ਜਗਨਨਾਥ ਮੰਦਰ ਦੇ ਬੈਂਕ ਖਾਤਿਆਂ ’ਚ 1,912 ਕਰੋੜ ਰੁਪਏ, ਮੰਦਰ ਦੇ ਨਾਂ ਪੂਰੇ ਦੇਸ਼ ’ਚ 60,821 ਏਕੜ ਜ਼ਮੀਨ

Friday, Sep 04, 2026 - 11:34 AM (IST)

ਜਗਨਨਾਥ ਮੰਦਰ ਦੇ ਬੈਂਕ ਖਾਤਿਆਂ ’ਚ 1,912 ਕਰੋੜ ਰੁਪਏ, ਮੰਦਰ ਦੇ ਨਾਂ ਪੂਰੇ ਦੇਸ਼ ’ਚ 60,821 ਏਕੜ ਜ਼ਮੀਨ

ਪੁਰੀ (ਏਜੰਸੀ)- ਓਡੀਸ਼ਾ ਦੇ ਪੁਰੀ ’ਚ ਜਗਨਨਾਥ ਮੰਦਰ ਦੇ ਬੈਂਕ ਖਾਤਿਆਂ ’ਚ ਲੱਗਭਗ 1,912 ਕਰੋੜ ਰੁਪਏ ਦੀ ਬੈਂਕ ਜਮ੍ਹਾ ਰਾਸ਼ੀ ਹੈ ਅਤੇ ਮੰਦਰ ਦੇ ਨਾਂ ’ਤੇ ਪੂਰੇ ਦੇਸ਼ ’ਚ 60,821 ਏਕੜ ਜ਼ਮੀਨ ਹੈ। ਇਸ ਤੋਂ ਇਲਾਵਾ ਮੰਦਰ ਦੇ ‘ਰਤਨ ਭੰਡਾਰ’ ’ਚ ਸੋਨੇ ਅਤੇ ਹੀਰੇ ਦੇ ਗਹਿਣੇ ਵੀ ਰੱਖੇ ਹਨ। ਮੰਦਰ ਪ੍ਰਸ਼ਾਸਨ ਦੇ ਇਕ ਬਿਆਨ ਤੋਂ ਇਹ ਜਾਣਕਾਰੀ ਮਿਲੀ। ਸ਼੍ਰੀ ਜਗਨਨਾਥ ਮੰਦਰ ਪ੍ਰਸ਼ਾਸਨ (ਐੱਸ.ਜੇ.ਟੀ. ਏ.) ਵਲੋਂ ਜਾਰੀ ਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ।

ਐੱਸ. ਜੇ. ਟੀ. ਏ. ਨੇ ਦੱਸਿਆ ਕਿ ਉਸ ਦੀ ਆਮਦਨ ਮੁੱਖ ਤੌਰ ’ਤੇ ਸ਼ਰਧਾਲੂਆਂ ਦੇ ਦਾਨ, ਮੰਦਰ ਦੀਆਂ ਖਾਨਾਂ ਤੋਂ ਹੋਣ ਵਾਲੀ ਕਮਾਈ, ਫਿਕਸਡ ਡਿਪਾਜ਼ਿਟ ’ਤੇ ਮਿਲਣ ਵਾਲੇ ਵਿਆਜ, ਜ਼ਮੀਨ ਦੀ ਖਰੀਦ-ਵੇਚ ਅਤੇ ਸਰਕਾਰੀ ਗ੍ਰਾਂਟ ਤੋਂ ਹੁੰਦੀ ਹੈ। ਐੱਸ. ਜੇ. ਟੀ. ਏ. ਦੇ ਮੁੱਖ ਪ੍ਰਸ਼ਾਸਕ ਅਰਵਿੰਦ ਪਾੜੀ ਨੇ ਬੁੱਧਵਾਰ ਨੂੰ ਇਕ ਬਿਆਨ ’ਚ ਕਿਹਾ, ‘‘ਆਮਦਨ ਦਾ ਕੁਝ ਹਿੱਸਾ ਅਕਸ਼ੇ ਫੰਡ ਦੇ ਤੌਰ ’ਤੇ ਫਿਕਸਡ ਡਿਪਾਜ਼ਿਟ ’ਚ ਰੱਖਿਆ ਜਾਂਦਾ ਹੈ ਅਤੇ ਦੂਜਾ ਹਿੱਸਾ ਸਥਾਪਨਾ ਫੰਡ ਦੇ ਤੌਰ ’ਤੇ ਫਿਕਸਡ ਡਿਪਾਜ਼ਿਟ ’ਚ ਰੱਖਿਆ ਜਾਂਦਾ ਹੈ। ਬਾਕੀ ਬਚੀ ਆਮਦਨ ਨੂੰ ਮੰਦਰ ਦੇ ਫੰਡ ’ਚ ਰੱਖਿਆ ਜਾਂਦਾ ਹੈ।’’ ਉਨ੍ਹਾਂ ਕਿਹਾ ਕਿ ਮੰਦਰ ਦੇ ਰੋਜ਼ਾਨਾ ਦੇ ਖਰਚੇ ਮੰਦਰ ਦੇ ਫੰਡ ਤੋਂ ਪੂਰੇ ਕੀਤੇ ਜਾਂਦੇ ਹਨ ਜਦੋਂਕਿ ਬਾਕੀ ਰਕਮ ਫਿਕਸਡ ਡਿਪਾਜ਼ਿਟ ’ਚ ਰੱਖੀ ਜਾਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News