ਦੇਸ਼ ਸੜ ਰਿਹੈ ਅਤੇ PM ਧਰਮਸ਼ਾਲਾ ਦੀਆਂ ਠੰਡੀਆਂ ਵਾਦੀਆਂ ’ਚ ਰੋਡ ਸ਼ੋਅ ਕਰਦੇ ਹਨ: ਰਾਜਿੰਦਰ ਰਾਣਾ

06/19/2022 5:50:18 PM

ਹਮੀਰਪੁਰ (ਪ੍ਰਕਾਸ਼ ਠਾਕੁਰ)– ਕੇਂਦਰ ਸਰਕਾਰ ਦੇ ਗਲਤ ਫ਼ੈਸਲਿਆਂ ਕਾਰਨ ਹਿਮਾਚਲ ਪ੍ਰਦੇਸ਼ ਵਰਗੇ ਸ਼ਾਂਤ ਪ੍ਰਦੇਸ਼ ਦਾ ਮਾਹੌਲ ਵੀ ਖਰਾਬ ਹੋਣ ਲੱਗਾ ਹੈ। ਨੌਜਵਾਨ ਸੜਕਾਂ ’ਤੇ ਹਨ ਪਰ ਸਰਕਾਰ ਨੂੰ ਕਿਸੇ ਦੀ ਪਰਵਾਹ ਨਹੀਂ ਹੈ। ਦੇਸ਼ ਸੜ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਧਰਮਸ਼ਾਲਾ ਦੀਆਂ ਠੰਡੀਆਂ ਵਾਦੀਆਂ ’ਚ ਰੋਡ ਸ਼ੋਅ ਕਰਦੇ ਹਨ, ਇਸ ਤੋਂ ਵੱਡੀ ਗੈਰ-ਜ਼ਿੰਮੇਦਰਾਨਾ ਗੱਲ ਕੀ ਹੋ ਸਕਦੀ ਹੈ। ਇਹ ਗੱਲ ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਅਤੇ ਸੁਜਾਨਪੁਰ ਦੇ ਵਿਧਾਇਕ ਰਾਜਿੰਦਰ ਰਾਣਾ ਨੇ ‘ਪੰਜਾਬ ਕੇਸਰੀ’ ਨਾਲ ਵਿਸ਼ੇਸ਼ ਗੱਲਬਾਤ ’ਚ ਆਖੀ।

ਰਾਣਾ ਨੇ ਕਿਹਾ ਕਿ ਇਕ ਮਹੀਨੇ ’ਚ ਪ੍ਰਧਾਨ ਮੰਤਰੀ ਕਿਸੇ ਪ੍ਰਦੇਸ਼ ’ਚ 2 ਵਾਰ ਆਏ, ਪ੍ਰਦੇਸ਼ ਸਰਕਾਰ ਉਨ੍ਹਾਂ ਦੇ ਸਵਾਗਤ ’ਚ ਕਰੋੜਾਂ ਰੁਪਏ ਖ਼ਰਚ ਕਰੇ ਅਤੇ ਪ੍ਰਧਾਨ ਮੰਤਰੀ ਪ੍ਰਦੇਸ਼ ਨੂੰ ਕੁਝ ਨਾ ਦੇ ਕੇ ਜਾਣ ਅਤੇ ਸਰਕਾਰ ਚਾਹੁੰਦੀ ਹੈ ਕਿ ਕਾਂਗਰਸ ਇਸ ਦਾ ਵਿਰੋਧ ਵੀ ਨਾ ਕਰੇ, ਅਜਿਹਾ ਕਿਵੇਂ ਹੋ ਸਕਦਾ ਹੈ? ਮੁੱਖ ਮੰਤਰੀ ਦੱਸਣ ਕਿ ਉਹ ਘਰ ਆਏ ਪ੍ਰਧਾਨ ਮੰਤਰੀ ਤੋਂ ਪ੍ਰਦੇਸ਼ ਲਈ ਕੁਝ ਮੰਗਣ ਤੋਂ ਕਿਉਂ ਕਤਰਾਉਂਦੇ ਹਨ। ਜਿਸ ਪ੍ਰਦੇਸ਼ ਦੇ ਮੁਖੀਆ ਨੂੰ ਪ੍ਰਧਾਨ ਮੰਤਰੀ ਤੋਂ ਪ੍ਰਦੇਸ਼ ਲਈ ਮੰਗਣ ਤੋਂ ਡਰ ਲੱਗਦਾ ਹੋਵੇ ਤਾਂ ਉਸ ਨੂੰ  ਖ਼ੁਦ ਕੁਰਸੀ ਛੱਡ ਦੇਣੀ ਚਾਹੀਦੀ ਹੈ। 

