ਕੋਰੋਨਾ ਦਾ ਕਹਿਰ, BSF ਦੇ 6 ਹੋਰ ਜਵਾਨ ਨਿਕਲੇ ਕੋਰੋਨਾ ਪਾਜ਼ੇਟਿਵ
Sunday, Jun 14, 2020 - 03:10 PM (IST)
ਬਾੜਮੇਰ- ਰਾਜਸਥਾਨ ਦੀ ਬਾੜਮੇਰ 'ਚ ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਦੇ 6 ਹੋਰ ਜਵਾਨ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਮੈਡੀਕਲ ਵਿਭਾਗ ਦੀ ਜਾਰੀ ਰਿਪੋਰਟ ਅਨੁਸਾਰ ਐਤਵਾਰ ਨੂੰ ਫੋਰਸ ਦੀ 115ਵੀਂ ਬਟਾਲੀਅਨ ਦੇ 6 ਜਵਾਨ ਅਤੇ ਕੋਰੋਨਾ ਪਾਜ਼ੇਟਿਵ ਮਿਲੇ ਹਨ। ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਬੀ.ਐੱਸ.ਐੱਫ. ਦੇ ਇਕ ਜਵਾਨ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਦੇ ਸੰਪਰਕ 'ਚ ਆਏ ਜਵਾਨਾਂ ਦੇ ਸੈਂਪਲ ਲਏ ਗਏ ਸਨ। ਇਨ੍ਹਾਂ ਜਵਾਨਾਂ ਨੇ ਕੋਰੋਨਾ ਪਾਜ਼ੇਟਿਵ ਮਿਲਣ ਤੋਂ ਬਾਅਦ ਬਟਾਲੀਅਨ 'ਚ ਸਨਸਨੀ ਫੈਲ ਗਈ।
ਜ਼ਿਲ੍ਹਾ ਹੈੱਡ ਕੁਆਰਟਰ ਸਥਿਤ 115 ਬਟਾਲੀਅਨ 'ਚ ਮੈਡੀਕਲ ਅਤੇ ਪ੍ਰਸ਼ਾਸਨ ਦੀ ਟੀਮ ਪਹੁੰਚ ਗਈ। ਮੁੱਖ ਡਾਕਟਰ ਏਵਮ ਸਿਹਤ ਅਧਿਕਾਰੀ ਡਾ. ਕਮਲੇਸ਼ ਚੌਧਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਫੋਰਸ ਦਾ ਇਕ ਜਵਾਨ ਪਾਜ਼ੇਟਿਵ ਆਇਆ ਸੀ, ਅੱਜ 6 ਹੋਰ ਜਵਾਨ ਪਾਜ਼ੇਟਿਵ ਮਿਲੇ ਹਨ। ਦੂਜੇ ਪਾਸੇ ਜ਼ਿਲ੍ਹੇ 'ਚ ਬਾਲੋਤਰਾ ਸਬ-ਡਵੀਜ਼ਨ ਦੇ ਨਾਕੋੜਾ 'ਚ ਕੋਰੋਨਾ ਪੀੜਤ ਇਕ ਜਨਾਨੀ ਦੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟ 'ਚ ਇਕ ਜਨਾਨੀ ਕੋਰੋਨਾ ਪਾਜ਼ੇਟਿਵ ਪਾਈ ਗਈ। ਇਸ ਦੀ ਸੂਚਨਾ ਜਨਾਨੀ ਨੂੰ ਮਿਲਣ ਤੋਂ ਬਾਅਦ ਉਹ ਮੌਕੇ 'ਤੇ ਫਰਾਰ ਹੋ ਗਈ। ਪੁਲਸ ਅਤੇ ਮੈਡੀਕਲ ਵਿਭਾਗ ਦੀਆਂ ਟੀਮਾਂ ਫਰਾਰ ਜਨਾਨੀ ਦੀ ਤਲਾਸ਼ ਕਰ ਰਹੀਆਂ ਹਨ।