ਸਫਾਈ ਕਾਮਿਆਂ ਲਈ ਨਿਕਲੀ ਬੰਪਰ ਭਰਤੀ, ਜਾਣੋ ਉਮਰ ਹੱਦ ਸਣੇ ਪੂਰਾ ਵੇਰਵਾ

Monday, Mar 04, 2024 - 12:15 PM (IST)

ਨਵੀਂ ਦਿੱਲੀ- ਰਾਜਸਥਾਨ ਸਫਾਈ ਕਾਮਿਆਂ ਦੀ ਭਰਤੀ ਲਈ ਨੋਟੀਫ਼ਿਕੇਸ਼ਨ ਜਾਰੀ ਹੋ ਗਿਆ ਹੈ। ਇਸ ਭਰਤੀ ਮੁਹਿੰਮ ਜ਼ਰੀਏ 24,797 ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾਣਗੀਆਂ। ਯੋਗ ਅਤੇ ਇੱਛੁਕ ਉਮੀਦਵਾਰ ਅਧਿਕਾਰਤ ਵੈੱਬਸਾਈਟ http://lsg.urban.rajasthan.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਭਰਤੀ ਲਈ ਅਪਲਾਈ ਕਰਨ ਦੀ ਪ੍ਰਕਿਰਿਆ 4 ਮਾਰਚ ਯਾਨੀ ਕਿ ਅੱਜ ਤੋਂ ਸ਼ੁਰੂ ਹੋ ਗਈ ਹੈ।

ਉਮਰ ਹੱਦ

ਭਰਤੀ ਲਈ ਉਮੀਦਵਾਰਾਂ ਦੀ ਉਮਰ ਹੱਦ 18 ਤੋਂ 40 ਸਾਲ ਰੱਖੀ ਗਈ ਹੈ। ਹਾਲਾਂਕਿ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ 'ਚ ਛੋਟ ਦਿੱਤੀ ਜਾਵੇਗੀ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਉਮਰ ਹੱਦ ਨਾਲ ਸਬੰਧਤ ਹੋਰ ਜਾਣਕਾਰੀ ਦੇਖ ਸਕਦੇ ਹਨ।

ਵਿੱਦਿਅਕ ਯੋਗਤਾ

ਰਾਜਸਥਾਨ ਸਫਾਈ ਕਾਮੇ ਭਰਤੀ 2024 ਲਈ ਅਰਜ਼ੀ ਦੇਣ ਲਈ ਉਮੀਦਵਾਰ ਦਾ ਰਾਜਸਥਾਨ ਦਾ ਮੂਲ ਨਿਵਾਸੀ ਹੋਣਾ ਲਾਜ਼ਮੀ ਹੈ। ਨਾਲ ਹੀ ਸੂਬੇ ਦੀ ਕਿਸੇ ਵੀ ਸ਼ਹਿਰੀ ਸੰਸਥਾ, ਕੇਂਦਰ ਅਤੇ ਸੂਬੇ ਦੇ ਕਿਸੇ ਵੀ ਵਿਭਾਗ, ਕੇਂਦਰ ਦੇ ਹੁਕਮਾਂ ਜ਼ਰੀਏ ਸਥਾਪਤ ਖੁਦਮੁਖਤਿਆਰ ਸੰਸਥਾ/ਅਰਧ-ਸਰਕਾਰੀ ਸੰਸਥਾ ਵਿਚ ਠੇਕੇਦਾਰਾਂ ਅਤੇ ਪਲੇਸਮੈਂਟ ਏਜੰਸੀਆਂ ਵਲੋਂ ਸਫਾਈ ਦਾ ਕੰਮ ਕਰਨ ਲਈ ਸਮਰੱਥ ਅਧਿਕਾਰੀ ਵਲੋਂ ਜਾਰੀ ਕੀਤਾ ਗਿਆ ਘੱਟੋ-ਘੱਟ 1 ਸਾਲ ਦਾ ਤਜਰਬਾ ਸਰਟੀਫਿਕੇਟ ਜ਼ਰੂਰੀ ਹੈ।

ਮਹੱਤਵਪੂਰਨ ਤਾਰੀਖਾਂ

ਅਰਜ਼ੀ ਦੀ ਸ਼ੁਰੂਆਤੀ ਮਿਤੀ 04 ਮਾਰਚ, 2024 ਹੈ।
ਅਰਜ਼ੀ ਦੀ ਆਖਰੀ ਮਿਤੀ 24 ਮਾਰਚ, 2024 ਹੈ।
ਸੁਧਾਰ ਵਿੰਡੋ 27 ਮਾਰਚ ਨੂੰ ਖੁੱਲ੍ਹੇਗੀ ਅਤੇ 02 ਅਪ੍ਰੈਲ ਨੂੰ ਬੰਦ ਹੋਵੇਗੀ।

ਚੋਣ ਪ੍ਰਕਿਰਿਆ: 

ਪ੍ਰਾਪਤ ਅਰਜ਼ੀਆਂ ਵਿਚੋਂ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਪ੍ਰੈਕਟੀਕਲ ਪ੍ਰੀਖਿਆ ਲਈ ਉਮੀਦਵਾਰਾਂ ਦੀ ਚੋਣ ਲਾਟਰੀ ਪ੍ਰਕਿਰਿਆ ਅਪਣਾ ਕੇ ਸ਼੍ਰੇਣੀ ਅਨੁਸਾਰ ਕੀਤੀ ਜਾਵੇਗੀ। ਪ੍ਰੈਕਟੀਕਲ ਇਮਤਿਹਾਨ ਸਬੰਧਤ ਸ਼ਹਿਰੀ ਸੰਸਥਾ ਵਿਚ 03 ਮਹੀਨਿਆਂ ਦੀ ਮਿਆਦ ਲਈ ਆਯੋਜਿਤ ਕੀਤਾ ਜਾਵੇਗਾ।

ਅਰਜ਼ੀ ਫੀਸ

ਜਨਰਲ ਕੈਟਾਗਰੀ ਅਤੇ ਕ੍ਰੀਮੀ ਲੇਅਰ ਕੈਟਾਗਰੀ, ਦੇ ਹੋਰ ਪਿਛੜਾ ਵਰਗ ਦੇ ਬਿਨੈਕਾਰਾਂ ਨੂੰ 600 ਰੁਪਏ ਦੀ ਫੀਸ ਅਦਾ ਕਰਨੀ ਪਵੇਗੀ। ਜਦੋਂ ਕਿ ਰਾਜਸਥਾਨ ਦੇ ਗੈਰ-ਕ੍ਰੀਮ ਲੇਅਰ ਸ਼੍ਰੇਣੀ, ਪੱਛੜੀ ਸ਼੍ਰੇਣੀ/ਅਤਿ ਪਛੜੀ ਸ਼੍ਰੇਣੀ ਅਤੇ ਰਾਜਸਥਾਨ ਦੇ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਬਿਨੈਕਾਰਾਂ ਨੂੰ 400 ਰੁਪਏ ਦੀ ਫੀਸ ਅਦਾ ਕਰਨੀ ਪਵੇਗੀ।

ਵਧੇਰੇ ਜਾਣਕਾਰੀ ਲਈ ਇਸ ਲਿੰਕ 'ਤੇ ਕਲਿੱਕ ਕਰੋ।


Tanu

Content Editor

Related News