ਰਾਜਸਥਾਨ ''ਚ ਕਰਫਿਊ ਦਾ ਪਾਲਣ ਕਰਵਾ ਰਹੀ ਪੁਲਸ ''ਤੇ ਹਮਲਾ, 3 ਕਰਮਚਾਰੀ ਜ਼ਖਮੀ
Friday, Apr 17, 2020 - 12:04 PM (IST)
ਟੋਂਕ- ਰਾਜਸਥਾਨ ਦੇ ਟੋਂਕ 'ਚ ਸ਼ੁੱਕਰਵਾਰ ਨੂੰ ਸਵੇਰੇ ਕੁਝ ਲੋਕਾਂ ਨੇ ਪੁਲਸ 'ਤੇ ਹਮਲਾ ਕਰ ਦਿੱਤਾ। ਪੁਲਸ ਇਸ ਖੇਤਰ 'ਚ ਕਰਫਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਸਮਝਾ ਰਹੀ ਸੀ। ਇਸੇ ਦੌਰਾਨ ਉੱਥੇ ਆਏ ਦਰਜਨਾਂ ਲੋਕਾਂ ਨੇ ਪੁਲਸ 'ਤੇ ਹਮਲਾ ਬੋਲ ਦਿੱਤਾ। ਹਮਲੇ 'ਚ ਤਿੰਨ ਪੁਲਸ ਕਰਮਚਾਰੀ ਜ਼ਖਮੀ ਹੋ ਗਏ। ਜ਼ਖਮੀ ਪੁਲਸ ਕਰਮਚਾਰੀਆਂ ਨੂੰ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਘਟਨਾ ਸਵੇਰੇ ਕਰੀਬ 8 ਵਜੇ ਬੱਤੀ ਇਲਾਕੇ 'ਚ ਗੱਢਾ ਪਹਾੜੀਆ ਇਲਾਕੇ 'ਚ ਹੋਈ। ਟੋਂਕ 'ਚ ਕੋਰੋਨਾ ਪ੍ਰਭਾਵਿਤ ਘੱਟ ਗਿਣਤੀ ਇਲਾਕਿਆਂ 'ਚ ਗਸ਼ਤ ਕਰਨ ਲਈ ਪੁਲਸ ਨੂੰ ਲੋਕਾਂ ਨੇ ਘਰ ਕੇ ਹਮਲਾ ਕੀਤਾ ਗਿਆ। ਲਾਠੀ-ਡੰਡੇ ਅਤੇ ਤਲਵਾਰ ਨਾਲ ਹੋਏ ਹਮਲੇ 'ਚ ਤਿੰਨ ਪੁਲਸ ਕਰਮਚਾਰੀ ਜ਼ਖਮੀ ਹੋ ਗਏ। ਉਨਾਂ ਨੂੰ ਟੋਂਕ ਜ਼ਿਲੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਪੁਲਸ ਨਾਲ ਕੁੱਟਮਾਰ ਦੀ ਘਟਨਾ ਦੀ ਸੂਚਨਾ ਮਿਲਦੇ ਹੀ ਭਾਰੀ ਗਿਣਤੀ 'ਚ ਪੁਲਸ ਫੋਰਸ ਨੂੰ ਭੇਜਿਆ ਗਿਆ। ਪੁਲਸ ਫੋਰਸ ਨੇ ਹਾਲਾਤ ਕਾਬੂ ਕੀਤੇ ਅਤੇ ਕੁਝ ਲੋਕਾਂ ਨੂੰ ਹਿਰਾਸਤ 'ਚ ਲੈ ਲਿਆ। ਘਟਨਾ ਤੋਂ ਬਾਅਦ ਪੁਲਸ ਕਰਮਚਾਰੀਆਂ 'ਚ ਡੂੰਘਾ ਰੋਸ ਹੈ। ਟੋਂਕ 'ਚ ਇਸ ਤੋਂ ਪਹਿਲਾਂ ਵੀ ਸਰਵੇ ਟੀਮ ਦੀਆਂ ਔਰਤਾਂ 'ਤੇ ਹਮਲਾ ਹੋ ਚੁਕਿਆ ਹੈ। ਹਮਲੇ 'ਚ ਤਿੰਨ ਪੁਲਸ ਕਰਮਚਾਰੀ ਜ਼ਖਮੀ ਹੋ ਗਏ। ਉਨਾਂ ਨੂੰ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।