ਰਾਜ ਸਭਾ ਦੇ ਡਿਪਟੀ ਸਪੀਕਰ ਦੀ ਅੱਜ ਹੋਵੇਗੀ ਚੋਣ, ਹਰਿਵੰਸ਼ ਅਤੇ ਮਨੋਜ ਝਾਅ ਦਰਮਿਆਨ ਹੋਵੇਗਾ ਮੁਕਾਬਲਾ

Monday, Sep 14, 2020 - 11:12 AM (IST)

ਰਾਜ ਸਭਾ ਦੇ ਡਿਪਟੀ ਸਪੀਕਰ ਦੀ ਅੱਜ ਹੋਵੇਗੀ ਚੋਣ, ਹਰਿਵੰਸ਼ ਅਤੇ ਮਨੋਜ ਝਾਅ ਦਰਮਿਆਨ ਹੋਵੇਗਾ ਮੁਕਾਬਲਾ

ਨਵੀਂ ਦਿੱਲੀ- ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅੱਜ ਯਾਨੀ ਸੋਮਵਾਰ ਨੂੰ ਰਾਜ ਸਭਾ 'ਚ ਜਨਤਾ ਦਲ (ਯੂ) ਅਤੇ ਆਰ.ਜੇ.ਡੀ.  ਦਰਮਿਆਨ ਲੜਾਈ ਦੇਖਣ ਨੂੰ ਮਿਲੇਗੀ। ਰਾਜ ਸਭਾ ਦੇ ਡਿਪਟੀ ਸਪੀਕਰ ਦੀ ਚੋਣ ਲਈ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐੱਨ.ਡੀ.ਏ.) ਨੇ ਜਿੱਥੇ ਜਨਤਾ ਦਲ (ਯੂ) ਸੰਸਦ ਮੈਂਬਰ ਹਰਿਵੰਸ਼ ਨੂੰ ਆਪਣਾ ਉਮੀਦਵਾਰ ਬਣਾਇਆ ਹੈ, ਉੱਥੇ ਹੀ ਵਿਰੋਧੀ ਧਿਰ ਨੇ ਰਾਜਦ ਸੰਸਦ ਮੈਂਬਰ ਮਨੋਜ ਝਾਅ ਨੂੰ ਚੁਣੌਤੀ ਮੈਦਾਨ 'ਚ ਉਤਾਰਿਆ ਹੈ। ਅੱਜ ਤੋਂ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਹੋ ਰਹੀ ਹੈ। ਅੱਜ ਹੀ ਰਾਜ ਸਭਾ ਦੇ ਡਿਪਟੀ ਸਪੀਕਰ ਲਈ ਵੋਟ ਪਾਈ ਜਾਵੇਗੀ। ਇਹ ਲੜਾਈ ਇਸ ਲਈ ਦਿਲਚਸਪ ਹੋ ਗਈ ਹੈ, ਕਿਉਂਕਿ ਦੋਵੇਂ ਉਮੀਦਵਾਰ ਬਿਹਾਰ ਤੋਂ ਹਨ। ਦੱਸਣਯੋਗ ਹੈ ਕਿ ਬਿਹਾਰ 'ਚ ਜਲਦ ਹੀ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਜਿਸ ਨਾਲ ਜੇ.ਡੀ.ਯੂ. ਅਤੇ ਆਰ.ਜੇ.ਡੀ. ਦਾ ਮੁਕਾਬਲਾ ਪ੍ਰਭਾਵੀ ਰੂਪ ਨਾਲ ਹੋਵੇਗਾ।

ਡਿਪਟੀ ਸਪੀਕਰ ਅਹੁਦੇ ਲਈ 123 ਹੈ ਬਹੁਮਤ ਦਾ ਅੰਕੜਾ
245 ਮੈਂਬਰੀ ਉੱਚ ਸਦਨ 'ਚ ਡਿਪਟੀ ਸਪੀਕਰ ਅਹੁਦੇ ਲਈ ਬਹੁਮਤ ਦਾ ਅੰਕੜਾ 123 ਹੈ। ਐੱਨ.ਡੀ.ਏ. ਕੋਲ 101 ਸੰਸਦ ਮੈਂਬਰ ਹਨ। ਇਸ ਤੋਂ ਇਲਾਵਾ ਏ.ਆਈ.ਏ.ਡੀ.ਐੱਮ.ਕੇ. (9 ਸੀਟ), ਬੀ.ਜੇ.ਡੀ. (9), ਟੀ.ਆਰ.ਐੱਲ. (7), ਵਾਈ.ਐੱਸ.ਆਰ.ਸੀ.ਐੱਫ. (6) ਦੇ ਵੀ 31 ਸੰਸਦ ਮੈਂਬਰ ਹਨ। ਜਿਨ੍ਹਾਂ ਨੇ ਪਿਛਲੀ ਵਾਰ ਐੱਨ.ਡੀ.ਏ. ਨੂੰ ਵੋਟ ਦਿੱਤਾ ਸੀ।


author

DIsha

Content Editor

Related News