ਰਾਮ ਰਹੀਮ ਨੇ ਮਾਂ ਅਤੇ ਸਮਰਥਕਾਂ ਨੂੰ ਲਿਖੀ ਦੂਜੀ ਚਿੱਠੀ, ਪਹਿਲੀ ਵਾਰ ਹਨੀਪ੍ਰੀਤ 'ਤੇ ਤੋੜੀ ਚੁੱਪੀ

07/29/2020 1:42:28 PM

ਏਲਾਨਾਬਾਦ (ਸੁਰੇਂਦਰ ਸਰਦਾਨਾ)- ਸਾਧਵੀ ਕਤਲਕਾਂਡ ਦੇ ਦੋਸ਼ 'ਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਲੋਂ ਸਜ਼ਾ ਸੁਣਾਏ ਜਾਣ 'ਤੇ ਲਗਭਗ ਪਿਛਲੇ 3 ਸਾਲਾਂ ਤੋਂ ਰੋਹਤਕ ਦੀ ਸੁਨਾਰੀਆ ਜੇਲ 'ਚ ਬੰਦ ਸਿਰਸਾ ਦੇ ਡੇਰਾ ਮੁਖੀ ਰਾਮ ਰਹੀਮ ਨੇ ਆਪਣੀ ਮਾਂ ਅਤੇ ਆਪਣੇ ਸਮਰਥਕਾਂ ਨੂੰ ਇਕ ਹੋਰ ਚਿੱਠੀ ਲਿਖੀ ਹੈ। ਚਿੱਠੀ 'ਚ ਰਾਮ ਰਹੀਮ ਨੇ ਆਪਣੀ ਮਾਂ ਅਤੇ ਆਪਣੇ ਸਮਰਥਕਾਂ ਨੂੰ ਕੋਰੋਨਾ ਇਨਫੈਕਸ਼ਨ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਅਪੀਲ ਕਰਦਿਆਂ ਮੁੱਖ ਰੂਪ ਨਾਲ ਕੋਰੋਨਾ ਤੋਂ ਬਚਣ ਲਈ ਲਿਖਿਆ ਹੈ। ਨਾਲ ਹੀ ਇਹ ਵੀ ਲਿਖਿਆ ਹੈ ਕਿ ਸਾਰੇ ਸਮਰਥਕ ਕੋਰੋਨਾ ਨੂੰ ਲੈ ਕੇ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਜ਼ਰੂਰ ਪਾਲਣ ਕਰਨ।

ਆਪਣੀ ਚਿੱਠੀ 'ਚ ਰਾਮ ਰਹੀਮ ਨੇ ਸਪੱਸ਼ਟ ਕੀਤਾ ਹੈ ਕਿ ਡੇਰੇ 'ਚ ਪਰਿਵਾਰ ਦੇ ਮੈਂਬਰਾਂ ਅਤੇ ਹਨੀਪ੍ਰੀਤ ਦਰਮਿਆਨ ਕੋਈ ਵਿਵਾਦ ਨਹੀਂ ਹੈ। ਦੱਸਣਯੋਗ ਹੈ ਕਿ 24 ਮਾਰਚ ਨੂੰ ਹੋਈ ਤਾਲਾਬੰਦੀ ਦੇ ਬਾਅਦ ਤੋਂ ਰਾਮ ਰਹੀਮ ਦੀ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਨਹੀਂ ਹੋ ਪਾ ਰਹੀ ਹੈ। ਜੇਲ ਮੈਨੁਅਲ ਦੇ ਹਿਸਾਬ ਨਾਲ ਸਜ਼ਾ ਕੱਟ ਰਹੇ ਕੈਦੀ ਨੂੰ ਹਰ ਮਹੀਨੇ 2 ਚਿੱਠੀਆਂ ਲਿਖਣ ਦਾ ਅਧਿਕਾਰ ਹੁੰਦਾ ਹੈ। ਉਸ ਦੇ ਅਧੀਨ ਰਾਮ ਰੀਮ ਵਲੋਂ ਕਰੀਬ 80 ਦਿਨ ਬਾਅਦ ਇਹ ਦੂਜੀ ਚਿੱਠੀ ਲਿਖੀ ਗਈ ਹੈ।