ਮਾਹੌਲ ਵਿਗਾੜਨ ਅਤੇ ਰਾਜਨੀਤੀ ਕਰਨ ਦੇ ਭਾਜਪਾ ਦੇ ਦੋਸ਼ਾਂ ’ਤੇ ਰਾਣਾ ਨੇ ਕਿਹਾ ਕਿ ਅਸੀਂ ਸਿਆਸੀ ਪਾਰਟੀ ਤੋਂ ਹੈ ਅਤੇ ਦੇਸ਼ ਹਿੱਤ ਅਤੇ ਜਨ ਹਿੱਤ ਦੀ ਗੱਲ ਕਰਨਾ ਸਾਡਾ ਧਰਮ ਹੈ। ਦੇਸ਼ ਦਾ ਮਾਹੌਲ ਕੌਣ ਖ਼ਰਾਬ ਕਰ ਰਿਹਾ ਹੈ, ਇਸ ਦਾ ਜਵਾਬ ਹਿਮਾਚਲ ਦੀ ਜਨਤਾ ਸਾਲ ਦੇ ਅਖ਼ੀਰ ਵਿਚ ਵਿਧਾਨ ਸਭਾ ਚੋਣਾਂ ’ਚ ਪੂਰੇ ਦੇਸ਼ ਦੀ ਜਨਤਾ ਨੂੰ 2024 ’ਚ ਦੇ ਦੇਵੇਗੀ। 
ਸੁਜਾਨਪੁਰ ’ਚ ਜਨਹਿੱਤ ਅਤੇ ਰੁਜ਼ਗਾਰ ਦੇਣ ਦੇ ਕੰਮਾਂ ’ਚ ਪਿਤਾ-ਪੁੱਤਰ ਅੜਿੱਕਾ ਪਾਉਂਦੇ ਹਨ ਅਤੇ ਦਰੀ-ਟੈਂਟ ਵੰਡ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ, ਦੇ ਭਾਜਪਾ ਦੇ ਦੋਸ਼ਾਂ ’ਤੇ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਨੇ ਕਿਹਾ ਕਿ ਸੁਜਾਨਪੁਰ ਦੇ ਲੋਕ ਭਲੀ-ਭਾਂਤ ਜਾਣਦੇ ਹਨ ਕਿ ਸੁਜਾਨਪੁਰ ’ਚ ਵਿਕਾਸ ਕੰਮਾਂ ਨੂੰ ਕੌਣ ਰੋਕ ਰਿਹਾ ਹੈ। ਰਹੀ ਦਰੀਆਂ-ਟੈਂਟ ਵੰਡਣ ਦੀ ਗੱਲ ਤਾਂ ਸੁਜਾਨਪੁਰ ਸੇਵਾ ਮਾਡਲ ਦੀ ਚਰਚਾ ਹਿਮਾਚਲ ਹੀ ਨਹੀਂ ਸਗੋਂ ਪੂਰੇ ਦੇਸ਼ ’ਚ ਹੋ ਰਹੀ ਹੈ। 

ਸਵਾਲ ਅਸੀਂ ਪੁੱਛਾਂਗੇ–
ਰਾਣਾ ਨੇ ਕਿਹਾ ਕਿ ਭਾਜਪਾ ਦੇ ਲੋਕ ਭੁੱਲ ਰਹੇ ਹਨ ਕਿ ਸਵਾਲ ‘ਅਬਕੀ ਬਾਰ’ ਅਸੀਂ ਪੁੱਛਾਂਗੇ, ਜਵਾਬ ਉਨ੍ਹਾਂ ਨੂੰ ਦੇਣਾ ਹੈ ਅਤੇ ਦੋਸ਼ਾਂ ਦੀ ਸੂਚੀ ਇੰਨੀ ਲੰਬੀ ਹੈ ਕਿ ਸਰਕਾਰ ਤੋਂ ਜਵਾਬ ਨਹੀਂ ਦਿੱਤੇ ਜਾਣਗੇ। ਸਰਕਾਰ ਪਹਿਲਾਂ ਡਿਗਰੀਆਂ ਵੇਚਣ ਵਾਲਿਆਂ ਨੂੰ ਬਚਾ ਰਹੀ ਸੀ, ਹੁਣ ਪੇਪਰ ਲੀਕ ਕਰਨ ਵਾਲਿਆਂ ਨੂੰ ਵੀ ਬਚਾ ਰਹੀ ਹੈ। ਮੁੱਖ ਮੰਤਰੀ ਨੇ ਕਾਂਗਰਸ ਨੂੰ ਦਿੱਲੀ ਅਤੇ ਹਿਮਾਚਲ ਪ੍ਰਦੇਸ਼ ’ਚ ਮਾਂ-ਬੇਟੇ ਦੀ ਪਾਰਟੀ ਕਰਾਰ ਦਿੱਤਾ ਹੈ ਪਰ ਰਾਣਾ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਭਾਜਪਾ ਦਾ ਪਰਿਵਾਰਵਾਦ ਨਾ ਦੇਸ਼ ’ਚ ਅਤੇ ਨਾ ਪ੍ਰਦੇਸ਼ ’ਚ ਕਿਸੇ ਤੋਂ ਲੁੱਕਿਆ ਹੈ।


Tanu

Content Editor

Related News