ਰਾਮ ਰਹੀਮ ਦੀ ਸਿਹਤ ਵਿਗੜਨ ’ਤੇ ਰੋਹਤਕ PGI ’ਚ ਦਾਖ਼ਲ, ਜਾਂਚ ਮਗਰੋਂ ਭੇਜਿਆ ਵਾਪਸ ਜੇਲ੍ਹ
Thursday, Jun 03, 2021 - 11:49 AM (IST)
ਰੋਹਤਕ— ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿਚ ਰੋਹਤਕ ਸਥਿਤ ਸੁਨਾਰੀਆ ਜੇਲ੍ਹ ’ਚ ਬੰਦ ਰਾਮ ਰਹੀਮ ਨੂੰ ਵੀਰਵਾਰ ਸਵੇਰੇ ਕਰੀਬ 7 ਵਜੇ ਪੀ. ਜੀ. ਆਈ. ਲਿਆਂਦਾ ਗਿਆ। ਦੱਸਿਆ ਜਾ ਰਿਹਾ ਹੈ ਕਿ ਰਾਮ ਰਹੀਮ ਦੀ ਸਿਹਤ ਖਰਾਬ ਹੋਣ ਮਗਰੋਂ ਸਖ਼ਤ ਸੁਰੱਖਿਆ ਦਰਮਿਆਨ ਪੀ. ਜੀ. ਆਈ. ਲਿਆਂਦਾ ਗਿਆ। ਹਾਲਾਂਕਿ ਦੋ ਘੰਟੇ ਦੀ ਜਾਂਚ ਅਤੇ ਦਵਾਈ ਦੇ ਕੇ ਫਿਰ ਵਾਪਸ ਜੇਲ੍ਹ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ : ਸਵੇਰੇ ਗਿਆ ਅਤੇ ਸ਼ਾਮ ਨੂੰ ਵਾਪਸ ਸੁਨਾਰੀਆ ਜੇਲ੍ਹ ਪਹੁੰਚਿਆ ਰਾਮ ਰਹੀਮ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਡੇਰਾ ਮੁਖੀ ਰਾਮ ਰਹੀਮ ਦੇ ਢਿੱਡ ’ਚ ਦਰਦ ਉੱਠਿਆ। ਹਫੜਾ-ਦਫੜੀ ਵਿਚ ਰਾਮ ਰਹੀਮ ਨੂੰ ਪੀ. ਜੀ. ਆਈ. ਲਿਆਂਦਾ ਗਿਆ। ਇੱਥੇ ਲੱਗਭਗ 2 ਘੰਟੇ ਤੱਕ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ ਅਤੇ ਦਵਾਈ ਦਿੱਤੀ। ਉਸ ਨੂੰ ਢਿੱਡ ਦਰਦ ’ਚ ਆਰਾਮ ਮਿਲ ਗਿਆ ਅਤੇ ਜਾਂਚ ਵਿਚ ਕੁਝ ਨਹੀਂ ਨਿਕਲਿਆ, ਇਸ ਲਈ ਡਾਕਟਰਾਂ ਨੇ ਉਸ ਨੂੰ ਵਾਪਸ ਭੇਜ ਦਿੱਤਾ।
ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ’ਤੇ ਗੱਲਬਾਤ ਫਿਰ ਸ਼ੁਰੂ ਕਰਨ ਲਈ ਕਿਸਾਨਾਂ ਨੇ PM ਮੋਦੀ ਨੂੰ ਲਿਖੀ ਚਿੱਠੀ
ਦੱਸ ਦੇਈਏ ਕਿ ਇਹ ਦੂਜੀ ਵਾਰ ਹੈ, ਜਦੋਂ ਰਾਮ ਰਹਮੀ ਨੂੰ ਪੀ. ਜੀ. ਆਈ. ਲਿਆਂਦਾ ਗਿਆ ਹੈ। ਇਸ ਤੋਂ ਪਹਿਲਾਂ 12 ਮਈ ਨੂੰ ਰਾਮ ਰਹੀਮ ਨੂੰ ਬਲੱਡ ਪ੍ਰੈੱਸ਼ਰ ਕਾਰਨ ਇੱਥੇ ਲਿਆਂਦਾ ਗਿਆ ਸੀ। ਉਦੋਂ ਜੇਲ੍ਹ ’ਚ ਕਈ ਮਰੀਜ਼ ਕੋਰੋਨਾ ਪਾਜ਼ੇਟਿਵ ਮਿਲੇ ਸਨ ਅਤੇ ਰਾਮ ਰਹੀਮ ਨੂੰ ਕੋਰੋਨਾ ਦੇ ਖ਼ਦਸ਼ੇ ਦੇ ਚੱਲਦੇ ਇੱਥੇ ਲਿਆਂਦਾ ਗਿਆ ਸੀ। ਹਾਲਾਂਕਿ ਸਾਰੀਆਂ ਰਿਪੋਰਟ ਸਹੀ ਆਉਣ ਮਗਰੋਂ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਦਰਦਨਾਕ ਘਟਨਾ; ਤਲਾਬ ’ਚ ਮੱਛੀ ਦੇ ਬੱਚੇ ਨੂੰ ਫੜਨ ਉਤਰੇ ਦੋ ਮਾਸੂਮ ਡੁੱਬੇ, ਪਿੰਡ ’ਚ ਪਸਰਿਆ ਮਾਤਮ