ਰਾਮ ਰਹੀਮ ਦੇ ਜਨਮਦਿਨ ਕਾਰਡਾਂ ਦਾ ਸੁਨਾਰੀਆ ਜੇਲ ''ਚ ਆਇਆ ਹੜ੍ਹ, ਪੋਸਟਮਾਸਟਰ ਪਰੇਸ਼ਾਨ
Tuesday, Aug 21, 2018 - 01:49 PM (IST)

ਰੋਹਤਕ— ਰੋਹਤਕ ਦੀ ਸੁਨਾਰੀਆ ਜੇਲ 'ਚ ਸਾਧਵੀ ਯੌਨ ਸ਼ੋਸ਼ਣ ਮਾਮਲੇ 'ਚ ਸਜ਼ਾ ਕੱਟ ਰਹੇ ਰਾਮ ਰਹੀਮ ਦੇ ਜਨਮਦਿਨ 'ਤੇ 8-10 ਭਗਤਾਂ ਨੇ ਸ਼ੁੱਭਕਾਮਨਾਵਾਂ ਨਹੀਂ ਭੇਜੀਆਂ ਸਗੋਂ ਸੈਕੜੋਂ ਲੋਕਾਂ ਦੇ ਕਾਰਡ ਸੁਨਾਰੀਆ ਜੇਲ ਪੁੱਜੇ ਹਨ। ਜਨਮਦਿਨ ਨੂੰ 6 ਦਿਨ ਗੁਜ਼ਰ ਚੁੱਕੇ ਹਨ ਪਰ ਕਾਰਡ ਪੁੱਜਣ ਦਾ ਸਿਲਸਿਲਾ ਹੁਣ ਵੀ ਜਾਰੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਰਾਮ ਰਹੀਮ ਦੇ ਨਾਂ 'ਤੇ ਕਾਰਡ ਪੁੱਜ ਰਹੇ ਹਨ। ਰੋਹਤਕ ਦੇ ਸਥਾਨਕ ਪੋਸਟ ਆਫਿਸ 'ਚ ਪਿਛਲੇ ਇਕ ਹਫਤੇ ਤੋਂ ਕਾਰਡਾਂ ਦਾ ਹੜ੍ਹ ਲੱਗਿਆ ਹੈ। ਸੁਨਾਰੀਆ ਪਿੰਡ ਦੇ ਪੋਸਟਮਾਸਟਰ ਜਗਦੀਸ਼ ਬਧਵਾਰ ਦਾ ਕਹਿਣਾ ਹੈ ਕਿ ਬੀਤੇ ਇਕ ਹਫਤੇ ਤੋਂ ਉਨ੍ਹਾਂ ਦਾ ਕੰਮ ਦੌਗੁਣਾ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦੋ ਦਹਾਕੇ ਦੇ ਆਪਣੇ ਕਰੀਅਰ 'ਚ ਮੈਂ ਕਦੀ ਕਿਸੇ ਇਕ ਵਿਅਕਤੀ ਦੇ ਨਾਂ ਇੰਨੇ ਖੱਤ ਆਉਂਦੇ ਨਹੀਂ ਦੇਖੇ। ਅਜਿਹੇ ਬੈਕਗ੍ਰਾਊਂਡ ਵਾਲੇ ਵਿਅਕਤੀ ਲਈ ਇੰਨੀ ਸ਼ੁੱਭਕਾਮਨਾਵਾਂ ਹੈਰਾਨ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਆਮ ਤੌਰ 'ਤੇ ਉਹ ਸਵੇਰੇ 9 ਵਜੇ ਦਫਤਰ ਪੁੱਜਦੇ ਹਨ ਅਤੇ ਦੁਪਹਿਰ 1 ਵਜੇ ਤੱਕ ਲਗਭਗ ਸਾਰੇ ਕੰਮ ਖਤਮ ਕਰ ਲੈਂਦੇ ਹਨ ਪਰ ਪਿਛਲੇ ਕੁਝ ਦਿਨਾਂ ਤੋਂ ਸਟਾਫ 8 ਵਜੇ ਆਉਂਦਾ ਹੈ ਅਤੇ ਸ਼ਾਮ 6 ਵਜੇ ਤੱਕ ਵੀ ਕੰਮ ਖਤਮ ਨਹੀਂ ਹੋ ਪਾਉਂਦਾ।