ਮਾਰੂਤੀ ਸੁਜ਼ੂਕੀ ਦਾ ਸਤੰਬਰ ’ਚ ਉਤਪਾਦਨ 26 ਫੀਸਦੀ ਵਧ ਕੇ 2.02 ਲੱਖ ਇਕਾਈ ’ਤੇ ਪਹੁੰਚਿਆ
Saturday, Oct 04, 2025 - 11:45 AM (IST)

ਨਵੀਂ ਦਿੱਲੀ- ਮਾਰੂਤੀ ਸੁਜ਼ੂਕੀ ਇੰਡੀਆ ਨੇ ਕਿਹਾ ਕਿ ਸਤੰਬਰ ’ਚ ਵਧੀ ਹੋਈ ਮੰਗ ਨੂੰ ਪੂਰਾ ਕਰਨ ਲਈ ਸਪਲਾਈ ਵਧਾਉਣ ਕਾਰਨ ਉਸ ਦਾ ਉਤਪਾਦਨ ਸਾਲਾਨਾ ਆਧਾਰ ’ਤੇ 26 ਫੀਸਦੀ ਵਧ ਕੇ 2,01,915 ਯੂਨਿਟ ਹੋ ਗਿਆ। ਦੇਸ਼ ਦੀ ਮੋਹਰੀ ਵਾਹਨ ਨਿਰਮਾਤਾ ਕੰਪਨੀ ਨੇ ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਸੂਚਨਾ ’ਚ ਕਿਹਾ ਕਿ ਪਿਛਲੇ ਸਾਲ ਸਤੰਬਰ ’ਚ ਉਸ ਦਾ ਉਤਪਾਦਨ 1,59,743 ਯੂਨਿਟ ਰਿਹਾ ਸੀ। ਪਿਛਲੇ ਮਹੀਨੇ ਕੰਪਨੀ ਨੇ ਆਲਟੋ ਅਤੇ ਐਸ-ਪ੍ਰੈਸੋ ਦੇ 12,318 ਵਾਹਨਾਂ ਦਾ ਉਤਪਾਦਨ ਕੀਤਾ, ਜਦੋਂ ਕਿ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ 12,155 ਯੂਨਿਟ ਰਹੇ ਸਨ।
ਇਸ ਦੌਰਾਨ ਕੰਪੈਕਟ ਮਾਡਲ - ਬਲੈਨੋ, ਸੇਲੇਰੀਓ, ਡਿਜ਼ਾਇਰ ਅਤੇ ਸਵਿਫਟ ਦਾ ਉਤਪਾਦਨ ਵਧ ਕੇ 93,301 ਯੂਨਿਟ ਰਿਹਾ, ਜਦਕਿ ਪਿਛਲੇ ਸਾਲ ਸਤੰਬਰ ’ਚ ਇਹ 68,413 ਯੂਨਿਟ ਸੀ। ਪਿਛਲੇ ਮਹੀਨੇ ਕੰਪਨੀ ਨੇ ਸਿਆਜ਼ ਮਾਡਲ ਦਾ ਉਤਪਾਦਨ ਨਹੀਂ ਕੀਤਾ, ਜਦੋਂ ਕਿ ਸਤੰਬਰ 2024 ’ਚ ਇਸ ਦੇ 1,687 ਵਾਹਨ ਤਿਆਰ ਕੀਤੇ ਗਏ ਸਨ। ਬ੍ਰੇਜਾ, ਅਟਰਿਗਾ ਤੇ ਫ੍ਰਾਨਕਸ ਵਰਗੇ ਯੂਟੀਲਿਟੀ ਵਾਹਨਾਂ ਦਾ ਉਤਪਾਦਨ 27 ਫੀਸਦੀ ਵਧ ਕੇ 79,496 ਯੂਨਿਟ ਰਿਹਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8