ਵੱਡੇ ਕਾਰੋਬਾਰੀ ਦੀ ਨੂੰਹ ਨੇ ਕੀਤੀ ਖ਼ੁਦਕੁਸ਼ੀ, ਲਾਸ਼ ਕੋਲੋਂ ਬਰਾਮਦ ਹੋਇਆ ਸੁਸਾਈਡ ਨੋਟ
Wednesday, Nov 26, 2025 - 11:51 AM (IST)
ਨੈਸ਼ਨਲ ਡੈਸਕ : ਦਿੱਲੀ ਦੇ ਵਸੰਤ ਵਿਹਾਰ ਇਲਾਕੇ ਵਿੱਚ ਕਮਲਾ ਪਸੰਦ ਅਤੇ ਰਾਜਸ਼੍ਰੀ ਪਾਨ ਮਸਾਲਾ ਗਰੁੱਪ ਦੇ ਮਾਲਕ ਕਮਲ ਕਿਸ਼ੋਰ ਦੇ ਘਰ 'ਚ ਇਕ ਦੁਖਦ ਘਟਨਾ ਵਾਪਰੀ। ਕਮਲ ਕਿਸ਼ੋਰ ਦੀ ਨੂੰਹ ਵਲੋਂ ਖ਼ੁਦਕੁਸ਼ੀ ਕਰ ਲੈਣ ਦੀ ਸੂਚਨਾ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਔਰਤ ਦੀ ਲਾਸ਼ ਉਸ ਦੇ ਪਰਿਵਾਰ ਨੂੰ ਮੰਗਲਵਾਰ ਸ਼ਾਮ ਨੂੰ ਘਰ ਵਿੱਚ ਸਕਾਰਫ਼ ਨਾਲ ਲਟਕਦੀ ਹੋਈ ਮਿਲੀ। ਪਰਿਵਾਰ ਨੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ : ਅੱਜ ਦੇ ਸਮੇਂ 'ਚ ਵਿਆਹ ਕਰਵਾਉਣ ਤੋਂ ਪਿੱਛੇ ਕਿਉਂ ਹਟਦੀਆਂ ਹਨ ਕੁੜੀਆਂ, ਹੈਰਾਨ ਕਰੇਗੀ ਵਜ੍ਹਾ
ਜਾਣਕਾਰੀ ਮੁਤਾਬਕ ਮ੍ਰਿਤਕ ਔਰਤ ਦੀ ਪਛਾਣ ਦੀਪਤੀ ਚੌਰਸੀਆ (40) ਵਜੋਂ ਹੋਈ ਹੈ, ਜਿਸ ਦੀ ਮੌਤ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੂੰ ਦੀਪਤੀ ਦੀ ਲਾਸ਼ ਕੋਲ ਸੁਸਾਇਜ ਨੋਟ ਵੀ ਬਰਾਮਦ ਹੋਇਆ ਹੈ। ਇਸ ਨੋਟ ਵਿੱਚ ਦੀਪਤੀ ਨੇ ਕਿਸੇ 'ਤੇ ਮੌਤ ਦਾ ਕੋਈ ਦੋਸ਼ ਨਹੀਂ ਲਗਾਇਆ ਪਰ ਰਿਸ਼ਤਿਆਂ ਨੂੰ ਲੈ ਕੇ ਆਪਣਾ ਦਰਦ ਜ਼ਰੂਰ ਜ਼ਾਹਰ ਕੀਤਾ ਹੈ। ਸੂਤਰਾਂ ਅਨੁਸਾਰ ਨੋਟ ਵਿੱਚ ਲਿਖਿਆ ਕਿ ਜੇਕਰ ਕਿਸੇ ਰਿਸ਼ਤੇ ਵਿੱਚ ਨਾ ਪਿਆਰ ਹੋਵੇ, ਨਾ ਭਰੋਸਾ ਹੋਵੇ, ਤਾਂ ਫਿਰ ਰਿਸ਼ਤੇ ਨਿਭਾਉਣ ਅਤੇ ਜਿਉਂਦੇ ਰਹਿਣ ਦਾ ਕਾਰਨ ਕੁਝ ਨਹੀਂ ਰਹਿੰਦਾ।
ਪੜ੍ਹੋ ਇਹ ਵੀ : Petrol-Diesel ਦੀਆਂ ਨਵੀਆਂ ਕੀਮਤਾਂ ਜਾਰੀ, ਚੈੱਕ ਕਰੋ ਆਪਣੇ ਸ਼ਹਿਰ ਦੇ ਰੇਟ
ਸੂਤਰਾਂ ਮੁਤਾਬਕ ਮ੍ਰਿਤਕ ਔਰਤ ਦਾ ਸਾਲ 2010 ਵਿੱਚ ਕਮਲ ਕਿਸ਼ੋਰ ਦੇ ਪੁੱਤਰ ਅਰਪਿਤ ਚੌਰਸੀਆ ਨਾਲ ਵਿਆਹ ਹੋਇਆ ਸੀ। ਇਸ ਜੋੜੇ ਦਾ ਇੱਕ 14 ਸਾਲ ਦਾ ਪੁੱਤਰ ਵੀ ਹੈ। ਦੀਪਤੀ ਚੌਰਸੀਆ ਅਤੇ ਉਸਦੇ ਪਤੀ ਹਰਪ੍ਰੀਤ ਚੌਰਸੀਆ ਵਿਚਕਾਰ ਲੰਬੇ ਸਮੇਂ ਤੋਂ ਤਣਾਅ ਚੱਲ ਰਿਹਾ ਸੀ। ਪਰਿਵਾਰਕ ਮਤਭੇਦਾਂ ਨੂੰ ਲੈ ਕੇ ਉਹ ਅਕਸਰ ਝਗੜੇ ਕਰਦੇ ਰਹਿੰਦੇ ਸਨ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਦੀਪਤੀ ਮਾਨਸਿਕ ਤਣਾਅ, ਡਿਪਰੈਸ਼ਨ ਜਾਂ ਕਿਸੇ ਹੋਰ ਨਿੱਜੀ ਸਮੱਸਿਆ ਤੋਂ ਪੀੜਤ ਸੀ।
ਪੜ੍ਹੋ ਇਹ ਵੀ : ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ ਨਿਯਮ
