ਰਾਜਸਥਾਨ ''ਚ ਸੋਨੇ ਦੇ ਵੱਡੇ ਭੰਡਾਰ ਦਾ ਪਤਾ ਲੱਗਾ

02/10/2018 11:12:32 AM

ਜੈਪੁਰ— ਭਾਰਤੀ ਭੂ-ਵਿਗਿਆਨੀ ਸਰਵੇਖਣ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਰਾਜਸਥਾਨ ਦੇ ਬਾਂਸਵਾੜਾ ਅਤੇ ਉਦੇਪੁਰ ਜ਼ਿਲਿਆਂ 'ਚ 11.48 ਕਰੋੜ ਟਨ ਦੇ ਸੋਨੇ ਦੇ ਭੰਡਾਰ ਦਾ ਪਤਾ ਲਗਾਇਆ ਜਾ ਚੁਕਿਆ ਹੈ। ਵਿਭਾਗ ਦੇ ਡਾਇਰੈਕਟਰ ਜਨਰਲ ਐੱਨ.ਕੁਟੁੰਬਾ ਰਾਵ ਨੇ ਜੈਪੁਰ 'ਚ ਮੀਡੀਆ ਨਾਲ ਗੱਲਬਾਤ 'ਚ ਇਹ ਜਾਣਕਾਰੀ ਦਿੱਤੀ। ਰਾਜਸਥਾਨ 'ਚ ਸੋਨੇ ਦੀ ਖੋਜ 'ਚ ਨਵੀਆਂ ਸੰਭਾਵਨਾਵਾਂ ਸਾਹਮਣੇ ਆਈਆਂ ਹਨ। ਉਦੇਪੁਰ ਅਤੇ ਬਾਂਸਵਾੜਾ ਜ਼ਿਲਿਆਂ ਦੇ ਭੂਕੀਆ ਡਗੋਚਾ 'ਚ ਸੋਨੇ ਦੇ ਭੰਡਾਰ ਮਿਲੇ ਹਨ। ਰਾਵ ਅਨੁਸਾਰ ਰਾਜਸਥਾਨ 'ਚ 2010 ਤੋਂ ਹੁਣ ਤੱਕ 8.11 ਕਰੋੜ ਟਨ ਤਾਂਬੇ ਦੇ ਭੰਡਾਰ ਦਾ ਪਤਾ ਲਗਾਇਆ ਜਾ ਚੁਕਿਆ ਹੈ। ਇਸ 'ਚ ਤਾਂਬੇ ਦਾ ਔਸਤ ਪੱਧਰ 0.38 ਫੀਸਦੀ ਹੈ। ਉਨ੍ਹਾਂ ਨੇ ਦੱਸਿਆ ਕਿ ਰਾਜਸਥਾਨ ਦੇ ਸਿਰੋਹੀ ਜ਼ਿਲੇ ਦੇ ਦੇਵਾ ਦਾ ਬੇੜਾ, ਸਾਲੀਓਂ ਦਾ ਬੇੜਾ ਅਤੇ ਬਾੜਮੇਰ ਜ਼ਿਲੇ ਦੇ ਸਿਵਾਨਾ ਇਲਾਕਿਆਂ 'ਚ ਹੋਰ ਖਣਿਜ ਦੀ ਖੋਜ ਕੀਤੀ ਜਾ ਰਹੀ ਹੈ। 
ਰਾਵ ਨੇ ਇਹ ਵੀ ਦੱਸਿਆ ਕਿ ਰਾਜਸਥਾਨ 'ਚ 35.65 ਕਰੋੜ ਟਨ ਦੇ ਸੀਸਾ-ਜਸਤਾ ਦੇ ਸਰੋਤ ਰਾਜਪੁਰਾ ਦਰੀਬਾ ਖਣਿਜ ਪੱਟੀ 'ਚ ਮਿਲੇ ਹਨ। ਇਸ ਤੋਂ ਇਲਾਵਾ, ਭੀਲਵਾੜਾ ਜ਼ਿਲੇ ਦੇ ਸਲਾਮਪੁਰਾ ਅਤੇ ਇਸ ਦੇ ਨੇੜੇ-ਤੇੜੇ ਦੇ ਇਲਾਕੇ 'ਚ ਵੀ ਸੀਸਾ-ਜਸਤਾ ਦੇ ਭੰਡਾਰ ਮਿਲੇ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਦੇਸ਼ 'ਚ ਖਾਦ ਖਣਿਜ ਪੋਟਾਸ਼ ਅਤੇ ਗਲੂਕੋਨਾਈਟ ਦੇ ਭੰਡਾਰ ਮਿਲਣ ਨਾਲ ਭਾਰਤ ਦੀ ਖਾਦ ਖਣਿਜ ਦੀ ਬਰਾਮਦਗੀ 'ਤੇ ਨਿਰਭਰਤਾ ਘੱਟ ਹੋਵੇਗੀ।
ਫੈਕਟਸ
8133.5 ਮੀਟ੍ਰਿਕ ਟਨ ਸੋਨਾ ਅਮਰੀਕਾ ਕੋਲ (ਸਭ ਤੋਂ ਵਧ)
557.7 ਮੀਟ੍ਰਿਕ ਟਨ ਸੋਨਾ ਹੈ ਭਾਰਤ 'ਚ
10ਵੇਂ ਸਥਾਨ 'ਤੇ ਹੈ ਦੁਨੀਆ 'ਚ ਭਾਰਤ ਦਾ ਸੋਨੇ ਦਾ ਭੰਡਾਰ


Related News