ਇਸ ਤਰ੍ਹਾਂ ਦਾ ਹੋਵੇਗਾ ਅਯੁੱਧਿਆ ''ਚ ਬਣਨ ਵਾਲਾ ''ਰਾਮ ਮੰਦਰ''
Sunday, Nov 10, 2019 - 05:09 PM (IST)
ਅਯੁੱਧਿਆ— ਸੁਪਰੀਮ ਕੋਰਟ ਨੇ ਅਯੁੱਧਿਆ ਰਾਮ ਜਨਮ ਭੂਮੀ ਅਤੇ ਬਾਬਰੀ ਮਸਜਿਦ ਜ਼ਮੀਨ ਵਿਵਾਦ ਨੂੰ ਲੈ ਕੇ ਕੱਲ ਭਾਵ ਸ਼ਨੀਵਾਰ ਨੂੰ ਇਤਿਹਾਸਕ ਫੈਸਲਾ ਸੁਣਾਇਆ। ਕੋਰਟ ਨੇ 2.77 ਏਕੜ ਦੀ ਅਯੁੱਧਿਆ ਦੀ ਵਿਵਾਦਿਤ ਜ਼ਮੀਨ 'ਤੇ ਰਾਮ ਲੱਲਾ ਬਿਰਾਜਮਾਨ ਦਾ ਹੱਕ ਮੰਨਿਆ ਹੈ। ਜਦਕਿ ਮੁਸਲਿਮ ਪੱਖ ਨੂੰ ਅਯੁੱਧਿਆ ਵਿਚ ਹੀ 5 ਏਕੜ ਜ਼ਮੀਨ ਦੇਣ ਦਾ ਹੁਕਮ ਦਿੱਤਾ ਗਿਆ ਹੈ। ਇਸ ਦਰਮਿਆਨ ਰਾਮ ਮੰਦਰ ਦੇ ਡਿਜ਼ਾਈਨ ਨੂੰ ਲੈ ਕੇ ਇਕ ਵਾਰ ਫਿਰ ਚਰਚਾ ਸ਼ੁਰੂ ਹੋ ਗਈ ਹੈ ਕਿ ਰਾਮ ਮੰਦਰ ਕਿਵੇਂ ਦਾ ਬਣੇਗਾ। ਮੰਦਰ ਨਿਰਮਾਣ ਦੀਆਂ ਤਿਆਰੀਆਂ 90 ਦੇ ਦਹਾਕੇ ਯਾਨੀ ਕਿ ਕਰੀਬ 30 ਸਾਲ ਪਹਿਲਾਂ ਹੀ ਸ਼ੁਰੂ ਹੋ ਗਈਆਂ ਸਨ। ਇਹ ਤਿਆਰੀਆਂ ਆਰਕੀਟੈਕਟ ਚੰਦਰਕਾਂਤ ਸੋਮਪੁਰਾ ਨੇ ਸ਼ੁਰੂ ਕਰ ਦਿੱਤੀਆਂ ਸਨ। ਉਨ੍ਹਾਂ ਨੇ ਰਾਮ ਮੰਦਰ ਦਾ ਡਿਜ਼ਾਈਨ ਤਿਆਰ ਹੈ। ਉਨ੍ਹਾਂ ਮੁਤਾਬਕ 1989 'ਚ ਹੀ ਰਾਮ ਮੰਦਰ ਲਈ ਡਿਜ਼ਾਈਨ ਤਿਆਰ ਕੀਤਾ ਸੀ। ਰਾਮ ਮੰਦਰ ਦਾ ਡਿਜ਼ਾਈਨ ਤਿਆਰ ਕਰਨ ਵਾਲੇ ਚੰਦਰਕਾਂਤ ਨੇ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਲੈ ਕੇ ਖੁਸ਼ੀ ਜਤਾਈ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ 30 ਸਾਲ ਪੁਰਾਣੀ ਉਡੀਕ ਖਤਮ ਹੋਈ ਹੈ।
ਅਯੁੱਧਿਆ ਵਿਚ ਰਾਮ ਮੰਦਰ ਕਿਵੇਂ ਦਾ ਹੋਵੇਗਾ ਅਤੇ ਉਸ ਦੇ ਆਲੇ-ਦੁਆਲੇ ਦਾ ਇਲਾਕਾ ਕਿਹੋ ਜਿਹਾ ਹੋਵੇਗਾ, ਇਸ ਦੇ ਜਵਾਬ ਵਿਚ ਗੁਜਰਾਤ ਦੇ ਰਹਿਣ ਵਾਲੇ ਚੰਦਰਕਾਤ ਨੇ ਕਈ ਸਾਰੀਆਂ ਗੱਲਾਂ ਦੱਸੀਆਂ। ਉਨ੍ਹਾਂ ਨੇ ਦੱਸਿਆ ਕਿ ਰਾਮ ਮੰਦਰ ਦੇ ਨਾਲ-ਨਾਲ 4 ਹੋਰ ਮੰਦਰ ਵੀ ਬਣਨਗੇ, ਇਸ ਵਿਚ ਭਰਤ, ਸੀਤਾ, ਹਨੂੰਮਾਨ ਅਤੇ ਗਣੇਸ਼ਜੀ ਦਾ ਮੰਦਰ ਵੀ ਰਾਮ ਲੱਲਾ ਕੋਲ ਬਣਾਏ ਜਾਣਗੇ। ਮੰਦਰ 'ਚ ਰਾਮ ਲੱਲਾ ਦੀ ਮੂਰਤੀ ਅਤੇ ਦਰਬਾਰ ਹੋਣਗੇ, ਸ਼ਿਖਰ ਹੋਵੇਗਾ। ਇਸ ਤੋਂ ਇਲਾਵਾ ਲਕਸ਼ਮਣ ਅਤੇ ਸੀਤਾ ਨਾਲ ਹਨੂੰਮਾਨ ਜੀ ਦੀ ਮੂਰਤੀ ਲੱਗੇਗੀ। ਚੰਦਰਕਾਂਤ ਸੋਮਪੁਰਾ ਦਾ ਕਹਿਣਾ ਹੈ ਕਿ ਮੰਦਰ ਨਾਗਰ ਸ਼ੈਲੀ ਦਾ ਹੋਵੇਗਾ। ਮੰਦਰ ਦੀ ਨੀਂਹ ਰੱਖਣ ਨਾਲ ਢਾਈ ਤੋਂ 3 ਸਾਲ ਦੇ ਅੰਦਰ ਤਿਆਰ ਹੋ ਸਕਦਾ ਹੈ। ਮੰਦਰ ਲਈ ਖਾਸ ਤੌਰ 'ਤੇ ਭਰਤਪੁਰ ਤੋਂ ਪੱਥਰ ਲਿਆਂਦੇ ਜਾਣਗੇ। ਸੋਮਪੁਰਾ ਮੁਤਾਬਕ ਮੰਦਰ ਕੰਪਲੈਕਸ ਵਿਚ ਸੰਤ ਨਿਵਾਸ, ਰਿਸਰਚ ਸੈਂਟਰ, ਸਟਾਫ ਕਵਾਟਰਸ, ਭੋਜਨ ਘਰ ਹੋਵੇਗਾ।