69 ਸਾਲ ਦੇ ਹੋਏ ਰਾਜਨਾਥ ਸਿੰਘ, PM ਮੋਦੀ ਸਮੇਤ ਕਈ ਨੇਤਾਵਾਂ ਨੇ ਦਿੱਤੀ ਜਨਮ ਦਿਨ ਦੀ ਵਧਾਈ

07/10/2020 3:53:56 PM

ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਅੱਜ ਯਾਨੀ ਸ਼ੁੱਕਰਵਾਰ ਨੂੰ ਜਨਮ ਦਿਨ ਹੈ। ਰਾਜਨਾਥ ਸਿੰਘ 69 ਸਾਲ ਦੇ ਹੋ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਦੇ ਕਈ ਸੀਨੀਅਰ ਨੇਤਾਵਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਰਾਜਨਾਥ ਸਿੰਘ ਦਾ ਜਨਮ 10 ਜੁਲਾਈ 1951 ਨੂੰ ਵਾਰਾਣਸੀ ਦੇ ਚੰਦੌਲੀ ਜ਼ਿਲ੍ਹਾ ਦੇ ਭਾਭੋਰਾ ਪਿੰਡ 'ਚ ਹੋਇਆ ਸੀ। 

PunjabKesariਪ੍ਰਧਾਨ ਮੰਤਰੀ ਨੇ ਟਵੀਟ ਕਰਦੇ ਹੋਏ ਕਿਹਾ,''ਸ਼੍ਰੀ ਰਾਜਨਾਥ ਸਿੰਘ ਜੀ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ। ਰਾਜਨਾਥ ਜੀ ਦਾ ਗਿਆਨ ਸਰਕਾਰ ਲਈ ਬਹੁਤ ਲਾਭਕਾਰੀ ਹੈ।'' ਉਨ੍ਹਾਂ ਨੇ ਕਿਹਾ ਕਿ ਰਾਜਨਾਥ ਇਕ ਮਜ਼ਬੂਤ ਅਤੇ ਸੁਰੱਖਿਅਤ ਭਾਰਤ ਬਣਾਉਣ ਦੀਆਂ ਕੋਸ਼ਿਸ਼ਾਂ 'ਚ ਸਭ ਤੋਂ ਅੱਗੇ ਹੈ। ਉਨ੍ਹਾਂ ਨੇ ਹਮੇਸ਼ਾ ਗਰੀਬਾਂ ਅਤੇ ਸਾਡੇ ਕਿਸਾਨਾਂ ਦੇ ਕਲਿਆਣ ਲਈ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ,''ਉਨ੍ਹਾਂ ਦੀ ਲੰਬੀ ਉਮਰ ਦੀ ਪ੍ਰਾਰਥਨਾ ਕਰਦਾ ਹਾਂ।''

PunjabKesari

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਰੱਖਿਆ ਮੰਤਰੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ,''ਦੇਸ਼ ਦੇ ਰੱਖਿਆ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਰਾਜਨਾਥ ਸਿੰਘ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ। ਰਾਜਨਾਥ ਜੀ ਨੇ ਆਪਣੇ ਵਿਆਪਕ ਅਨੁਭਵ ਅਤੇ ਸੰਗਠਨ ਕੌਸ਼ਲ ਨਾਲ ਸਰਕਾਰ ਅਤੇ ਪਾਰਟੀ ਨੂੰ ਮਜ਼ਬੂਤ ਬਣਾਉਣ 'ਚ ਯੋਗਦਾਨ ਦਿੱਤਾ ਹੈ। ਮੈਂ ਈਸ਼ਵਰ ਤੋਂ ਉਨ੍ਹਾਂ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ।''

PunjabKesariਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਦੀ ਬਿਹਤਰ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ। ਸ਼ਿਵਰਾਜ ਨੇ ਟਵੀਟ ਕੀਤਾ,''ਭਾਰਤ ਦੇ ਰੱਖਿਆ ਮੰਤਰੀ, ਸ਼੍ਰੀ ਰਾਜਨਾਥ ਜੀ ਨੂੰ ਜਨਮ ਦਿਨ ਦੀ ਵਧਾਈ! ਤੁਹਾਡੀ ਮਜ਼ਬੂਤ ਅਗਵਾਈ 'ਚ ਦੇਸ਼ ਦੀ ਫੌਜ ਸ਼ਕਤੀ 'ਚ ਵਾਧਾ ਹੋ ਰਿਹਾ ਹੈ। ਤੁਸੀਂ ਹਮੇਸ਼ਾ ਸਿਹਤਮੰਦ ਰਹੋ, ਲੰਬੀ ਉਮਰ ਹੋਵੇ। ਸ਼ੁੱਭਕਾਮਨਾਵਾਂ।''


DIsha

Content Editor

Related News