ਰਾਜਸਥਾਨ ''ਚ 81 ਹਜ਼ਾਰ ਦੇ ਕਰੀਬ ਪਹੁੰਚੀ ਕੋਰੋਨਾ ਪੀੜਤਾਂ ਦੀ ਗਿਣਤੀ

Monday, Aug 31, 2020 - 01:40 PM (IST)

ਰਾਜਸਥਾਨ ''ਚ 81 ਹਜ਼ਾਰ ਦੇ ਕਰੀਬ ਪਹੁੰਚੀ ਕੋਰੋਨਾ ਪੀੜਤਾਂ ਦੀ ਗਿਣਤੀ

ਜੈਪੁਰ- ਰਾਜਸਥਾਨ 'ਚ ਮਹਾਮਾਰੀ ਕੋਰੋਨਾ ਦੇ ਅੱਜ ਯਾਨੀ ਸੋਮਵਾਰ ਸਵੇਰੇ 633 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ ਲਗਭਗ 81 ਹਜ਼ਾਰ ਹੋ ਗਈ ਹੈ, ਉੱਥੇ ਹੀ 5 ਮਰੀਜ਼ਾਂ ਦੀ ਹੋਰ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵੀ ਵੱਧ ਕੇ 1048 ਪਹੁੰਚ ਗਿਆ। ਮੈਡੀਕਲ ਵਿਭਾਗ ਅਨੁਸਾਰ ਕੋਰੋਨਾ ਦੇ ਸਵੇਰੇ 633 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 80 ਹਜ਼ਾਰ 872 ਪਹੁੰਚ ਗਈ। ਪ੍ਰਦੇਸ਼ 'ਚ ਜੈਪੁਰ 'ਚ 2, ਅਜਮੇਰ, ਬੀਕਾਨੇਰ ਅਤੇ ਟੋਂਕ 'ਚ 1-1 ਮਰੀਜ਼ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵੀ ਵੱਧ ਕੇ 1048 ਹੋ ਗਿਆ। ਇਸ ਨਾਲ ਜੈਪੁਰ 'ਚ ਮ੍ਰਿਤਕਾਂ ਦਾ ਅੰਕੜਾ 275, ਬੀਕਾਨੇਰ 'ਚ 74, ਅਜਮੇਰ 'ਚ 71 ਅਤੇ ਟੋਂਕ 'ਚ 12 ਪਹੁੰਚ ਗਿਆ।

ਨਵੇਂ ਮਾਮਲਿਆਂ 'ਚ ਸਭ ਤੋਂ ਵੱਧ 127 ਮਾਮਲੇ ਰਾਜਧਾਨੀ ਜੈਪੁਰ 'ਚ ਸਾਹਮਣੇ ਆਏ। ਕੋਟਾ 89, ਅਲਵਰ 52, ਝਾਲਾਵਾੜ 39, ਪਾਲੀ 36, ਅਜਮੇਰ 30, ਬਾਰਾਂ ਅਤੇ ਬੀਕਾਨੇਰ 29-29, ਸਿਰੋਹੀ 28, ਟੋਂਕ 28, ਉਦੇਪੁਰ ਅਤੇ ਨਾਗੌਰ 'ਚ 21-21, ਡੂੰਗਰਪੁਰ 18, ਝੁੰਝੁਨੂੰ 15, ਭਰਤਪੁਰ 13, ਧੌਲਪੁਰ 12, ਸਵਾਈਮਾਧੋਪੁਰ 9 ਅਤੇ ਰਾਜਸਮੰਦ 'ਚ 4 ਨਵੇਂ ਮਾਮਲੇ ਸਾਹਮਣੇ ਆਏ। ਇਸ ਨਾਲ ਜੋਧਪੁਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 12 ਹਜ਼ਾਰ 18 ਪਹੁੰਚ ਗਈ, ਜੋ ਪ੍ਰਦੇਸ਼ 'ਚ ਸਭ ਤੋਂ ਵੱਧ ਹੈ। ਇਸੇ ਤਰ੍ਹਾਂ ਜੈਪੁਰ 'ਚ ਪੀੜਤਾਂ ਦੀ ਗਿਣਤੀ ਵੱਧ ਕੇ 10 ਹਜ਼ਾਰ 628 ਹੋ ਗਈ। ਪ੍ਰਦੇਸ਼ 'ਚ ਕੋਰੋਨਾ ਦੀ ਜਾਂਚ ਲਈ ਹੁਣ ਤੱਕ 23 ਲੱਖ 2 ਹਜ਼ਾਰ 23 ਲੋਕਾਂ ਦਾ ਸੈਂਪਲ ਲਿਆ ਗਿਆ, ਜਿਨ੍ਹਾਂ 'ਚ 22 ਲੱਖ 18 ਹਜ਼ਾਰ 765 ਦੀ ਰਿਪੋਰਟ ਨੈਗੇਟਿਵ ਪਾਈ ਗਈ, ਜਦੋਂ ਕਿ 2386 ਦੀ ਰਿਪੋਰਟ ਆਉਣ ਬਾਕੀ ਹੈ। ਹਾਲਾਂਕਿ ਪ੍ਰਦੇਸ਼ 'ਚ ਹੁਣ ਤੱਕ 65 ਹਜ਼ਾਰ 309 ਮਰੀਜ਼ ਸਿਹਤਮੰਦ ਹੋ ਚੁਕੇ ਹਨ ਅਤੇ ਹੁਣ 14 ਹਜ਼ਾਰ 515 ਸਰਗਰਮ ਮਾਮਲੇ ਹਨ।


author

DIsha

Content Editor

Related News