ਤਵਾਂਗ ਝੜਪ: ਰਾਜਨਾਥ ਨੇ ਬੁਲਾਈ ਬੈਠਕ, NSA ਡੋਭਾਲ-CDS ਸਮੇਤ ਤਿੰਨੋਂ ਫ਼ੌਜ ਮੁਖੀ ਹੋਏ ਸ਼ਾਮਲ

Tuesday, Dec 13, 2022 - 11:08 AM (IST)

ਨਵੀਂ ਦਿੱਲੀ- ਅਰੁਣਾਚਲ ਪ੍ਰਦੇਸ਼ ’ਚ ਭਾਰਤ ਅਤੇ ਚੀਨੀ ਫ਼ੌਜੀਆਂ ਵਿਚਾਲੇ ਹੋਈ ਝੜਪ ਨੂੰ ਲੈ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਯਾਨੀ ਕਿ ਮੰਗਲਵਾਰ ਨੂੰ ਬੈਠਕ ਬੁਲਾਈ ਹੈ। ਇਸ ਬੈਠਕ ’ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਸੀ. ਡੀ. ਐੱਸ. ਲੈਫਟੀਨੈਂਟ ਜਨਰਲ ਅਨਿਲ ਚੌਹਾਨ ਅਤੇ ਤਿੰਨੋਂ ਫ਼ੌਜੀਆਂ ਦੇ ਮੁਖੀਆਂ ਸਮੇਤ ਐੱਨ. ਐੱਸ. ਏ. ਅਜੀਤ ਡੋਭਾਲ ਸਮੇਤ ਤਮਾਮ ਅਧਿਕਾਰੀ ਸ਼ਾਮਲ ਰਹੇ। ਦੱਸਿਆ ਜਾ ਰਿਹਾ ਹੈ ਕਿ ਬੈਠਕ 'ਚ ਤਿੰਨਾਂ ਸੈਨਾਵਾਂ ਦੇ ਮੁਖੀਆਂ ਨੇ ਰਾਜਨਾਥ ਸਿੰਘ ਨੂੰ ਦੇਸ਼ ਦੀਆਂ ਸਾਰੀਆਂ ਸਰਹੱਦਾਂ 'ਤੇ ਤਾਜ਼ਾ ਸਥਿਤੀ ਤੋਂ ਜਾਣੂ ਕਰਵਾਇਆ।

ਇਹ ਵੀ ਪੜ੍ਹੋ- ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ’ਚ ਦਾਖ਼ਲ ਹੋਏ ਚੀਨੀ ਫ਼ੌਜੀਆਂ ਨਾਲ ਹਿੰਸਕ ਝੜਪ, ਕਈ ਜਵਾਨ ਜ਼ਖ਼ਮੀ

ਦਰਅਸਲ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਇਲਾਕੇ ’ਚ 9 ਦਸੰਬਰ ਨੂੰ ਭਾਰਤੀ ਫ਼ੌਜ ਨੇ ਚੀਨ ਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ। ਭਾਰਤੀ ਫ਼ੌਜ ਅਤੇ ਚੀਨੀ ਫ਼ੌਜ ਦਰਮਿਆਨ ਜੰਮ ਕੇ ਝੜਪ ਹੋਈ। ਇਹ ਚੀਨੀ ਫ਼ੌਜੀ ਭਾਰਤੀ ਚੌਕੀ ਨੂੰ ਹਟਾਉਣ ਆਏ ਸਨ ਪਰ ਭਾਰਤੀ ਫ਼ੌਜ ਦੀ ਮੁਸਤੈਦੀ ਨੇ ਚੀਨੀ ਫ਼ੌਜੀਆਂ ਦੇ ਮਨਸੂਬਿਆਂ ’ਤੇ ਪਾਣੀ ਫੇਰ ਦਿੱਤਾ। ਇਸ ਝੜਪ ਵਿਚ ਦੋਹਾਂ ਸੈਨਾਵਾਂ ਦੇ ਫ਼ੌਜੀ ਜ਼ਖਮੀ ਹੋਏ ਹਨ।

