ਰਾਜ ਸਭਾ ’ਚ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ, ਸਦਨ ’ਚ ਰੱਖਿਆ ਗਿਆ ਦੋ ਮਿੰਟ ਦਾ ਮੌਨ

Monday, Feb 07, 2022 - 11:00 AM (IST)

ਰਾਜ ਸਭਾ ’ਚ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ, ਸਦਨ ’ਚ ਰੱਖਿਆ ਗਿਆ ਦੋ ਮਿੰਟ ਦਾ ਮੌਨ

ਨਵੀਂ ਦਿੱਲੀ (ਵਾਰਤਾ)— ਸੁਰਾਂ ਦੀ ਮਲਿਕਾ ਅਤੇ ਭਾਰਤ ਰਤਨ ਨਾਲ ਸਨਮਾਨਤ ਲਤਾ ਮੰਗੇਸ਼ਕਰ ਨੂੰ ਅੱਜ ਯਾਨੀ ਕਿ ਸੋਮਵਾਰ ਨੂੰ ਰਾਜ ਸਭਾ ’ਚ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਬਾਅਦ ਉਨ੍ਹਾਂ ਦੇ ਸਨਮਾਨ ’ਚ ਸਦਨ ਦੀ ਕਾਰਵਾਈ ਇਕ ਘੰਟੇ ਲਈ ਮੁਲਤਵੀ ਕਰ ਦਿੱਤੀ ਗਈ। ਮੰਗੇਸ਼ਕਰ ਨੂੰ ਸ਼ਰਧਾਂਜਲੀ ਦੇਣ ਲਈ ਸਦਨ ਵਿਚ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ। ਸਭਾਪਤੀ ਐੱਮ. ਵੈਂਕਈਆ ਨਾਇਡੂ ਨੇ ਸੋਮਵਾਰ ਨੂੰ ਸਦਨ ਦੀ ਕਾਰਵਾਈ ਸ਼ੁਰੂ ਕਰਦੇ ਹੀ ਮੈਂਬਰਾਂ ਨੂੰ ਰਾਜ ਸਭਾ ਦੀ ਨਾਮਜ਼ਦ ਮੈਂਬਰ ਰਹੀ ਲਤਾ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ। 

ਇਹ ਵੀ ਪੜ੍ਹੋ : ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਦਾ 92 ਸਾਲ ਦੀ ਉਮਰ ’ਚ ਦਿਹਾਂਤ

PunjabKesari

ਵੈਂਕਈਆ ਨੇ ਦੱਸਿਆ ਕਿ ਸੁਰਾਂ ਦੀ ਮਲਿਕਾ ਦਾ ਐਵਤਵਾਰ ਨੂੰ ਦਿਹਾਂਤ ਹੋ ਗਿਆ। ਉਹ 92 ਸਾਲ ਦੀ ਸੀ। ਨਾਇਡੂ ਨੇ ਕਿਹਾ ਕਿ ਲਤਾ ਮੰਗੇਸ਼ਕਰ ਦਾ ਜਨਮ ਸਤੰਬਰ 1929 ’ਚ ਹੋਇਆ ਸੀ ਅਤੇ ਬਹੁਤ ਹੀ ਛੋਟੀ ਉਮਰ ਵਿਚ ਹੀ ਉਨ੍ਹਾਂ ਨੇ ਸੰਗੀਤ ਦੀ ਦੁਨੀਆ ਨੂੰ ਆਪਣੇ ਹੁਨਰ ਤੋਂ ਜਾਣੂ ਕਰਵਾ ਦਿੱਤਾ। ਕਰੀਬ 7 ਦਹਾਕਿਆਂ ਤੱਕ ਸੰਗੀਤ ਦੀ ਦੁਨੀਆ ’ਚ ਛਾਈ ਰਹਿਣ ਵਾਲੀ ਅਤੇ ਸੁਰਾਂ ਦੀ ਮਲਿਕਾ ਦੇ ਨਾਂ ਤੋਂ ਮਸ਼ਹੂਰ ਲਤਾ ਨੇ 36 ਭਾਸ਼ਾਵਾਂ ’ਚ 25 ਹਜ਼ਾਰ ਤੋਂ ਵੀ ਵੱਧ ਗੀਤ ਗਾਏ। ਇਨ੍ਹਾਂ ’ਚ ਵਿਦੇਸ਼ੀ ਭਾਸ਼ਾਵਾਂ ’ਚ ਗਾਏ ਹੋਏ ਗੀਤ ਵੀ ਸ਼ਾਮਲ ਹਨ। 

