ਰਾਜਨਾਥ ਦੀ ਫੈਨ ਫੋਲੋਵਿੰਗ ਵਧੀ, ਟਵਿੱਟਰ ''ਤੇ ਇਕ ਕਰੋੜ ਦੇ ਪਾਰ ਹੋਏ ਫੋਲੋਅਰਜ਼

Sunday, Feb 18, 2018 - 05:28 PM (IST)

ਨਵੀਂ ਦਿੱਲੀ— ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇਸ਼ ਦੇ ਉਨ੍ਹਾਂ ਨੇਤਾਵਾਂ 'ਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਦੇ ਫੋਲੋਅਰਾਂ ਦੀ ਗਿਣਤੀ ਟਵਿੱਟਰ 'ਤੇ ਇਕ ਕਰੋੜ ਦੇ ਪਾਰ ਹੈ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਸਿੰਘ ਦਾ ਟਵਿੱਟਰ ਹੈਂਡਲ 'ਰਾਜਨਾਥਸਿੰਘ' ਬੀਤੀ ਰਾਤ ਇਕ ਕਰੋੜ ਫੋਲੋਅਰਾਂ ਦੀ ਗਿਣਤੀ ਨੂੰ ਪਾਰ ਕਰ ਗਿਆ।
ਸਿੰਘ ਤੋਂ ਇਲਾਵਾ ਟਵਿੱਟਰ 'ਤੇ ਜਿਨ੍ਹਾਂ ਚਾਰ ਭਾਰਤੀ ਨੇਤਾਵਾਂ ਦੇ ਫੋਲੋਅਰਾਂ ਦੀ ਗਿਣਤੀ ਇਕ ਕਰੋੜ ਤੋਂ ਵਧ ਹੈ, ਉਨ੍ਹਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ (4 ਕਰੋੜ 3 ਲੱਖ ਫੋਲੋਅਰ), ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (ਇਕ ਕਰੋੜ 33 ਲੱਖ ਫੋਲੋਅਰ), ਵਿੱਤ ਮੰਤਰੀ ਅਰੁਣ ਜੇਤਲੀ (ਇਕ ਕਰੋੜ 18 ਲੱਖ ਫੋਲੋਅਰ) ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ (ਇਕ ਕਰੋੜ 14 ਲੱਖ ਫੋਲੋਅਰ) ਹਨ। ਗ੍ਰਹਿ ਮੰਤਰਾਲੇ ਦੇ ਅਧਿਕਾਰਤ ਟਵਿੱਟਰ ਹੈਂਡਲ 'ਐੱਚਐੱਮਓਇੰਡੀਆ' ਦੇ 22 ਲੱਖ 60 ਹਜ਼ਾਰ ਫੋਲੋਅਰ ਹਨ।


Related News