ਯੁੱਧ ''ਚ ਸ਼ਹੀਦ ਹੋਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਲਈ ਕੇਂਦਰ ਸਰਕਾਰ ਦਾ ਵੱਡਾ ਫੈਸਲਾ
Tuesday, Nov 26, 2019 - 02:27 PM (IST)

ਨਵੀਂ ਦਿੱਲੀ— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ 'ਚ ਯੁੱਧ 'ਚ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਮਿਲਣ ਵਾਲੀ ਸਰਕਾਰੀ ਆਵਾਸ ਸਹੂਲਤ ਨੂੰ ਵਧਾ ਕੇ ਇਕ ਸਾਲ ਕਰ ਦਿੱਤਾ ਗਿਆ ਹੈ। ਪਹਿਲਾਂ ਇਹ ਸਹੂਲਤ 3 ਮਹੀਨੇ ਲਈ ਦਿੱਤੀ ਜਾਂਦੀ ਸੀ।
ਰੱਖਿਆ ਮੰਤਰਾਲੇ ਮੁਤਾਬਕ ਇਸ ਵਿਵਸਥਾ ਦਾ ਲਾਭ ਤਿੰਨੋਂ ਸੈਨਾਵਾਂ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲੇਗਾ। ਹੁਣ ਤਕ ਸ਼ਹੀਦ ਫੌਜੀਆਂ ਦੇ ਪਰਿਵਾਰ ਸ਼ਹਾਦਤ ਦੇ ਤਿੰਨ ਮਹੀਨੇ ਬਾਅਦ ਤਕ ਸਰਕਾਰੀ ਆਵਾਸ ਆਪਣੇ ਕੋਲ ਰੱਖ ਸਕਦੇ ਸਨ। ਇਸ ਨੂੰ ਵਧਾ ਕੇ 1 ਸਾਲ ਕਰ ਦਿੱਤਾ ਗਿਆ ਹੈ। ਮੰਤਰਾਲੇ ਮੁਤਾਬਕ ਇਹ ਫੈਸਲਾ ਹਥਿਆਰਬੰਦ ਫੋਰਸ ਦੇ ਪਰਿਵਾਰਾਂ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਲਿਆ ਗਿਆ ਹੈ। ਇਸ ਫੈਸਲੇ ਨਾਲ ਫੌਜੀਆਂ ਦਾ ਮਨੋਬਲ ਵੀ ਵਧੇਗਾ।