜਾਂਚ ਕਰ ਕੇ ਵਸਤੂ ਦਾ ਪਤਾ ਲਗਾਉਣ ਦੀ ਅਪੀਲ ਕੀਤੀ ਹੈ। ਉੱਥੇ ਹੀ ਇਸ ਸਬੰਧ ’ਚ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਵੱਲੋਂ ਤੁਰੰਤ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
