ਰਾਜਸਥਾਨ : ਭਿਆਨਕ ਸੜਕ ਹਾਦਸੇ 'ਚ 8 ਲੋਕਾਂ ਦੀ ਹੋਈ ਮੌਤ

Thursday, Jan 09, 2020 - 12:02 PM (IST)

ਰਾਜਸਥਾਨ : ਭਿਆਨਕ ਸੜਕ ਹਾਦਸੇ 'ਚ 8 ਲੋਕਾਂ ਦੀ ਹੋਈ ਮੌਤ

ਜੈਪੁਰ— ਰਾਜਸਥਾਨ ਦੇ ਚੁਰੂ ਜ਼ਿਲੇ 'ਚ ਵੀਰਵਾਰ ਸਵੇਰੇ ਇਕ ਭਿਆਨਕ ਸੜਕ ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਾਜਲਦੇਸਰ ਕੋਲ ਨੈਸ਼ਨਲ ਹਾਈਵੇਅ 'ਤੇ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਇਕ ਵੈਨ ਸਾਹਮਣੇ ਤੋਂ ਆ ਰਹੀ ਬੱਸ ਨਾਲ ਟਕਰਾ ਗਈ। ਪੁਲਸ ਅਨੁਸਾਰ ਭਾਰੀ ਧੁੰਦ ਕਾਰਨ ਵੈਨ ਚਾਲਕ ਸਾਹਮਣੇ ਤੋਂ ਆ ਰਹੀ ਬੱਸ ਨੂੰ ਦੇਖ ਨਹੀਂ ਸਕਿਆ ਅਤੇ ਉਸ ਦੀ ਟੱਕਰ ਹੋ ਗਈ। ਪੁਲਸ ਅਨੁਸਾਰ ਵੈਨ 'ਚ ਸਵਾਰ ਸਾਰੇ 8 ਲੋਕਾਂ ਦੀ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ ਸ਼ਫੀਕ ਖਾਨ (22), ਅੰਸਾਰ ਖਾਨ (23), ਬੰਟੀ ਉਰਫ਼ ਆਸਿਫ (23), ਰਮਜਾਨ ਖਾਨ (22), ਸਦੀਕ ਖਾਨ (26), ਮੋਹਿਤ ਸਿੰਘ (23), ਕਾਲੂ ਉਰਫ਼ ਅਕਰਮ ਖਾਨ (23) ਅਤੇ ਅੰਕਿਤ ਜਾਂਗਿੜ ਦੇ ਰੂਪ 'ਚ ਹੋਈ ਹੈ। ਥਾਣਾ ਅਧਿਕਾਰੀ ਸੁਰੇਂਦਰ ਕੁਮਾਰ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਬੱਸ ਚਾਲਕ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।


author

DIsha

Content Editor

Related News