KYC ਅਪਡੇਟ ਦੇ ਨਾਂ ’ਤੇ ਫੋਨ ਹੈਕ ਕਰਕੇ ਖ਼ਾਤੇ ’ਚੋਂ ਉਡਾਏ 3.41 ਲੱਖ ਰੁਪਏ

Thursday, Sep 03, 2026 - 07:20 PM (IST)

KYC ਅਪਡੇਟ ਦੇ ਨਾਂ ’ਤੇ ਫੋਨ ਹੈਕ ਕਰਕੇ ਖ਼ਾਤੇ ’ਚੋਂ ਉਡਾਏ 3.41 ਲੱਖ ਰੁਪਏ

ਤਲਵਾੜਾ/ਹੁਸ਼ਿਆਰਪੁਰ (ਜੋਸ਼ੀ, ਰਾਕੇਸ਼)-ਦੇਸ਼ ’ਚ ਵਧਦੇ ਲੇਣ-ਦੇਣ ਦੇ ਨਾਲ-ਨਾਲ ਸਾਈਬਰ ਠੱਗਾਂ ਦਾ ਜਾਲ ਵੀ ਲਗਾਤਾਰ ਫੈਲਦਾ ਜਾ ਰਿਹਾ ਹੈ । ਆਏ ਦਿਨ ਇਹ ਠੱਗ ਭੋਲੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ । ਅਜਿਹਾ ਹੀ ਇਕ ਗੰਭੀਰ ਮਾਮਲਾ ਤਲਵਾੜਾ ਤੋਂ ਸਾਹਮਣੇ ਆਇਆ ਹੈ, ਜਿੱਥੇ ਸ਼ਾਤਰ ਠੱਗਾਂ ਨੇ ਇਕ ਵਿਅਕਤੀ ਨਾਲ ਲੱਖਾਂ ਰੁਪਏ ਦੀ ਧੋਖਾਦੇਹੀ ਕੀਤੀ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਭਾਜਪਾ ਦੇ ਗਠਜੋੜ ਨੂੰ ਲੈ ਕੇ ਹਰਿਆਣਾ CM ਨਾਇਬ ਸੈਣੀ ਦਾ ਵੱਡਾ ਬਿਆਨ

ਪੀੜਤ ਅਮਜਦ ਪੁੱਤਰ ਮੋਬਿਨ ਹਾਲ ਵਾਸੀ ਤਲਵਾੜਾ ਨੇ ਸਾਈਬਰ ਕ੍ਰਾਈਮ ਸੈੱਲ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਨੂੰ ਇਕ ਅਣਪਛਾਤੇ ਵਿਅਕਤੀ ਦਾ ਫੋਨ ਆਇਆ, ਜਿਸ ਨੇ ਆਪਣੇ ਆਪ ਨੂੰ ਪੰਜਾਬ ਨੈਸ਼ਨਲ ਬੈਂਕ ਦਾ ਅਧਿਕਾਰੀ ਦੱਸਿਆ। ਠੱਗ ਨੇ ਬੈਂਕ ਖ਼ਾਤੇ ਦੀ ਕੇ. ਵਾਈ. ਸੀ. ਅਪਡੇਟ ਕਰਨ ਦਾ ਬਹਾਨਾ ਬਣਾ ਕੇ ਉਸ ਦੇ ਮੋਬਾਇਲ ’ਤੇ ਇਕ ਲਿੰਕ ਭੇਜਿਆ। ਜਿਵੇਂ ਹੀ ਅਮਜਦ ਨੇ ਉਸ ਲਿੰਕ ’ਤੇ ਕਲਿੱਕ ਕੀਤਾ, ਉਸ ਦਾ ਮੋਬਾਇਲ ਫੋਨ ਹੈਕ ਹੋ ਗਿਆ। ਇਸ ਤੋਂ ਬਾਅਦ 31 ਅਗਸਤ ਨੂੰ ਉਸ ਦੇ ਪੀ. ਐੱਨ. ਬੀ. ਦੇ ਖ਼ਾਤੇ ’ਚੋਂ 5 ਵੱਖ-ਵੱਖ ਟ੍ਰਾਂਜੈਕਸ਼ਨਾਂ ਰਾਹੀਂ ਕੁੱਲ੍ਹ 3,41,791.18 ਰੁਪਏ ਕੱਢਵਾ ਲਏ ਗਏ। ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਸਾਈਬਰ ਕ੍ਰਾਈਮ ਹੁਸ਼ਿਆਰਪੁਰ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਫ਼ੈਲੀ ਭਿਆਨਕ ਬੀਮਾਰੀ! ਮਰੀਜ਼ਾਂ ਦੇ ਅੰਕੜੇ ਵਧੇ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ


author

shivani attri

Content Editor

Related News