ਇਹ ਵੀ ਪੜ੍ਹੋ : ਅਲਵਿਦਾ ਲਤਾ ਮੰਗੇਸ਼ਕਰ; PM ਮੋਦੀ ਨੇ ਕਿਹਾ- ਮੈਂ ਆਪਣਾ ਦੁੱਖ ਸ਼ਬਦਾਂ ’ਚ ਬਿਆਨ ਨਹੀਂ ਕਰ ਸਕਦਾ

PunjabKesari

ਨਾਇਡੂ ਨੇ ਕਿਹਾ ਕਿ ਲਤਾ ਜੀ 1999 ਤੋਂ ਨਵੰਬਰ 2005 ਤੱਕ ਰਾਜ ਸਭਾ ’ਚ ਨਾਮਜ਼ਦ ਮੈਂਬਰ ਵੀ ਰਹੀ। ਉਨ੍ਹਾਂ ਨੇ ਬੀਮਾਰ ਲੋਕਾਂ ਅਤੇ ਸੀਨੀਅਰ ਨਾਗਰਿਕਾਂ ਦੀ ਮਦਦ ਲਈ ਚੈਰੀਟੇਬਲ ਸੰਸਥਾਵਾਂ ਦੀ ਵੀ ਸਥਾਪਨਾ ਕੀਤੀ। ਉਨ੍ਹਾਂ ਦੇ ਮਧੁਰ ਆਵਾਜ਼ ਅਤੇ ਸੰਗੀਤ ਪ੍ਰਤੀ ਸਾਧਨਾ ਲਈ ਉਨ੍ਹਾਂ ਨੂੰ ਪਦਮ ਸ਼੍ਰੀ, ਪਦਮ ਵਿਭੂਸ਼ਣ, ਦਾਦਾ ਸਾਹਿਬ ਫਾਲਕੇ ਅਤੇ ਭਾਰਤ ਰਤਨ ਵਰਗੇ ਸਰਵਉੱਚ ਸਨਮਾਨਾਂ ਨਾਲ ਨਵਾਜਿਆ ਗਿਆ। ਨਾਇਡੂ ਨੇ ਕਿਹਾ ਕਿ ਉਨ੍ਹਾਂ ਦੇ ਦਿਹਾਂਤ ਨਾਲ ਦੇਸ਼ ਨੇ ਸੰਗੀਤ ਦੀ ਦੁਨੀਆ ਦੀ ਮਹਾਨ ਸ਼ਖਸੀਅਤ ਨੂੰ ਗੁਆ ਦਿੱਤਾ ਹੈ ਅਤੇ ਇਕ ਯੁੱਗ ਦਾ ਅੰਤ ਹੋ ਗਿਆ ਹੈ। ਇਹ ਦੇਸ਼ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। 

ਇਹ ਵੀ ਪੜ੍ਹੋ : ਅਲਵਿਦਾ ਲਤਾ ਮੰਗੇਸ਼ਕਰ: ਸਨਮਾਨ ’ਚ 2 ਦਿਨ ਦਾ ਰਾਸ਼ਟਰੀ ਸੋਗ, ਅੱਧਾ ਝੁਕਿਆ ਰਹੇਗਾ ‘ਤਿਰੰਗਾ’


author

Tanu

Content Editor

Related News