ਵੱਡੀ ਖ਼ਬਰ ; ਅਯੁੱਧਿਆ ਰਾਮ ਮੰਦਰ ਨੂੰ ਮਿਲੇ ਨਵੇਂ ਟਰੱਸਟੀ ! ਜਾਣੋ ਕੌਣ ਸੰਭਾਲਣਗੇ ਜ਼ਿੰਮੇਵਾਰੀ

Wednesday, Sep 02, 2026 - 03:10 PM (IST)

ਵੱਡੀ ਖ਼ਬਰ ; ਅਯੁੱਧਿਆ ਰਾਮ ਮੰਦਰ ਨੂੰ ਮਿਲੇ ਨਵੇਂ ਟਰੱਸਟੀ ! ਜਾਣੋ ਕੌਣ ਸੰਭਾਲਣਗੇ ਜ਼ਿੰਮੇਵਾਰੀ

ਨੈਸ਼ਨਲ ਡੈਸਕ- ਰਾਮ ਮੰਦਰ ਟਰੱਸਟ 'ਚ ਤਿੰਨ ਨਵੇਂ ਟਰੱਸਟੀ ਨਿਯੁਕਤ ਕੀਤੇ ਗਏ ਹਨ। ਦਿੱਲੀ ਦੇ ਮਹੇਸ਼ ਭਾਗਚੰਦਕਾ ਨਵੇਂ ਟਰੱਸਟੀ ਬਣੇ ਹਨ। ਉਹ ਅਸ਼ੋਕ ਸਿੰਘਲ ਦੇ ਰਿਸ਼ਤੇਦਾਰ ਹਨ। ਅਯੁੱਧਿਆ ਦੇ ਮਦਨ ਮੋਹਨ ਪਾਂਡੇ ਵੀ ਨਵੇਂ ਟਰੱਸਟੀ ਬਣੇ ਹਨ। ਸ਼ਿਕੋਹਾਬਾਦ ਦੇ ਨਿਰਮਲਾ ਯਾਦਵ ਨੂੰ ਵੀ ਨਵਾਂ ਟਰੱਸਟੀ ਨਿਯੁਕਤ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਅੱਜ ਰਾਮ ਮੰਦਰ ਟਰੱਸਟ ਆਪਣਾ ਪਹਿਲਾ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਵੀ ਨਿਯੁਕਤ ਕਰੇਗਾ। ਇਸ ਬਾਰੇ ਰਸਮੀ ਐਲਾਨ ਜਲਦੀ ਹੀ ਕੀਤਾ ਜਾਵੇਗਾ। ਇਹ ਮੀਟਿੰਗ ਰਾਮ ਮੰਦਰ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤਿਆ ਗੋਪਾਲ ਦਾਸ ਦੇ ਨਿਵਾਸ ਸਥਾਨ ਮਣੀਰਾਮਦਾਸ ਛਾਉਣੀ ਵਿਖੇ ਹੋ ਰਹੀ ਹੈ।

ਸੀਈਓ ਦੀ ਚੋਣ ਕਰਨ ਲਈ ਬਣਾਈ ਗਈ ਕਮੇਟੀ ਨੇ ਰਾਮ ਮੰਦਰ ਟਰੱਸਟ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਚੋਣ ਕਮੇਟੀ ਨੇ ਟਰੱਸਟ ਨੂੰ ਤਿੰਨ ਨਾਵਾਂ ਦੀ ਸੂਚੀ ਸੌਂਪ ਦਿੱਤੀ ਹੈ। ਤਿੰਨ ਨਾਵਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। ਸੀਈਓ ਦੀ ਦੌੜ 'ਚ ਸਾਬਕਾ ਆਈਪੀਐੱਸ ਅਧਿਕਾਰੀ ਰਾਜੇਸ਼ ਪਾਂਡੇ ਨੂੰ ਸਭ ਤੋਂ ਅੱਗੇ ਮੰਨਿਆ ਜਾਂਦਾ ਹੈ। ਇਕ ਹੋਰ ਸਾਬਕਾ ਆਈਪੀਐੱਸ ਅਧਿਕਾਰੀ ਪਰੇਸ਼ ਸਕਸੈਨਾ ਵੀ ਦੌੜ 'ਚ ਹੈ। 2 ਆਈਏਐੱਸ ਅਧਿਕਾਰੀਆਂ, ਯੋਗੇਸ਼ਵਰ ਰਾਮ ਮਿਸ਼ਰਾ ਅਤੇ ਦਿਨੇਸ਼ ਚੰਦਰ ਸਿੰਘ ਦੇ ਨਾਮ ਵੀ ਦੌੜ 'ਚ ਹਨ।

ਦੱਸਣਯੋਗ ਹੈ ਕਿ ਸੀਈਓ ਦੀ ਚੋਣ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ, ਜਿਸ 'ਚ ਸੇਵਾਮੁਕਤ ਜਸਟਿਸ ਪ੍ਰਮੋਦ ਕੋਹਲੀ, ਸੁਰੇਸ਼ ਹਵਾਰੇ ਅਤੇ ਵਿਸ਼ਨੂੰਕਾਂਤ ਚਤੁਰਵੇਦੀ ਸ਼ਾਮਲ ਸਨ। ਸੀਈਓ ਦੇ ਅਹੁਦੇ ਲਈ ਤਿੰਨ ਨਾਵਾਂ ਦੀ ਚੋਣ ਕਰਨ ਲਈ 5,500 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਫਿਰ ਸਾਰੇ ਬਿਨੈਕਾਰਾਂ ਨੂੰ ਇਕ ਗੂਗਲ ਫਾਰਮ ਭੇਜਿਆ ਗਿਆ, ਜਿਸ 'ਚ 600 ਅੰਕਾਂ ਦੇ ਪ੍ਰਸ਼ਨ ਸਨ। 3,500 ਤੋਂ ਵੱਧ ਲੋਕਾਂ ਨੇ ਇਸ ਫਾਰਮ ਨੂੰ ਭਰਿਆ ਅਤੇ ਜਮ੍ਹਾਂ ਕਰਵਾਇਆ ਅਤੇ ਮਾਰਕਿੰਗ ਉਸ ਦੇ ਆਧਾਰ 'ਤੇ ਕੀਤੀ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News