ਰਾਮ ਮੰਦਰ ਚੜ੍ਹਾਵੇ ''ਚ ਗੜਬੜੀ ਮਾਮਲੇ ''ਚ ਵੱਡੀ ਅਪਡੇਟ ! ਜਨਰਲ ਸਕੱਤਰ ਤੇ ਟਰੱਸਟੀ ਨੇ ਦਿੱਤਾ ਅਸਤੀਫ਼ਾ

Friday, Jun 26, 2026 - 03:17 PM (IST)

ਰਾਮ ਮੰਦਰ ਚੜ੍ਹਾਵੇ ''ਚ ਗੜਬੜੀ ਮਾਮਲੇ ''ਚ ਵੱਡੀ ਅਪਡੇਟ ! ਜਨਰਲ ਸਕੱਤਰ ਤੇ ਟਰੱਸਟੀ ਨੇ ਦਿੱਤਾ ਅਸਤੀਫ਼ਾ

ਨੈਸ਼ਨਲ ਡੈਸਕ- ਅਯੁੱਧਿਆ ਦੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਟਰਸਟ ਦੇ ਜਨਰਲ ਸਕੱਤਰ ਚੰਪਤ ਰਾਏ ਅਤੇ ਮੈਂਬਰ ਟਰਸਟੀ ਅਨਿਲ ਮਿਸ਼ਰਾ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੂਤਰਾਂ ਮੁਤਾਬਕ ਦੋਵਾਂ ਆਗੂਆਂ ਨੇ ਇਹ ਕਦਮ ਰਾਮ ਮੰਦਰ ਵਿੱਚ ਚੜ੍ਹਾਵੇ ਦੀ ਰਕਮ ਵਿੱਚ ਹੋਈ ਹੇਰਾਫੇਰੀ ਦੇ ਮਾਮਲੇ ਵਿੱਚ ਐੱਫ.ਆਈ.ਆਰ.ਦਰਜ ਹੋਣ ਤੋਂ ਬਾਅਦ ਚੁੱਕਿਆ ਹੈ।

ਉੱਤਰ ਪ੍ਰਦੇਸ਼ ਸਰਕਾਰ ਦੇ ਨਿਰਦੇਸ਼ਾਂ 'ਤੇ ਵਿਸ਼ੇਸ਼ ਜਾਂਚ ਟੀਮ (SIT) ਦੀ ਮੁਢਲੀ ਰਿਪੋਰਟ ਦੇ ਆਧਾਰ 'ਤੇ ਭਾਰਤੀ ਨਿਆਏ ਸੰਹਿਤਾ (BNS) ਦੀਆਂ ਕਈ ਗੰਭੀਰ ਧਾਰਾਵਾਂ ਤਹਿਤ ਪਹਿਲੀ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਇਸ ਮਾਮਲੇ ਵਿੱਚ ਅਨੁਕਲਪ ਮਿਸ਼ਰਾ, ਲਵਕੁਸ਼ ਮਿਸ਼ਰਾ, ਅਵਿਨਾਸ਼ ਸ਼ੁਕਲਾ, ਟਿੰਨੂ ਯਾਦਵ ਅਤੇ ਮਨੀਸ਼ ਯਾਦਵ ਸਮੇਤ ਕਈ ਹੋਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਕੈਨੇਡਾ ਪੁਲਸ ਨੇ ਜਾਰੀ ਕੀਤੀਆਂ 15 ਪੰਜਾਬੀਆਂ ਦੀਆਂ ਤਸਵੀਰਾਂ ! ਵੱਡੇ-ਵੱਡੇ ਕਾਰਿਆਂ ਮਗਰੋਂ ਹੋ ਰਹੀ ਭਾਲ

ਅਯੁੱਧਿਆ ਤੋਂ ਸਮਾਜਵਾਦੀ ਪਾਰਟੀ ਦੇ ਸਾਬਕਾ ਵਿਧਾਇਕ ਪਵਨ ਪਾਂਡੇ ਨੇ ਇਲਜ਼ਾਮ ਲਗਾਇਆ ਸੀ ਕਿ ਰਾਮ ਮੰਦਰ ਦੇ ਦਾਨ 'ਚੋਂ ਲਗਭਗ 7 ਕਰੋੜ ਤੋਂ 7.5 ਕਰੋੜ ਰੁਪਏ ਦੀ ਹੇਰਾਫੇਰੀ ਕੀਤੀ ਗਈ ਹੈ। ਇਸ ਤੋਂ ਬਾਅਦ ਟਰਸਟ ਦੀ ਅਪੀਲ 'ਤੇ ਸੂਬਾ ਸਰਕਾਰ ਨੇ 14 ਜੂਨ ਨੂੰ ਮਾਮਲੇ ਦੀ ਜਾਂਚ ਲਈ 3 ਮੈਂਬਰੀ ਐੱਸ.ਆਈ.ਟੀ. (SIT) ਦਾ ਗਠਨ ਕੀਤਾ ਸੀ। ਇਸ ਮਾਮਲੇ 'ਚ ਹੁਣ ਟਰਸਟ ਦੇ ਦੋ ਪ੍ਰਮੁੱਖ ਅਹੁਦੇਦਾਰਾਂ ਦੇ ਅਸਤੀਫ਼ੇ ਤੋਂ ਬਾਅਦ ਰਾਮ ਮੰਦਰ ਟਰਸਟ ਅਤੇ ਉੱਤਰ ਪ੍ਰਦੇਸ਼ ਦੀ ਸਿਆਸਤ ਵਿੱਚ ਹਲਚਲ ਤੇਜ਼ ਹੋ ਗਈ ਹੈ।

ਇਹ ਵੀ ਪੜ੍ਹੋ- ਹੁਣ ਵਾਰ-ਵਾਰ Luggage ਚੈਕ-ਇਨ ਦਾ ਝੰਜਟ ਖ਼ਤਮ ! ਵਾਰਾਣਸੀ ਏਅਰਪੋਰਟ 'ਤੇ 'ਈਜ਼ੀ ਕਨੈਕਟ' ਸੇਵਾ ਸ਼ੁਰੂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News