ਸ਼ਰਦ-ਅਲੀ ਨੇ ਰਾਜਸਭਾ ਦੀ ਮੈਂਬਰਤਾ ਰੱਦ ਹੋਣ ''ਤੇ SC ਜਾਣ ਦਾ ਲਿਆ ਫੈਸਲਾ

Tuesday, Dec 05, 2017 - 05:41 PM (IST)

ਪਟਨਾ— ਜਦਯੂ ਦੇ ਬਾਗੀ ਨੇਤਾ ਸ਼ਰਦ ਯਾਦਵ ਅਤੇ ਅਲੀ ਅਨਵਰ ਦੀ ਰਾਜਸਭਾ ਮੈਂਬਰਤਾ ਰੱਦ ਕਰ ਦਿੱਤੀ ਗਈ ਹੈ। ਇਸ 'ਤੇ ਸ਼ਰਦ ਯਾਦਵ ਅਤੇ ਅਲੀ ਅਨਵਰ ਨੇ ਆਪਣਾ ਬਿਆਨ ਜਾਰੀ ਕੀਤਾ ਹੈ।
ਸ਼ਰਦ ਯਾਦਵ ਦਾ ਕਹਿਣਾ ਹੈ ਕਿ ਬਿਹਾਰ 'ਚ ਮਹਾਗਠਜੋੜ ਟੁੱਟਣ ਦੇ ਬਾਅਦ ਉਨ੍ਹਾਂ ਨੇ ਨਿਤੀਸ਼ ਕੁਮਾਰ ਖਿਲਾਫ ਬਾਗੀ ਤੇਵਰ ਅਪਣਾ ਲਏ ਸੀ,ਜਿਸ ਦੇ ਕਾਰਨ ਉਨ੍ਹਾਂ ਦੇ ਖਿਲਾਫ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸੱਚਾਈ ਲਈ ਹਮੇਸ਼ਾ ਲੜਦੇ ਰਹਿਣਗੇ। 
ਦੂਜੇ ਪਾਸੇ ਅਲੀ ਅਨਵਰ ਨੇ ਸੁਪਰੀਮ ਕੋਰਟ ਜਾਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਗਲਤ ਹੈ ਅਤੇ ਉਹ ਇਸ ਫੈਸਲੇ ਤੋਂ ਡਰਨਗੇ ਨਹੀਂ। ਉਨ੍ਹਾਂ ਨੇ ਸ਼ਾਇਰੀ ਕਰਦੇ ਹੋਏ ਜਵਾਬ ਦਿੱਤਾ ਅਤੇ ਕਿਹਾ- 'ਨਾ ਮੈਂ ਡਿੱਗਿਆ, ਨਾ ਮੇਰੇ ਹੌਂਸਲੇ ਡਿੱਗੇਗਾ ਪਰ ਮੈਂ ਸੁੱਟਣ 'ਚ ਕੁਝ ਲੋਕ ਕਈ ਵਾਰ ਡਿੱਗੇ ਹਨ। 
ਉਪ-ਰਾਸ਼ਟਰਪਤੀ ਐਮ. ਵੈਂਕੇਯਾ ਨਾਇਡੂ ਨੇ ਸੋਮਵਾਰ ਨੂੰ ਸ਼ਰਦ ਯਾਦਵ ਅਤੇ ਅਲੀ ਅਨਵਰ ਦੀ ਰਾਜਸਭਾ ਮੈਂਬਰਤਾ ਰੱਦ ਕਰ ਦਿੱਤੀ ਸੀ। ਮੁੱਖਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਜਦਯੂ ਨੇ ਰਾਜਸਭਾ ਮੈਂਬਰਤਾ ਰੱਦ ਕਰਨ ਲਈ ਪਟੀਸ਼ਨ ਦਾਇਰ ਕੀਤੀ ਸੀ।


Related News