ਰਾਜੀਵ ਸਕਸੇਨਾ ਨੇ ਸਰਕਾਰੀ ਗਵਾਹ ਬਣਨ ਲਈ ਦਿੱਤੀ ਅਰਜ਼ੀ
Thursday, Feb 28, 2019 - 02:43 AM (IST)

ਨਵੀਂ ਦਿੱਲੀ, (ਭਾਸ਼ਾ)– ਅਗਸਤਾ ਵੈਸਟਲੈਂਡ ਵੀ. ਵੀ. ਅਾਈ. ਪੀ. ਹੈਲੀਕਾਪਟਰ ਖਰੀਦ ਦੇ 3600 ਕਰੋੜ ਰੁਪਏ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਮੁਲਜ਼ਮ ਰਾਜੀਵ ਸਕਸੇਨਾ ਨੇ ਬੁੱਧਵਾਰ ਦਿੱਲੀ ਦੀ ਇਕ ਅਦਾਲਤ ’ਚ ਅਰਜ਼ੀ ਦੇ ਕੇ ਸਰਕਾਰੀ ਗਵਾਹ ਬਨਣ ਦੀ ਇੱਛਾ ਪ੍ਰਗਟਾਈ। ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੇ ਸਰਕਾਰੀ ਗਵਾਹ ਬਣਨ ਬਾਰੇ ਸਕਸੇੇਨਾ ਦੀ ਅਰਜ਼ੀ ’ਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਕੋਲੋਂ ਜਵਾਬ ਮੰਗਿਅਾ ਹੈ। ਅਦਾਲਤ ਉਕਤ ਅਰਜ਼ੀ ’ਤੇ ਵੀਰਵਾਰ ਸੁਣਵਾਈ ਕਰੇਗੀ। ਗ੍ਰਿਫਤਾਰੀ ਪਿਛੋਂ ਹੁਣ ਜ਼ਮਾਨਤ ’ਤੇ ਰਾਜੀਵ ਸਕਸੇਨਾ ਖੁਦ ਅਦਾਲਤ ’ਚ ਮੌਜੂਦ ਸਨ।