500 ਸਾਲ ਬਾਅਦ ਚਾਂਦੀ ਦੇ ਪੰਘੂੜੇ ’ਚ ਝੂਲਾ ਝੂਟਣਗੇ ਰਾਮਲੱਲਾ, 21 ਕਿਲੋ ਚਾਂਦੀ ਨਾਲ ਬਣਿਆ ‘ਪੰਘੂੜਾ’

Thursday, Aug 12, 2021 - 03:06 PM (IST)

500 ਸਾਲ ਬਾਅਦ ਚਾਂਦੀ ਦੇ ਪੰਘੂੜੇ ’ਚ ਝੂਲਾ ਝੂਟਣਗੇ ਰਾਮਲੱਲਾ, 21 ਕਿਲੋ ਚਾਂਦੀ ਨਾਲ ਬਣਿਆ ‘ਪੰਘੂੜਾ’

ਅਯੁੱਧਿਆ— ਰਾਮ ਜਨਮਭੂਮੀ ਕੰਪਲੈਕਸ ’ਚ ਅਸਥਾਈ ਮੰਦਰ ’ਚ ਬਿਰਾਜਮਾਨ ਰਾਮਲੱਲਾ 500 ਸਾਲਾਂ ਬਾਅਦ ਪਹਿਲੀ ਵਾਰ ਚਾਂਦੀ ਦੇ ਪੰਘੂੜੇ ’ਚ ਝੂਲਾ ਝੂਲਣਗੇ। 21 ਕਿਲੋ ਚਾਂਦੀ ਦਾ ਇਹ ਸ਼ਾਨਦਾਰ ਪੰਘੂੜਾ ਰਾਮਲੱਲਾ ਦੇ ਦਰਬਾਰ ਪਹੁੰਚ ਚੁੱਕਿਆ ਹੈ। ਦਰਅਸਲ 500 ਸਾਲਾਂ ਬਾਅਦ ਪਹਿਲੀ ਵਾਰ ਸਾਉਣ ਮਹੀਨੇ ਦੌਰਾਨ ਇੱਥੇ ਪੰਘੂੜਾ ਉਤਸਵ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਪਰੰਪਰਾ ਤਹਿਤ ਭਗਵਾਨ ਰਾਮ, ਜੋ ਸਾਲਾਂ ਤੋਂ ਟੈਂਟ ’ਚ ਬਿਰਾਜਮਾਨ ਰਹੇ ਹਨ, ਉਨ੍ਹਾਂ ਨੂੰ ਇਸ ਖ਼ਾਸ ਪੰਘੂੜੇ ’ਚ ਬਿਠਾਇਆ ਜਾਵੇਗਾ। ਇਸ ਤੋਂ ਪਹਿਲਾਂ ਜਦੋਂ ਕੋਰਟ ਦਾ ਫ਼ੈਸਲਾ ਨਹੀਂ ਆਇਆ ਸੀ ਤਾਂ ਰਾਮਲੱਲਾ ਨੂੰ ਲੱਕੜ ਦੇ ਪੰਘੂੜੇ ’ਚ ਹੀ ਬਿਠਾਇਆ ਜਾਂਦਾ ਸੀ।
 

PunjabKesari

ਚੰਪਤ ਰਾਏ ਨੇ ਕੀਤਾ ਟਵੀਟ—
ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਇਸ ਸਬੰਧ ’ਚ ਟਵੀਟ ਕਰ ਕੇ ਕਿਹਾ ਕਿ ਸ਼ਾਵਣ ਸ਼ੁਕਲ ਤ੍ਰਿਤੀਆ (11.8.2021) ਤੋਂ ਅਯੁੱਧਿਆ ਵਿਚ ਝੂਲਾ ਮੇਲਾ ਸ਼ੁਰੂ ਹੋਇਆ ਹੈ। ਮੰਦਰਾਂ ’ਚ ਭਗਵਾਨ ਨੂੰ ਪੰਘੂੜੇ ’ਤੇ ਰੱਖੜੀ ਤੱਕ ਝੁਲਾਇਆ ਜਾਵੇਗਾ, ਗੀਤ ਸੁਣਾਏ ਜਾਣਗੇ। ਰਾਮਲੱਲਾ ਲਈ ਚਾਂਦੀ ਦਾ 21 ਕਿਲੋ ਦਾ ਪੰਘੂੜਾ ਬਣਵਾਇਆ ਹੈ, ਜੋ ਪ੍ਰਭੂ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ। 
 

PunjabKesari

ਕੀ ਹੈ ਪੰਘੂੜੇ ਦੀ ਖ਼ਾਸੀਅਤ—
21 ਕਿਲੋ ਦੇ ਝੂਲੇ ਦੀ ਖ਼ਾਸੀਅਤ ਇਹ ਹੈ ਕਿ ਇਹ ਪੂਰੀ ਤਰ੍ਹਾਂ ਚਾਂਦੀ ਨਾਲ ਤਿਆਰ ਹੈ ਅਤੇ ਡੋਰੀ ਸਮੇਤ ਇਸ ਵਿਚ ਸਭ ਕੁਝ ਚਾਂਦੀ ਦਾ ਹੈ। ਰਾਮਲੱਲਾ ਨੂੰ ਇਸ ਪੰਘੂੜੇ ’ਤੇ ਬਿਰਾਜਮਾਨ ਕੀਤਾ ਜਾਵੇਗਾ। ਝੂਲਾ ਉਤਸਵ 22 ਅਗਸਤ ਦੇ ਦਿਨ ਖ਼ਤਮ ਹੋਵੇਗਾ। ਜ਼ਿਕਰਯੋਗ ਹੈ ਕਿ ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਲਈ 500 ਸਾਲਾਂ ਤੱਕ ਸੰਘਰਸ਼ ਚੱਲਿਆ ਸੀ।

PunjabKesari

ਸੁਪਰੀਮ ਕੋਰਟ ਨੇ ਫ਼ੈਸਲੇ ਤੋਂ ਬਾਅਦ 5 ਅਗਸਤ 2020 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਜਾ ਕਰ ਕੇ ਰਾਮ ਮੰਦਰ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ ਸੀ। 

 


author

Tanu

Content Editor

Related News