ਰਾਜ ਸਭਾ ''ਚੋਂ ਗੈਰ-ਹਜ਼ਾਰ ਰਹੇ ਮੈਂਬਰ, ਸਪੀਕਰ ਦੇ ਪੁੱਛਣ ''ਤੇ ਲਗਾਏ ਅਜੀਬ ਬਹਾਨੇ

12/03/2019 11:08:28 AM

ਨਵੀਂ ਦਿੱਲੀ— ਰਾਜ ਸਭਾ 'ਚ ਪ੍ਰਸ਼ਨਕਾਲ ਸੋਮਵਾਰ ਨੂੰ ਇਕ ਘੰਟੇ ਤੋਂ 5 ਮਿੰਟ ਪਹਿਲਾਂ ਹੀ ਖਤਮ ਹੋ ਗਿਆ। ਦਰਅਸਲ ਪ੍ਰਸ਼ਨਕਾਲ ਦੌਰਾਨ ਪ੍ਰਸ਼ਨ ਪੁੱਛਣ ਵਾਲੇ ਅੱਧੇ ਮੈਂਬਰ ਗਾਇਬ ਸਨ। ਇਸ 'ਤੇ ਸਪੀਕਰ ਐੱਮ.ਵੈਂਕਈਆ ਨਾਇਡੂ ਨਾਰਾਜ਼ ਹੋਏ। ਉਨ੍ਹਾਂ ਨੇ ਮੀਡੀਆ ਨੂੰ ਕਿਹਾ ਕਿ ਉਹ ਉਨ੍ਹਾਂ ਮੈਂਬਰਾਂ ਦੇ ਨਾਂ ਵੀ ਜਨਤਾ ਨੂੰ ਦੱਸਣ ਤਾਂ ਕਿ ਪਤਾ ਲੱਗੇ ਕਿ ਇਹ ਸੰਸਦ ਮੈਂਬਰ ਕੌਣ ਹਨ। ਸਪੀਕਰ ਨੇ ਰਾਜ ਸਭਾ ਦੀ ਪ੍ਰਸ਼ਨ ਬਰਾਂਚ ਤੋਂ ਗੈਰ-ਹਾਜ਼ਰ ਮੈਂਬਰਾਂ ਦੀ ਸੂਚੀ ਮੰਗੀ। ਪਤਾ ਲੱਗਾ ਕਿ 7 ਸੰਸਦ ਮੈਂਬਰ ਗੈਰ-ਹਾਜ਼ਰ ਸਨ। ਸੰਸਦ ਦੇ ਦੋਹਾਂ ਸਦਨਾਂ 'ਚ ਪ੍ਰਸ਼ਨਕਾਲ ਮੈਂਬਰਾਂ ਲਈ ਅਹਿਮ ਹੁੰਦਾ ਹੈ। ਮੈਂਬਰ ਜੋ ਸਵਾਲ ਪੁੱਛਦੇ ਹਨ, ਬੈਲੇਟ ਰਾਹੀਂ ਉਸ 'ਚੋਂ 15 ਸਵਾਲ ਚੁਣੇ ਜਾਂਦੇ ਹਨ। ਉਨ੍ਹਾਂ ਦੇ ਮੰਤਰੀਆਂ ਨੂੰ ਸਦਨ 'ਚ ਉਸ ਸਮੇਂ ਮੌਜੂਦ ਰਹਿਣਾ ਹੁੰਦਾ ਹੈ। ਉਹ ਮੈਂਬਰਾਂ ਦੇ ਪ੍ਰਸ਼ਨਾਂ ਦਾ ਜਵਾਬ ਦਿੰਦੇ ਹਨ। ਸਰਕਾਰ ਜਵਾਬ ਦੇਣ ਲਈ ਇਕ ਹਫ਼ਤੇ ਤਿਆਰੀ ਕਰਦੀ ਹੈ।

ਜਦੋਂ ਸੰਸਦ 'ਚ ਮੈਂਬਰਾਂ ਤੋਂ ਗੈਰ-ਹਜ਼ਾਰ ਰਹਿਣ ਦਾ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਹ ਅਜੀਬ ਬਹਾਨੇ ਦੱਸੇ।
 