ਭਾਰਤ ਦੇ 6 ਜਵਾਨ ਜ਼ਖ਼ਮੀ
ਦੱਸਿਆ ਜਾ ਰਿਹਾ ਹੈ ਕਿ ਚੀਨੀ ਫ਼ੌਜ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ 300 ਸੈਨਿਕਾਂ ਦੇ ਨਾਲ ਤਵਾਂਗ ਦੇ ਯਾਂਗਤਸੇ ਇਲਾਕੇ 'ਚ ਭਾਰਤੀ ਚੌਕੀ ਨੂੰ ਹਟਾਉਣ ਲਈ ਪਹੁੰਚੀ ਸੀ। ਚੀਨੀ ਫ਼ੌਜੀਆਂ ਕੋਲ ਡੰਡੇ ਵੀ ਸਨ ਪਰ ਭਾਰਤੀ ਜਵਾਨਾਂ ਨੇ ਤੁਰੰਤ ਮੋਰਚਾ ਸੰਭਾਲ ਲਿਆ। ਇਸ ਤੋਂ ਬਾਅਦ ਦੋਹਾਂ ਫੌਜਾਂ ਵਿਚਾਲੇ ਝੜਪ ਹੋ ਗਈ। ਭਾਰਤੀ ਫ਼ੌਜੀਆਂ ਨੂੰ ਹਾਵੀ ਹੁੰਦੇ ਦੇਖ ਚੀਨੀ ਫ਼ੌਜੀ ਪਿੱਛੇ ਹਟ ਗਏ। ਦੱਸਿਆ ਜਾ ਰਿਹਾ ਹੈ ਕਿ ਚੀਨੀ ਫ਼ੌਜੀਆਂ ਨੇ ਪਥਰਾਅ ਵੀ ਕੀਤਾ। ਮੁਕਾਬਲੇ ’ਚ ਦੋਵੇਂ ਪਾਸਿਆਂ ਦੇ ਜਵਾਨ ਜ਼ਖ਼ਮੀ ਹੋ ਗਏ। ਭਾਰਤ ਦੇ 6 ਜਵਾਨਾਂ ਨੂੰ ਇਲਾਜ ਲਈ ਗੁਹਾਟੀ ਲਿਆਂਦਾ ਗਿਆ ਹੈ।

ਇਹ ਵੀ ਪੜ੍ਹੋ- ਦਿੱਲੀ ਪੁਲਸ ਦੀ ਸਬ-ਇੰਸਪੈਕਟਰ ਨਾਲ ਵਕੀਲ ਪਤੀ ਨੇ ਕੀਤੀ ਕੁੱਟਮਾਰ, ਵੀਡੀਓ ਵਾਇਰਲ

ਰਾਜਨਾਥ ਸਿੰਘ ਸੰਸਦ 'ਚ ਜਵਾਬ ਦੇਣਗੇ
ਸੂਤਰਾਂ ਮੁਤਾਬਕ ਤਵਾਂਗ 'ਚ ਝੜਪ ਨੂੰ ਲੈ ਕੇ ਅੱਜ ਸੰਸਦ 'ਚ ਮਾਹੌਲ ਗਰਮ ਹੋ ਸਕਦਾ ਹੈ ਅਤੇ ਇਸ 'ਤੇ ਰਾਜਨਾਥ ਸਿੰਘ ਵਿਰੋਧੀ ਧਿਰ ਨੂੰ ਜਵਾਬ ਦੇ ਸਕਦੇ ਹਨ। ਕਾਂਗਰਸ ਸਮੇਤ ਆਮ ਆਦਮੀ ਪਾਰਟੀ, ਰਾਸ਼ਟਰੀ ਜਨਤਾ ਦਲ ਨੇ ਟਕਰਾਅ ਦਾ ਮੁੱਦਾ ਉਠਾਇਆ ਹੈ। ਰਾਘਵ ਚੱਢਾ ਨੇ ਸੰਸਦ 'ਚ ਮੁਅੱਤਲੀ ਨੋਟਿਸ ਦਾਇਰ ਕੀਤਾ ਹੈ।


Tanu

Content Editor

Related News