ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਬਦਲਿਆਂ ਮਾਹੌਲ, ਹੁਣ ਕਿਸਾਨ ਅੰਦੋਲਨ ਨੂੰ ਮਿਲੀ ਬ੍ਰਹਮਚਾਰੀ ਸੰਤਾਂ ਦੀ ਹਮਾਇਤ

Monday, Feb 01, 2021 - 12:42 AM (IST)

ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਬਦਲਿਆਂ ਮਾਹੌਲ, ਹੁਣ ਕਿਸਾਨ ਅੰਦੋਲਨ ਨੂੰ ਮਿਲੀ ਬ੍ਰਹਮਚਾਰੀ ਸੰਤਾਂ ਦੀ ਹਮਾਇਤ

ਬਲੀਆ - ਕਿਸਾਨ ਅੰਦੋਲਨ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਦੇ ਅਥਰੂਆਂ ਨੇ ਅਚਾਨਕ ਹੀ ਪੂਰਾ ਮਾਹੌਲ ਬਦਲ ਦਿੱਤਾ। ਇਸ ਦਾ ਨਤੀਜਾ ਇਹ ਨਿਕਲਿਆ ਕਿ ਹੁਣ ਇਕ ਤੋਂ ਬਾਅਦ ਇਕ ਕਈ ਪਾਰਟੀਆਂ ਉਨ੍ਹਾਂ ਦੀ ਹਮਾਇਤ ਵਿਚ ਆ ਰਹੀਆਂ ਹਨ। ਇਸੇ ਲੜੀ ਵਿਚ ਕਿਸਾਨਾਂ ਦੇ ਅੰਦੋਲਨ ਨੂੰ ਕੁਝ ਸੰਤਾਂ ਦੀ ਵੀ ਹਮਾਇਤ ਮਿਲ ਗਈ ਗਈ ਹੈ। ਦਸ਼ਨਾਮੀ ਪਰੰਪਰਾ ਦੇ ਸਨਿਆਸੀ ਧਰਮ ਸਮਰਾਟ ਕਰਪਾਤਰੀ ਆਸ਼ਰਮ ਦੇ ਮਹੰਮਤ ਅਭਿਸ਼ੇਕ ਬ੍ਰਹਮਚਾਰੀ ਕਿਸਾਨਾਂ ਦੇ ਅੰਦੋਲਨ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਦੇ ਹੱਕ ਵਿਚ ਖੁੱਲ੍ਹ ਕੇ ਸਾਹਮਣੇ ਆ ਗਏ ਹਨ।
ਇਹ ਵੀ ਪੜ੍ਹੋ- ਟਰੈਕਟਰ ਪਰੇਡ ਪਿੱਛੋਂ ਲਾਪਤਾ ਕਿਸਾਨਾਂ ਦੀ ਭਾਲ ਲਈ ਕਮੇਟੀ ਗਠਿਤ

ਕਰਪਾਤਰੀ ਆਸ਼ਰਮ ਦੇ ਮਹੰਤ ਅਭਿਸ਼ੇਕ ਬ੍ਰਹਮਚਾਰੀ ਨੇ ਸਮਾਜਿਕ ਸੰਸਥਾ ਯੁਵਾ ਚੇਤਨਾ ਵੱਲੋਂ ਜ਼ਿਲਾ ਹੈੱਡਕੁਆਰਟਰ ਦੇ ਮਾਲਦੇਪੁਰ ਮੋੜ 'ਤੇ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਦੇਸ਼ ਦੇ ਕਿਸਾਨ ਆਪਣੀ ਇੱਜ਼ਤ ਦੀ ਲੜਾਈ ਲੱੜ ਰਹੇ ਹਨ। ਅਜਿਹੀ ਹਾਲਤ ਵਿਚ ਸੰਤ ਵੀ ਚੁੱਪ ਨਹੀਂ ਰਹਿ ਸਕਦੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਮੌਜੂਦਾ ਹਾਲਾਤ ਤੋਂ ਚਿੰਤਤ ਹੋ ਕੇ ਉਨ੍ਹਾਂ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਹੈ। ਯੁਵਾ ਚੇਤਨਾ ਦੇ ਕੌਮੀ ਕਨਵੀਨਰ ਰੋਹਿਤ ਕੁਮਾਰ ਸਿੰਘ ਨੇ ਕਿਹਾ ਕਿ ਬੇਇਨਸਾਫੀ ਵਿਰੁੱਧ ਅਸੀਂ ਗਾਂਧੀ ਜੀ ਦੀ ਵਿਚਾਰਧਾਰਾ ਦੀ ਤਾਕਤ 'ਤੇ ਸੰਘਰਸ਼ ਕਰ ਰਹੇ ਹਾਂ। ਮੋਦੀ ਸਰਕਾਰ ਗੋਲੀ ਦੇ ਜ਼ੋਰ 'ਤੇ ਕਿਸਾਨ ਅੰਦੋਲਨ ਨੂੰ ਦਬਾਉਣਾ ਚਾਹੁੰਦੀ ਹੈ। ਅਸੀਂ ਇੰਝ ਨਹੀਂ ਹੋਣ ਦਿਆਂਗੇ। ਮੋਦੀ ਸਰਕਾਰ ਨੂੰ ਖੇਤੀਬਾੜੀ ਕਾਨੂੰਨ ਵਾਪਸ ਲੈਣੇ ਹੋਣਗੇ। ਅੱਜ ਪੂਰਾ ਦੇਸ਼ ਕਿਸਾਨ ਨੇਤਾ ਰਾਕੇਸ਼ ਟਿਕੈਤ ਨਾਲ ਖੜ੍ਹਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News