(ਵਿਨੇ ਵਿਸ਼ਰਮ, ਸੀ.ਪੀ.ਆਈ.) : ਜੰਮੂ-ਕਸ਼ਮੀਰ, ਲੱਦਾਖ 'ਚ ਕਿੰਨੇ ਜਨਤਕ ਯੰਤਰ ਚਾਲੂ ਹੋਏ?
ਜਵਾਬ- ਮੈਂ ਉਸੇ ਸਮੇਂ ਟਾਇਲਟ ਚੱਲ ਗਿਆ ਸੀ। ਸਪੀਕਰ ਦੀ ਨਾਰਾਜ਼ਗੀ ਦਾ ਮੈਨੂੰ ਪਤਾ ਲੱਗਾ ਤਾਂ ਮੈਂ ਤੁਰੰਤ ਉਨ੍ਹਾਂ ਦੇ ਚੈਂਬਰ 'ਚ ਗਿਆ, ਉਹ ਮੇਰੇ ਜਵਾਬ ਤੋਂ ਸੰਤੁਸ਼ਟ ਸਨ।

 

(ਧਰਮਪੁਰੀ ਸ਼੍ਰੀਨਿਵਾਸ (ਕਾਂਗਰਸ) : ਤੇਲੰਗਾਨਾ 'ਚ ਹਾਈਵੇਅ ਬਣਾਉਣ ਲਈ ਸਰਕਾਰ ਕੀ ਕਰ ਰਹੀ ਹੈ?
ਜਵਾਬ- ਭਾਰੀ ਆਵਾਜ਼ 'ਚ ਕਿਹਾ ਕਿ ਸਿਹਤ ਖਰਾਬ ਹੈ। ਵਾਇਰਲ ਫੀਵਰ ਹੋਇਆ ਹੈ।

 

ਰੇਨਾਲਡ ਸਾਪਾ (ਕਾਂਗਰਸ) : ਲਘੂ ਯੰਤਰਾਂ ਲਈ ਨਵੀਂ ਤਕਨਾਲੋਜੀ ਲਿਆਉਣ 'ਤੇ ਸਰਕਾਰ ਕੀ ਕਰ ਰਹੀ ਹੈ?
ਗੈਰ-ਹਜ਼ਾਰ। ਤਿੰਨੋਂ ਫੋਨ ਸਵਿਚ ਆਫ ਮਿਲੇ।

 

(ਮੁਹੰਮਦ ਨਦੀਮੁਲ, ਟੀ.ਐੱਮ.ਸੀ.) : ਪਿਛਲੇ 3 ਸਾਲਾਂ 'ਚ ਸਰਕਾਰ ਨੇ ਅਖਬਾਰਾਂ ਨੂੰ ਦਿੱਤੇ ਗਏ ਵਿਗਿਆਪਨਾਂ ਦਾ ਵੇਰਵਾ?
ਗੈਰ-ਹਜ਼ਾਰ, ਫੋਨ 'ਤੇ ਸੰਪਰਕ ਨਹੀਂ ਹੋ ਸਕਿਆ।

 

(ਰਵੀ ਪ੍ਰਕਾਸ਼ ਵਰਮਾ, ਸਪਾ) : ਪਿਛਲੇ ਤਿੰਨ ਸਾਲਾਂ 'ਚ ਹਾਈਵੇਅ ਲਈ ਕਿੰਨੀ ਰਾਸ਼ੀ ਰੱਖੀ।
ਜਵਾਬ- ਮੈਂ ਇਕ ਮਿੰਟ ਲਈ ਫੈਕਟ ਚੈੱਕ ਕਰਨ ਬਾਹਰ ਚੱਲਾ ਗਿਆ ਸੀ। ਵਾਪਸ ਆਇਆ ਤਾਂ ਸਵਾਲ ਆ ਚੁਕਿਆ ਸੀ। ਬਾਅਦ 'ਚ ਹੱਥ ਹਿਲਾਉਂਦਾ ਰਿਹਾ। ਸਪੀਕਰ ਨੇ ਦੇਖਿਆ ਨਹੀਂ।


DIsha

Content Editor

Related News