ਰਾਜਸਥਾਨ: ਬਰਾਤੀਆਂ ਨਾਲ ਭਰੀ ਬੱਸ ਨਹਿਰ 'ਚ ਡਿੱਗੀ, 24 ਲੋਕਾਂ ਦੀ ਮੌਤ

Wednesday, Feb 26, 2020 - 12:10 PM (IST)

ਰਾਜਸਥਾਨ: ਬਰਾਤੀਆਂ ਨਾਲ ਭਰੀ ਬੱਸ ਨਹਿਰ 'ਚ ਡਿੱਗੀ, 24 ਲੋਕਾਂ ਦੀ ਮੌਤ

ਬੂੰਦੀ-ਰਾਜਸਥਾਨ ਦੇ ਬੂੰਦੀ ਜ਼ਿਲੇ 'ਚ ਅੱਜ ਭਾਵ ਬੁੱਧਵਾਰ ਸਵੇਰਸਾਰ ਬਰਾਤੀਆਂ ਨਾਲ ਭਰੀ ਬੱਸ ਨਹਿਰ 'ਚ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ 24 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ਫਿਲਹਾਲ ਰਾਹਤ-ਬਚਾਅ ਕਾਰਜ ਜਾਰੀ ਹੈ। 

PunjabKesari

 ਮਿਲੀ ਜਾਣਕਾਰੀ ਅਨੁਸਾਰ ਬਰਾਤ ਕੋਟਾ ਤੋਂ ਸਵਾਈਮਾਧੋਪੁਰ ਜਾ ਰਹੀ ਸੀ। ਬੱਸ 'ਚ 30 ਲੋਕ ਸਵਾਰ ਸੀ। ਦੱਸਿਆ ਜਾਂਦਾ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਸੀ ਤਾਂ ਬੱਸ ਦੀ ਰਫਤਾਰ ਕਾਫੀ ਤੇਜ਼ ਸੀ। ਇਸ ਦੌਰਾਨ ਡਰਾਈਵਰ ਤੋਂ ਬੱਸ ਅਣਕੰਟਰੋਲ ਹੋਣ ਕਾਰਨ ਨਹਿਰ 'ਚ ਡਿੱਗ ਪਈ। ਬੱਸ 'ਚ ਸਵਾਰ ਸਾਰੇ ਲੋਕ ਕੋਟਾ ਦੇ ਰਹਿਣ ਵਾਲੇ ਹਨ।  

PunjabKesari


author

Iqbalkaur

Content Editor

Related News