28 ਤੋਂ ਰਾਜਨਾਥ ਸਿੰਘ ਕਰਨਗੇ ਉਤਰਾਖੰਡ ਦਾ 4 ਦਿਨੀਂ ਦੌਰਾ

09/27/2017 5:29:14 PM

ਦੇਹਰਾਦੂਨ— ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ 4 ਦਿਨੀਂ ਦੌਰੇ 'ਤੇ ਵੀਰਵਾਰ ਨੂੰ ਉਤਰਾਖੰਡ ਆ ਰਹੇ ਹਨ। ਇਸੀ ਮਹੀਨੇ ਪਹਿਲੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਉਤਰਾਖੰਡ ਦਾ 2 ਦਿਨੀਂ ਦੌਰਾ ਕੀਤਾ ਸੀ। ਉਨ੍ਹਾਂ ਦੇ ਵਾਪਸ ਜਾਣ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਹੁਣ ਕੇਂਦਰੀ ਗ੍ਰਹਿਮੰਤਰੀ ਰਾਜਨਾਥ ਸਿੰਘ 4 ਦਿਨੀਂ ਦੌਰੇ 'ਤੇ ਆ ਰਹੇ ਹਨ।
ਜਾਣਕਾਰੀ ਮੁਤਾਬਕ 28 ਸਿਤੰਬਰ ਨੂੰ ਗ੍ਰਹਿਮੰਤਰੀ ਰਾਜਨਾਥ ਸਿੰਘ ਜੋਲੀ ਗ੍ਰਾਂਟ ਏਅਰਪੋਰਟ 'ਤੇ ਪੁੱਜਣਗੇ। ਉਸ ਦੇ ਬਾਅਦ ਮਸੂਰੀ ਦੇ ਲਾਲ ਬਹਾਦੁਰ ਸ਼ਾਸਤਰੀ ਪ੍ਰਸ਼ਾਸਨਿਕ ਅਕੈਡਮੀ ਜਾਣਗੇ। ਅਗਲੇ ਦਿਨ ਬਦਰੀਨਾਥ ਲਈ ਰਵਾਨਾ ਹੋਣਗੇ, ਜਿੱਥੇ ਮਾਲਾਸੀ ਕੈਂਪ ਦੇ ਅਧਿਕਾਰੀਆਂ ਨਾਲ ਸੀਮਾ ਸੁਰੱਖਿਆ ਨੂੰ ਲੈ ਕੇ ਬੈਠਕ ਕਰਨਗੇ।
ਗ੍ਰਹਿਮੰਤਰੀ ਦੇ ਦੌਰੇ ਨੂੰ ਲੈ ਕੇ ਪੁਲਸ ਅਧਿਕਾਰੀਆਂ ਨੇ ਸੁਰੱਖਿਆ 'ਤੇ ਮੱਦੇਨਜ਼ਰ ਰੱਖਦੇ ਹੋਏ ਇਕ ਬੈਠਕ ਕੀਤੀ। ਐਸ.ਐਸ.ਪੀ ਨਿਵੇਦਿਤਾ ਨੇ ਸਾਰੇ ਪੁਲਸ ਕਰਮਚਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਡਿਊਟੀ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧਾਂ 'ਚ ਕੋਈ ਵੀ ਲਾਪਰਵਾਹੀ ਨਹੀਂ ਵਰਤੀ ਜਾਵੇਗੀ।


Related News