ਜਨਮ ਲੈਂਦਿਆਂ ਹੀ ਨਵਜਨਮੇ ਬੱਚੇ ਦੀ ਰੁਕੀ ਧੜਕਨ, ਮੌਤ ਦੇ ਮੂੰਹ 'ਚੋਂ ਇੰਝ ਕੱਢ ਲਿਆਈ ਨਰਸ, ਲੋਕ ਕਰ ਰਹੇ ਤਾਰੀਫ਼

Monday, May 23, 2022 - 12:02 PM (IST)

ਜਨਮ ਲੈਂਦਿਆਂ ਹੀ ਨਵਜਨਮੇ ਬੱਚੇ ਦੀ ਰੁਕੀ ਧੜਕਨ, ਮੌਤ ਦੇ ਮੂੰਹ 'ਚੋਂ ਇੰਝ ਕੱਢ ਲਿਆਈ ਨਰਸ, ਲੋਕ ਕਰ ਰਹੇ ਤਾਰੀਫ਼

ਬਾੜਮੇਰ- ਰਾਜਸਥਾਨ ਦੇ ਸਰਹੱਦੀ ਜ਼ਿਲ੍ਹੇ ਬਾੜਮੇਰ ਦੀ ਇਕ ਨਰਸ ਦੀ ਸਮਝਦਾਰੀ ਅਤੇ ਸੂਝ-ਬੂਝ ਨੇ ਇਕ ਨਵਜੰਮੇ ਬੱਚੇ ਦੀ ਜਾਨ ਬਚਾ ਲਈ। ਦਰਅਸਲ ਨਵਜੰਮੇ ਬੱਚੇ ਦੇ ਜਨਮ ਸਮੇਂ ਉਸ ਦੀ ਧੜਕਨ ਬੰਦ ਹੋ ਗਈ ਸੀ। ਡਿਲਿਵਰੀ ਕਰਵਾਉਣ ਵਾਲੀ ਨਰਸ ਨੇ ਤੁਰੰਤ ਹੀ ਬੱਚੇ ਨੂੰ ਆਕਸੀਜਨ ਕਾਂਸਟ੍ਰੇਟਰ ’ਤੇ ਲਿਆ ਪਰ ਇਸ ਦਰਮਿਆਨ ਬਿਜਲੀ ਚੱਲੀ ਗਈ ਅਤੇ ਕਾਂਸਟ੍ਰੇਟਰ ਨੇ ਕੰਮ ਕਰਨਾ ਬੰਦ ਕਰ ਦਿੱਤਾ, ਅਜਿਹੇ ’ਚ ਮਾਸੂਮ ਦੀ ਜਾਨ ’ਤੇ ਬਣ ਆਈ। ਨਰਸ ਨੇ ਆਪਣੀ ਸਮਝਦਾਰੀ ਵਿਖਾਉਂਦੇ ਹੋਏ ਤੁਰੰਤ ਬੱਚੇ ਨੂੰ ਮੂੰਹ ਨਾਲ ਸਾਹ ਦੇਣਾ ਸ਼ੁਰੂ ਕਰ ਦਿੱਤਾ। ਕਰੀਬ 10 ਮਿੰਟ ਬਾਅਦ ਬੱਚੇ ਦੀ ਦਿਲ ਦੀ ਧੜਕਨ ਵਾਪਸ ਪਰਤ ਆਈ ਅਤੇ ਉਹ ਆਮ ਰੂਪ ਨਾਲ ਸਾਹ ਲੈਣ ਲੱਗ ਪਿਆ। ਇਸ ਨਾਲ ਬੱਚੀ ਦੀ ਜਾਨ ਬਚ ਗਈ। ਸੋਸ਼ਲ ਮੀਡੀਆ ’ਤੇ ਨਰਸ ਦੀ ਕਾਫੀ ਤਾਰੀਫ਼ ਹੋ ਰਹੀ ਹੈ, ਲੋਕ ਉਸ ਦੇ ਜਜ਼ਬੇ ਨੂੰ ਸਲਾਮ ਕਰ ਰਹੇ ਹਨ।

