ਰਾਮ ਮੰਦਰ: ਅਯੁੱਧਿਆ ਪਹੁੰਚ ਰਹੀ 108 ਫੁੱਟ ਲੰਬੀ ਅਗਰਬੱਤੀ, 50 ਕਿਲੋਮੀਟਰ ਤੱਕ ਫੈਲਾਏਗੀ ਖੁਸ਼ਬੂ
Tuesday, Jan 09, 2024 - 02:56 PM (IST)
ਭਰਤਪੁਰ (ਵਾਰਤਾ)- ਅਯੁੱਧਿਆ 'ਚ 22 ਜਨਵਰੀ ਨੂੰ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਲਈ ਇਕ ਟਰੱਕ 'ਤੇ ਗੁਜਰਾਤ ਤੋਂ ਅਯੁੱਧਿਆ ਲਿਆਂਦੀ ਜਾ ਰਹੀ 3610 ਕਿਲੋਗ੍ਰਾਮ ਭਾਰੀ ਅਗਰਬੱਤੀ ਦਾ ਸੋਮਵਾਰ ਨੂੰ ਇੱਥੇ ਸ਼ਰਧਾਲੂਆਂ ਨੇ ਸੁਆਗਤ ਕੀਤਾ। 108 ਫੁੱਟ ਲੰਬੀ ਇਸ ਅਗਰਬੱਤੀ ਨੂੰ ਲੈ ਕੇ ਇਕ ਟਰੱਕ ਆਗਰਾ-ਜੈਪੁਰ ਰਾਸ਼ਟਰੀ ਰਾਜਮਾਰਗ ਸੰਖਿਆ 21 ਦੇ ਰਸਤੇ ਭਰਤਪੁਰ ਪਹੁੰਚਣ 'ਤੇ ਸ਼ਰਧਾਲੂਆਂ ਨੇ ਜੈ ਸ਼੍ਰੀਰਾਮ ਦੇ ਜੈਕਾਰਿਆਂ ਨਾਲ ਫੁੱਲਾਂ ਦੀ ਵਰਖਾ ਕਰ ਕੇ ਸੁਆਗਤ ਕੀਤਾ।
ਗੁਜਰਾਤ 'ਚ ਤਿਆਰ ਕੀਤੀ ਗਈ ਇਸ ਅਗਰਬੱਤੀ ਨੂੰ ਬਣਾਉਣ 'ਚ 6 ਮਹੀਨੇ ਲੱਗੇ। ਇਹ ਅਗਰਬੱਤੀ ਕਰੀਬ ਡੇਢ ਮਹੀਨੇ ਬਲੇਗੀ ਅਤੇ 50 ਕਿਲੋਮੀਟਰ ਦੇ ਇਲਾਕੇ 'ਚ ਖੁਸ਼ਬੂ ਫੈਲਾਏਗੀ। ਇਸ ਅਗਰਬੱਤੀ ਦੀ ਚੌੜਾਈ ਕਰੀਬ ਸਾਢੇ ਤਿੰਨ ਫੁੱਟ ਹੈ। ਅਗਰਬੱਤੀ ਬਣਾਉਣ ਵਾਲੇ ਗੁਜਰਾਤ ਵਾਸੀ ਬਿਹਾ ਭਰਬਾੜ ਨੇ ਦੱਸਿਆ ਕਿ ਅਗਰਬੱਤੀ ਨੂੰ ਦੇਸੀ ਗਾਂ ਦੇ ਗੋਬਰ ਘਿਓ ਧੁੱਪ ਸਮੱਗਰੀ ਸਮੇਤ ਕਈ ਤਰ੍ਹਾਂ ਦੀਆਂ ਜੜ੍ਹੀਆਂ ਬੂਟੀਆਂ ਮਿਲਾ ਕੇ ਬਣਾਇਆ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8