ਰਾਜਨਾਥ ਸਿੰਘ ਕੋਵਿਡ-19 ਪਾਜ਼ੇਟਿਵ, ਘਰ ''ਚ ਹੋਏ ਇਕਾਂਤਵਾਸ

Thursday, Apr 20, 2023 - 12:59 PM (IST)

ਰਾਜਨਾਥ ਸਿੰਘ ਕੋਵਿਡ-19 ਪਾਜ਼ੇਟਿਵ, ਘਰ ''ਚ ਹੋਏ ਇਕਾਂਤਵਾਸ

ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਵੀਰਵਾਰ ਯਾਨੀ ਕਿ ਅੱਜ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ ਅਤੇ ਉਹ ਹੋਮ ਕੁਆਰੰਟੀਨ (ਘਰ 'ਚ ਇਕਾਂਤਵਾਸ) ਵਿਚ ਹਨ। ਡਾਕਟਰਾਂ ਦੀ ਇਕ ਟੀਮ ਨੇ ਉਨ੍ਹਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਕੁਝ ਦਿਨ ਆਰਾਮ ਕਰਨ ਦੀ ਸਲਾਹ ਦਿੱਤੀ। ਇਕ ਅਧਿਕਾਰਤ ਬਿਆਨ ਮੁਤਾਬਕ ਰੱਖਿਆ ਮੰਤਰੀ ਫ਼ਿਲਹਾਲ ਹਲਕੇ ਲੱਛਣਾਂ ਨਾਲ ਹੋਮ ਕੁਆਰੰਟੀਨ ਵਿਚ ਹਨ।

ਇਹ ਵੀ ਪੜ੍ਹੋ- ਭਾਰਤ 'ਚ ਵਧ ਰਿਹੈ ਕੋਰੋਨਾ ਦਾ ਗਰਾਫ਼, ਇਕ ਦਿਨ 'ਚ 40 ਮੌਤਾਂ, 12 ਹਜ਼ਾਰ ਤੋਂ ਵਧੇਰੇ ਮਾਮਲੇ ਆਏ

ਬਿਆਨ 'ਚ ਕਿਹਾ ਗਿਆ ਹੈ ਕਿ ਰਾਜਨਾਥ ਸਿੰਘ ਨੂੰ ਅੱਜ ਰਾਸ਼ਟਰੀ ਰਾਜਧਾਨੀ 'ਚ ਭਾਰਤੀ ਹਵਾਈ ਫ਼ੌਜ ਦੇ ਕਮਾਂਡਰਾਂ ਦੇ ਸੰਮੇਲਨ 'ਚ ਹਿੱਸਾ ਲੈਣਾ ਸੀ ਪਰ ਕੋਰੋਨਾ ਮਹਾਮਾਰੀ ਦੇ ਪਾਜ਼ੇਟਿਵ ਪਰੀਖਣ ਮਗਰੋਂ ਉਹ ਇਸ ਸੰਮੇਲਨ 'ਚ ਹਿੱਸਾ ਨਹੀਂ ਲੈਣਗੇ। ਹਾਲਾਂਕਿ ਬੁੱਧਵਾਰ ਨੂੰ ਉਨ੍ਹਾਂ ਨੇ ਫ਼ੌਜ ਦੇ ਕਮਾਂਡਰਾਂ ਦੇ ਸੰਮੇਲਨ 'ਚ ਹਿੱਸਾ ਲਿਆ, ਜਿਸ ਦੌਰਾਨ ਉਨ੍ਹਾਂ ਨਾਲ ਫ਼ੌਜ ਮੁਖੀ ਜਨਰਲ ਮਨੋਜ ਪਾਂਡੇ ਅਤੇ ਫ਼ੌਜ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਉਨ੍ਹਾਂ ਨੇ ਛੋਟੇ ਹਥਿਆਰਾਂ ਨਾਲ ਫਾਇਰਿੰਗ ਸਿਮੁਲੇਟਰ 'ਤੇ ਫਾਈਰਿੰਗ ਦਾ ਅਭਿਆਸ ਕੀਤਾ ਸੀ।

ਇਹ ਵੀ ਪੜ੍ਹੋ- ਕੀ ਤੁਹਾਨੂੰ ਵੀ ਰਾਤ ਨੂੰ ਨਹੀਂ ਆਉਂਦੀ ਹੈ ਨੀਂਦ? ਕਿਤੇ ਇਹ ਤਾਂ ਨਹੀਂ ਹਨ ਕਾਰਨ, ਪੜ੍ਹੋ ਇਹ ਅਹਿਮ ਖ਼ਬਰ


author

Tanu

Content Editor

Related News