CAA ਦੇ ਸਮਰਥਨ ''ਚ ਸੜਕ ''ਤੇ ਉਤਰੇ ਹਜ਼ਾਰਾਂ ਲੋਕ, ਕੱਢੀ ਤਿਰੰਗਾ ਯਾਤਰਾ

12/22/2019 1:15:26 PM

ਨਾਗਪੁਰ— ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਵਿਰੁੱਧ ਜਿੱਥੇ ਇਕ ਪਾਸੇ ਦੇਸ਼ ਦੇ ਕਈ ਹਿੱਸਿਆਂ 'ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ, ਉੱਥੇ ਹੀ ਦੂਜੇ ਪਾਸੇ ਤਮਾਮ ਸੰਗਠਨ ਬਿੱਲ ਦੇ ਪੱਖ ਯਾਨੀ ਕਿ ਸਮਰਥਨ 'ਚ ਉਤਰੇ ਹਨ ਅਤੇ ਪ੍ਰਦਰਸ਼ਨ ਕਰ ਰਹੇ ਹਨ। ਐਤਵਾਰ ਭਾਵ ਅੱਜ ਮਹਾਰਾਸ਼ਟਰ ਦੇ ਨਾਗਪੁਰ 'ਚ ਕਈ ਲੋਕਾਂ ਨੇ ਵਿਸ਼ਾਲ ਤਿਰੰਗਾ ਯਾਤਰਾ ਕੱਢ ਕੇ ਬਿੱਲ ਦਾ ਸਮਰਥਨ ਕੀਤਾ। ਇਸ ਸੋਧ ਕਾਨੂੰਨ ਦੇ ਸਮਰਥਨ ਵਿਚ ਰਾਸ਼ਟਰੀ ਸਵੈਮ ਸੇਵਕ, ਭਾਜਪਾ ਪਾਰਟੀ ਅਤੇ ਲੋਕ ਅਧਿਕਾਰ ਮੰਚ ਦੇ ਵਰਕਰਾਂ ਨੇ ਇਕ ਵਿਸ਼ਾਲ ਤਿਰੰਗਾ ਯਾਤਰਾ ਕੱਢੀ। ਇਸ ਰੈਲੀ ਵਿਚ ਹਜ਼ਾਰਾਂ ਲੋਕਾਂ ਨੇ ਸੜਕ 'ਤੇ ਉਤਰ ਕੇ ਨਾਗਰਿਕਤਾ ਸੋਧ ਕਾਨੂੰਨ ਦਾ ਸਮਰਥਨ ਕੀਤਾ ਅਤੇ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ।

 

ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਭਾਵ ਕੱਲ ਦੇਸ਼ ਭਰ ਤੇ 1100 ਵਿਦਵਾਨਾਂ, ਬੁੱਧੀਜੀਵੀਆਂ ਅਤੇ ਵਿਗਿਆਨੀਆਂ ਨੇ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਧਰਮ ਦੇ ਆਧਾਰ 'ਤੇ ਪਰੇਸ਼ਾਨ ਹੋ ਕੇ ਆਏ ਗੈਰ-ਮੁਸਲਿਮ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਵਾਲੇ ਕਾਨੂੰਨ ਦਾ ਸਮਰਥਨ ਕੀਤਾ। 1100 ਦਸਤਖਤ ਨਾਲ ਇਨ੍ਹਾਂ ਨੇ ਨਵੇਂ ਕਾਨੂੰਨ ਨੂੰ ਜਾਇਜ਼ ਦੱਸਦੇ ਹੋਏ ਬਿਆਨ ਜਾਰੀ ਕੀਤਾ ਅਤੇ ਭਾਰਤੀ ਸੰਸਦ ਤੇ ਸਰਕਾਰ ਨੂੰ ਵਧਾਈ ਦਿੱਤੀ।


Tanu

Content Editor

Related News