ਵਿਆਹੁਤਾ ਨੇ ਅੱਗ ਲਗਾ ਕੀਤੀ ਖ਼ੁਦਕੁਸ਼ੀ, ਪਤੀ ਨੇ ਵੀਡੀਓ ਬਣਾ ਕੇ ਸਾਲੇ ਨੂੰ ਭੇਜਿਆ

Thursday, Nov 26, 2020 - 04:22 PM (IST)

ਵਿਆਹੁਤਾ ਨੇ ਅੱਗ ਲਗਾ ਕੀਤੀ ਖ਼ੁਦਕੁਸ਼ੀ, ਪਤੀ ਨੇ ਵੀਡੀਓ ਬਣਾ ਕੇ ਸਾਲੇ ਨੂੰ ਭੇਜਿਆ

ਜੈਪੁਰ- ਰਾਜਸਥਾਨ ਦੇ ਝੁੰਝੁਨੂੰ ਜ਼ਿਲ੍ਹੇ 'ਚ ਇਕ ਵਿਆਹੁਤਾ ਨੇ ਕਥਿਤ ਤੌਰ 'ਤੇ ਖ਼ੁਦ 'ਤੇ ਤੇਲ ਸੁੱਟ ਕੇ ਅੱਗ ਲਗਾ ਲਈ। ਘਟਨਾ ਦੌਰਾਨ ਉੱਥੇ ਮੌਜੂਦ ਉਸ ਦਾ ਪਤੀ ਨੇ ਇਸ ਦਾ ਵੀਡੀਓ ਬਣਾਇਆ ਅਤੇ ਆਪਣੇ ਸਹੁਰੇ ਪਰਿਵਾਰ ਵਾਲਿਆਂ ਨੂੰ ਭੇਜ ਦਿੱਤਾ। ਇਸ ਮਾਮਲੇ 'ਚ ਪਤੀ, ਸਹੁਰੇ, ਦਿਓਰ ਸਮੇਤ 5 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਗੁਢਾਗੌੜਜੀ ਥਾਣੇ ਦੇ ਇੰਚਾਰਜ ਦੇਵੀ ਸਿੰਘ ਨੇ ਵੀਰਵਾਰ ਨੂੰ ਦੱਸਿਆ ਕਿ ਇਸ ਸੰਬੰਧ 'ਚ ਮ੍ਰਿਤਕਾ ਦੇ ਭਰਾ ਨੇ ਮੰਗਲਵਾਰ ਨੂੰ ਆਪਣੀ ਭੈਣ ਦੇ ਪਤੀ ਅਨਿਲ, ਸਹੁਰੇ ਰਾਮਚੰਦਰ, ਦਿਓਰ ਅਮਿਤ, ਸੱਸ ਬਿਦਾਮੀ ਦੇਵੀ, ਚਾਚਾ ਸਹੁਰੇ ਗਿਰਧਾਰੀ ਅਤੇ ਉਸ ਦੀ ਪਤਨੀ ਪ੍ਰੇਮ ਦੇਵੀ 'ਤੇ ਵਿਆਹੁਤਾ ਨੂੰ ਤੰਗ ਕਰਨ ਦਾ ਮਾਮਲਾ ਦਰਜ ਕਰਵਾਇਆ।

ਇਹ ਵੀ ਪੜ੍ਹੋ : ਅਨੋਖਾ ਨਿਕਾਹ : ਅਮਰੀਕਾ ਬੈਠੇ ਲਾੜੇ ਨੇ ਕਬੂਲ ਕੀਤਾ ਨਿਕਾਹ, ਇਸ ਕਾਰਨ ਨਹੀਂ ਆ ਸਕਿਆ ਭਾਰਤ

ਸਾਲੇ ਨੂੰ ਵੀਡੀਓ ਭੇਜ ਸੋਸ਼ਲ ਮੀਡੀਆ 'ਤੇ ਕੀਤੀ ਵਾਇਰਲ
ਉਨ੍ਹਾਂ ਨੇ ਦੱਸਿਆ ਕਿ ਦਰਜ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਦੋਸ਼ੀਆਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 498 ਏ (ਦਾਜ), 306 (ਖ਼ੁਦਕੁਸ਼ੀ ਲਈ ਉਕਸਾਉਣ) ਦੇ ਅਧੀਨ ਮਾਮਲਾ ਦਰਜ ਕਰ ਕੇ ਦੋਸ਼ੀਆਂ ਨੂੰ ਵੀਰਵਾਰ ਨੂੰ ਹਿਰਾਸਤ 'ਚ ਲੈ ਲਿਆ ਅਤੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਸਿੰਘ ਨੇ ਦੱਸਿਆ ਕਿ ਘਟਨਾ 20 ਨਵੰਬਰ ਦੀ ਹੈ। ਗੰਭੀਰ ਰੂਪ ਨਾਲ ਝੁਲਸੀ ਜਨਾਨੀ ਨੂੰ ਜੈਪੁਰ ਰੈਫ਼ਰ ਕੀਤਾ ਗਿਆ ਸੀ, ਜਿੱਥੇ 22 ਨਵੰਬਰ ਨੂੰ ਉਸ ਦੀ ਮੌਤ ਹੋ ਗਈ। ਪੋਸਟਮਾਰਟਮ ਤੋਂ ਬਾਅਦ ਲਾਸ਼ ਅੰਤਿਮ ਸੰਸਕਾਰ ਲਈ ਸੌਂਪ ਦਿੱਤੀ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਦਰਜ ਸ਼ਿਕਾਇਤ ਅਨੁਸਾਰ 20 ਨਵੰਬਰ ਨੂੰ ਵਿਆਹੁਤਾ ਨੇ ਆਪਣੇ ਉੱਪਰ ਤੇਲ ਸੁੱਟ ਕੇ ਖ਼ੁਦਕੁਸ਼ੀ ਕਰ ਲਈ। ਉਸ ਦੇ ਪਤੀ ਨੇ ਇਸ ਘਟਨਾ ਦਾ ਵੀਡੀਓ ਬਣਾ ਕੇ ਆਪਣੇ ਸਾਲੇ ਨੂੰ ਭੇਜਿਆ ਅਤੇ ਬਾਅਦ 'ਚ ਇਸ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਦਿੱਲੀ ਕੂਚ ਕਰ ਰਹੇ ਕਿਸਾਨਾਂ ਦੇ ਕਾਫ਼ਲੇ ਨਾਲ ਵਾਪਰਿਆ ਹਾਦਸਾ, ਬੱਸ ਅਤੇ ਟਰੱਕ ਨਾਲ ਹੋਈ ਟੱਕਰ


author

DIsha

Content Editor

Related News