ਰਾਜ ਸਭਾ ਦੀਆਂ 6 ਖਾਲੀ ਸੀਟਾਂ ਲਈ 5 ਜੁਲਾਈ ਨੂੰ ਹੋਵੇਗੀ ਉਪ ਚੋਣ

06/16/2019 1:15:16 AM

ਨਵੀਂ ਦਿੱਲੀ: ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਸਮੇਤ 6 ਰਾਜ ਸਭਾ ਮੈਂਬਰਾਂ ਦੇ ਹਾਲ ਹੀ 'ਚ ਲੋਕ ਸਭਾ ਚੋਣਾਂ ਜਿੱਤਣ ਕਾਰਨ ਉਚ ਸਦਨ ਦੀਆਂ ਖਾਲੀ ਹੋਈਆਂ 6 ਸੀਟਾਂ ਲਈ ਉਪ ਚੋਣ 5 ਜੁਲਾਈ ਨੂੰ ਹੋਵੇਗੀ। ਚੋਣ ਕਮਿਸ਼ਨ ਵਲੋਂ ਸ਼ਨੀਵਾਰ ਨੂੰ ਜਾਰੀ ਚੋਣ ਪ੍ਰੋਗਰਾਮ ਅਨੁਸਾਰ ਬਿਹਾਰ, ਓੜੀਸਾ ਤੇ ਗੁਜਰਾਤ 'ਚੋਂ ਖਾਲੀ ਹੋਈਆਂ 6 ਸੀਟਾਂ 'ਤੇ ਇਹ ਚੋਣ ਹੋਵੇਗੀ। ਬਿਹਾਰ ਤੋਂ 1, ਗੁਜਰਾਤ ਤੋਂ 2 ਤੇ ਓੜੀਸਾ ਤੋਂ 3 ਸੀਟਾਂ ਖਾਲੀ ਹੋਈਆਂ ਹਨ। ਬਿਹਾਰ ਤੋਂ ਰਵੀਸ਼ੰਕਰ ਪ੍ਰਸਾਦ, ਗੁਜਰਾਤ ਤੋਂ ਅਮਿਤ ਸ਼ਾਹ, ਸਮ੍ਰਿਤੀ ਈਰਾਨੀ ਅਤੇ ਓੜੀਸਾ ਤੋਂ ਬੀਜਦ ਦੇ ਅਛੂਤਾਨੰਦ ਲੋਕ ਸਭਾ ਦੇ ਮੈਂਬਰ ਚੁਣੇ ਗਏ ਹਨ, ਜਦਕਿ ਓੜੀਸਾ ਤੋਂ ਹੀ ਰਾਜ ਸਭਾ ਮੈਂਬਰ ਪ੍ਰਤਾਪ ਕੇਸਰੀ ਦੇਬ ਦੇ ਵਿਧਾਨ ਸਭਾ ਮੈਂਬਰ ਚੁਣੇ ਤੇ ਸੋਮਿਆ ਰੰਜਨ ਪਟਨਾਇਕ ਦੇ ਅਸਤੀਫੇ ਕਾਰਨ ਇਹ ਸੀਟਾਂ ਖਾਲੀ ਹੋਈਆਂ ਹਨ। ਉਪ ਚੋਣ ਹੇਠ ਲਿਖਿਤ ਅਨੁਸਾਰ ਹੋਵੇਗੀ।


Related News