ਇਹ ਵੀ ਪੜ੍ਹੋ- ਹਰਿਆਣਾ ਦੀ ਮਿੱਟੀ ’ਚ ਅਜਿਹਾ ਕੀ ਹੈ... PM ਮੋਦੀ ਦੇ ਸਵਾਲ ਦਾ ਖਿਡਾਰਣ ਨੇ ਦਿੱਤਾ ਇਹ ਜਵਾਬ

ਪ੍ਰੀ-ਮੈਚਿਊਰ ਡਿਲਿਵਰੀ ​​​​​ਦਾ ਮਾਮਲਾ-
ਜਾਣਕਾਰੀ ਮੁਤਾਬਕ 8 ਮਹੀਨੇ ਦੀ ਗਰਭਵਤੀ ਗੁੱਡੀ ਪਤਨੀ ਜਗਮਾਲ ਸਿੰਘ ਨੂੰ ਬਾੜਮੇਰ ਜ਼ਿਲ੍ਹੇ ਦੇ ਮੰਡਲੀ ਆਦਰਸ਼ ਪ੍ਰਾਇਮਰੀ ਹੈਲਥ ਸੈਂਟਰ (PHC) ’ਚ ਲਿਆਂਦਾ ਗਿਆ ਸੀ। ਜਣੇਪੇ ਦੀ ਸਥਿਤੀ ਗੰਭੀਰ ਸੀ ਅਤੇ ਉਸ ਨੂੰ ਰੈਫਰ ਵੀ ਨਹੀਂ ਕੀਤਾ ਜਾ ਸਕਦਾ ਸੀ। ਅਜਿਹੇ ’ਚ ਮੰਡਲੀ ਪੀ. ਐੱਚ. ਸੀ. ’ਤੇ ਹੀ ਉਸ ਦੀ ਪ੍ਰੀ-ਮੈਚਿਊਰ ਡਿਲਿਵਰੀ ਕਰਵਾਈ ਗਈ। ਨਰਸ ਨਿਰਮਲਾ ਦਾ ਕਹਿਣਾ ਹੈ ਕਿ ਮਹਿਲਾ ਦੀ ਡਿਲਿਵਰੀ ਮਗਰੋਂ ਪ੍ਰੀ-ਮੈਚਿਊਰ ਬੱਚੇ ਦੀ ਹਾਰਟਬੀਟ (ਧੜਕਨ) ਨਹੀਂ ਚੱਲ ਰਹੀ ਸੀ। ਬੱਚਾ ਰੋ ਵੀ ਨਹੀਂ ਰਿਹਾ ਸੀ। ਜਾਂਚ ’ਚ ਪਤਾ ਲੱਗਾ ਕਿ ਉਸ ਦਾ ਦਿਲ ਨਹੀਂ ਧੜਕ ਰਿਹਾ।

ਇਹ ਵੀ ਪੜ੍ਹੋ- 40 ਰੁਪਏ ਲਈ ਦੋਸਤਾਂ ਨੇ ਆਪਣੇ ਹੀ ਦੋਸਤ ਦਾ ਬੇਰਹਿਮੀ ਨਾਲ ਕੀਤਾ ਕਤਲ, ਜੰਗਲ ’ਚ ਸੁੱਟੀ ਲਾਸ਼

