ਭ੍ਰਿਸ਼ਟਾਚਾਰ ਦੇ ਮਾਮਲੇ ''ਚ ACB ਦੀ ਵੱਡੀ ਕਾਰਵਾਈ ! ਤਿਰੂਪਤੀ ਮੰਦਰ ਦੇ ਅਧਿਕਾਰੀ ਦੇ ਟਿਕਾਣਿਆਂ ’ਤੇ ਮਾਰੇ ਛਾਪੇ

Thursday, Sep 03, 2026 - 11:22 AM (IST)

ਭ੍ਰਿਸ਼ਟਾਚਾਰ ਦੇ ਮਾਮਲੇ ''ਚ ACB ਦੀ ਵੱਡੀ ਕਾਰਵਾਈ ! ਤਿਰੂਪਤੀ ਮੰਦਰ ਦੇ ਅਧਿਕਾਰੀ ਦੇ ਟਿਕਾਣਿਆਂ ’ਤੇ ਮਾਰੇ ਛਾਪੇ

ਨੈਸ਼ਨਲ ਡੈਸਕ- ਤੇਲੰਗਾਨਾ ’ਚ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੇ ਅਧਿਕਾਰੀਆਂ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਬੁੱਧਵਾਰ ਨੂੰ ਤਿਰੂਮਲਾ ਤਿਰੂਪਤੀ ਦੇਵਸਥਾਨਮ (ਟੀ. ਟੀ. ਡੀ.) ਦੇ ਡਿਪਟੀ ਐਗਜ਼ੀਕਿਊਟਿਵ ਅਧਿਕਾਰੀ (ਡਿਪਟੀ ਈ. ਓ.) ਮੇਂਡੂ ਲੋਕਨਾਥਮ ਨਾਲ ਸਬੰਧਤ ਕਈ ਟਿਕਾਣਿਆਂ ’ਤੇ ਇਕੋ ਵੇਲੇ ਛਾਪੇਮਾਰੀ ਕੀਤੀ। 

ਸੂਤਰਾਂ ਅਨੁਸਾਰ ਇਹ ਕਾਰਵਾਈ ਪੇਡਾਕਾਪੂ ਇਲਾਕੇ ’ਚ ਬਣੇ ਲੋਕਨਾਥਮ ਦੇ ਘਰ, ਤਿਰੂਪਤੀ ’ਚ ਉਨ੍ਹਾਂ ਦੀ ਪਤਨੀ ਦੇ 2 ਭਰਾਵਾਂ ਦੀਆਂ ਰਿਹਾਇਸ਼ਾਂ, ਯੇਰਪੇਡੂ ਮੰਡਲ ਦੇ ਚੇਲੂਰ ਪਿੰਡ ’ਚ ਇਕ ਰਿਸ਼ਤੇਦਾਰ ਦੇ ਘਰ ਅਤੇ ਤਿਰੂਮਲਾ ਸਥਿਤ ਉਨ੍ਹਾਂ ਦੇ ਦਫਤਰ ’ਚ ਸਵੇਰੇ 6 ਵਜੇ ਕੀਤੀ ਗਈ। ਇਸ ਤੋਂ ਇਲਾਵਾ ਅਧਿਕਾਰੀਆਂ ਨੇ ਤਿਰੂਮਲਾ ’ਚ ਬੀ-ਟਾਈਪ ਗੈਸਟ ਹਾਊਸ ਨੰਬਰ 53 ਦੀ ਵੀ ਜਾਂਚ ਕੀਤੀ ਅਤੇ ਐੱਸ. ਟੀ. ਵੀ. ਨਗਰ ਸਥਿਤ ਐੱਸ. ਬੀ. ਆਈ. ਸ਼ਾਖਾ ’ਚ ਲੋਕਨਾਥਮ ਦਾ ਇਕ ਲਾਕਰ ਨਿਸ਼ਾਨਦੇਹ ਕੀਤਾ ਹੈ।


author

Harpreet SIngh

Content Editor

Related News