PunjabKesari

ਰਾਮ ਰਹੀਮ ਨੇ ਆਪਣੀ ਮਾਂ ਸਮੇਤ ਹੋਰ ਸੇਵਾਦਾਰਾਂ ਨੂੰ ਸੰਬੋਧਨ ਕਰਦਿਆਂ ਚਿੱਠੀ 'ਚ ਲਿਖਿਆ ਕਿ ਸਾਨੂੰ ਖੁਸ਼ੀ ਹੈ ਕਿ ਸਾਡੇ ਬੱਚੇ ਜਸਮੀਤ ਇੰਸਾ, ਹਨੀਪ੍ਰੀਤ ਇੰਸਾ, ਅਮਰਪ੍ਰੀਤ ਇੰਸਾ ਅਤੇ ਸਾਰੇ ਡੇਰੇ 'ਚ ਰਹਿਣ ਵਾਲੇ ਸੇਵਾਦਾਰ, ਏਡਮ ਬਲਾਕ ਸੇਵਾਦਾਰ ਅਤੇ ਕਰੋੜਾਂ ਬੱਚੇ ਸੇਵਾਦਾਰ ਸਾਰੇ ਅੱਜ ਵੀ ਇਕ ਹਨ। ਕਿਸੇ ਤਰ੍ਹਾਂ ਦੀ ਕੋਈ ਗੁਟਬਾਜ਼ੀ ਨਹੀਂ ਹੈ ਅਤੇ ਅੱਗੇ ਵੀ ਸਾਰੇ ਇਕ ਰਹਿਣ। ਟਰੱਸਟ ਸੇਵਾਦਾਰ, ਏਡਮ ਬਲਾਕ ਸੇਵਾਦਾਰ ਆਸ਼ਰਮ 'ਚ ਰਹਿਣ ਵਾਲੇ ਸੇਵਾਦਾਰ ਇਹ ਖਿਆਲ ਰੱਖਣ ਕਿ ਸਾਧ ਸੰਗਤ 'ਚ ਕੋਈ ਗੁਟਬਾਜ਼ੀ ਨਾ ਹੋਵੇ ਅਤੇ ਏਕਤਾ ਬਣੀ ਰਹੇ। ਆਸ਼ਰਮਾਂ ਦਾ ਪੂਰਾ ਖਿਆਲ ਰੱਖਣ। ਸਾਡਾ ਧਿਆਨ ਤਾਂ ਕੂੰਜ ਦੀ ਤਰ੍ਹਾਂ ਕਰੋੜਾਂ ਬੱਚਿਆਂ 'ਚ ਹੀ ਲੱਗਾ ਰਹਿੰਦਾ ਹੈ।

PunjabKesariਦੱਸਣਯੋਗ ਹੈ ਕਿ ਸੁਨਾਰੀਆ ਜੇਲ 'ਚ ਰਾਮ ਰਹੀਮ ਨੂੰ ਹਨੀਪ੍ਰੀਤ ਹੁਣ ਤੱਕ 4-5 ਵਾਰ ਮਿਲ ਚੁਕੀ ਹੈ ਪਰ ਉਸ ਦੌਰਾਨ ਪਰਿਵਾਰ ਦਾ ਕੋਈ ਮੈਂਬਰ ਨਾਲ ਨਹੀਂ ਹੁੰਦਾ ਸੀ। ਹਨੀਪ੍ਰੀਤ ਦੀ ਮੁਲਾਕਾਤ ਤੋਂ ਬਾਅਦ ਦੂਜੀ ਵਾਰ ਪਰਿਵਾਰ ਦੇ ਲੋਕ ਆਉਂਦੇ ਸਨ। ਇਸ ਨੂੰ ਲੈ ਕੇ ਵੀ ਪਰਿਵਾਰ ਦੇ ਮੈਂਬਰਾਂ ਅਤੇ ਹਨੀਪ੍ਰੀਤ 'ਚ ਵਿਵਾਦ ਦਾ ਸ਼ੱਕ ਜ਼ੋਰਾਂ 'ਤੇ ਸੀ। ਹੁਣ ਰਾਮ ਰਹੀਮ ਨੇ ਚਿੱਠੀ ਲਿਖ ਕੇ ਸਾਰਿਆਂ ਨੂੰ ਇਕੱਠੇ ਰਹਿਣ ਦਾ ਸੰਦੇਸ਼ ਦਿੱਤਾ ਹੈ।


DIsha

Content Editor

Related News