ਅਚਾਨਕ ਚਲੀ ਗਈ ਬਿਜਲੀ-
ਬੱਚੇ ਦੀ ਜਾਨ ਬਚਾਉਣ ਲਈ ਹਸਪਤਾਲ ’ਚ ਵਰਕਰ ਨਰਸ ਨਿਰਮਲਾ ਵਿਸ਼ਨੋਈ ਨੇ ਬਿਨਾਂ ਸਮਾਂ ਗੁਆਏ ਬੱਚੇ ਨੂੰ ਆਕਸੀਜਨ ਕਾਂਸਟ੍ਰੇਟਰ ’ਤੇ ਲਿਆ ਪਰ ਇਸ ਦਰਮਿਆਨ ਬੱਚੇ ਚੱਲੀ ਗਈ। ਹਸਪਤਾਲ ’ਚ ਇਨਵਟਰ ਵੀ ਕੰਮ ਨਹੀਂ ਕਰ ਰਿਹਾ ਸੀ। ਹਾਲਾਤ ਨੂੰ ਵੇਖਦੇ ਹੋਏ ਨਰਸ ਨਿਰਮਲਾ ਨੇ ਬੱਚੇ ਨੂੰ ਮੂੰਹ ਨਾਲ ਸਾਹ ਦੇਣਾ ਸਹੀ ਸਮਝਿਆ। ਕਰੀਬ 10 ਮਿੰਟ ਬਾਅਦ ਬੱਚੇ ਦੇ ਦਿਲ ਦੀ ਧੜਕਨ ਵਾਪਸ ਪਰਤ ਆਈ ਅਤੇ ਉਹ ਆਮ ਰੂਪ ਨਾਲ ਸਾਹ ਲੈਣ ਲੱਗਾ। ਜਿਸ ਤੋਂ ਬਾਅਦ ਬੱਚੇ ਦੀ ਮਾਂ ਅਤੇ ਪਰਿਵਾਰ ਨੇ ਰਾਹਤ ਦਾ ਸਾਹ ਲਿਆ ਅਤੇ ਉਨ੍ਹਾਂ ਨਰਸ ਦਾ ਧੰਨਵਾਦ ਜਤਾਇਆ। ਬੱਚੇ ਦਾ ਪਰਿਵਾਰ ਖੁਸ਼ ਹੈ।

ਇਹ ਵੀ ਪੜ੍ਹੋ- ਪਿਤਾ ਬਣਿਆ ਹੈਵਾਨ; 10 ਮਹੀਨੇ ਦੇ ਮਾਸੂਮ ਨੂੰ ਖਿੜਕੀ ’ਚੋਂ ਸੜਕ ’ਤੇ ਸੁੱਟਿਆ, ਹੋਈ ਮੌਤ

ਦੋ ਸਾਲ ਪਹਿਲਾਂ ਟਰਾਂਸਫਰ, ਪਿੰਡ ਵਾਸੀਆਂ ਨੇ ਵਾਪਸ ਕਰਵਾਈ ਪੋਸਟਿੰਗ
‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‌ਦੱਸਿਆ ਜਾ ਰਿਹਾ ਹੈ ਕਿ ਦੋ ਸਾਲ ਪਹਿਲਾਂ ਨਿਰਮਲਾ ਦਾ ਟਰਾਂਸਫਰ ਹੋਇਆ ਸੀ ਪਰ ਪਿੰਡਾਂ ਵਾਸੀਆਂ ਨੇ ਵਿਰੋਧ ਕੀਤਾ ਕਿ ਨਿਰਮਲਾ ਦੀ ਪੋਸਟਿੰਗ ਮੰਡਲੀ ਵਿਚ ਹੀ ਕਰਵਾਈ ਜਾਵੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਹਿਲਾਂ ਇਸ ਆਦਰਸ਼ ਪ੍ਰਾਇਮਰੀ ਹੈਲਥ ਸੈਂਟਰ ’ਚ ਮਹੀਨੇ ਵਿਚ 10 ਤੋਂ 15 ਡਿਲੀਵਰੀ ਹੀ ਸੀ ਪਰ ਨਿਰਮਲਾ ਦੇ ਆਉਣ ਤੋਂ ਬਾਅਦ ਹੁਣ 50 ਤੋਂ 60 ਡਿਲੀਵਰੀ ਹੁੰਦੀਆਂ ਹਨ। ਆਲੇ-ਦੁਆਲੇ ਦੇ 30-35 ਪਿੰਡਾਂ ਦੇ ਲੋਕ ਇਸੇ ਸੈਂਟਰ 'ਤੇ ਆਉਂਦੇ ਹਨ। ਓਧਰ ਨਿਰਮਲਾ ਨੇ ਕਿਹਾ ਕਿ ਹੁਣ ਤਕ ਉਹ 5,000 ਤੋਂ ਵਧੇਰੇ ਡਿਲਿਵਰੀ ਕਰਵਾ ਚੁੱਕੀ ਹੈ।


author

Tanu

Content Editor

Related News