ਕੈਨੇਡਾ ਦੇ ਗ੍ਰੈਂਡ ਫੋਰਕਸ ਇਲਾਕੇ ''ਚ ਮ੍ਰਿਤ ਮਿਲੇ 100 ਹਿਰਨ, ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ
Saturday, Oct 04, 2025 - 11:12 PM (IST)

ਵੈਨਕੂਵਰ (ਮਲਕੀਤ ਸਿੰਘ) - ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਗ੍ਰੈਂਡ ਫੋਰਕਸ ਜੰਗਲੀ ਇਲਾਕੇ 'ਚ 100 ਹਿਰਨਾਂ ਦੀਆਂ ਲਾਸ਼ਾਂ ਬਰਾਮਦ ਹੋਣ ਮਗਰੋਂ ਬੀਸੀ ਸਰਕਾਰ ਵੱਲੋਂ ਆਮ ਨਾਗਰਿਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇੰਨੀ ਵੱਡੀ ਗਿਣਤੀ ਵਿੱਚ ਹਿਰਨਾਂ ਦੇ ਅਚਾਨਕ ਮਾਰੇ ਜਾਣ ਦੀ ਘਟਨਾ ਮਗਰੋਂ ਜੰਗਲੀ ਜੀਵ ਪ੍ਰੇਮੀਆਂ ਵਿੱਚ ਨਿਰਾਸ਼ਾ ਦਾ ਆਲਮ ਵੇਖਿਆ ਜਾ ਰਿਹਾ ਹੈ।
ਇਸ ਸਬੰਧੀ ਪ੍ਰਾਪਤ ਹੋਰ ਵੇਰਵਿਆਂ ਮੁਤਾਬਕ ਹਿਰਨਾਂ ਦੀ ਮੌਤ ਇੱਕ ਵਾਇਰਸ ਨਾਲ ਹੋਣੀ ਕਿਆਸੀ ਜਾ ਰਹੀ ਹੈ ਅਤੇ ਇਹ ਵਾਇਰਸ ਮਨੁੱਖਾਂ ਲਈ ਖਤਰਨਾਕ ਨਹੀਂ ਮੰਨਿਆ ਗਿਆ। ਬੀਸੀ ਦੀ ਸੁਬਾਈ ਸਰਕਾਰ ਵੱਲੋਂ ਇਸ ਸਬੰਧੀ ਕੋਈ ਵੀ ਲੋੜੀਂਦੀ ਜਾਣਕਾਰੀ ਜੰਗਲੀ ਜੀਵ ਅਧਿਕਾਰੀਆਂ ਨਾਲ ਸਾਂਝੀ ਕਰਨ ਦੀ ਅਪੀਲ ਵੀ ਕੀਤੀ ਗਈ ਹੈ।