ਰਾਜਸਥਾਨ ''ਚ ਕੋਰੋਨਾ ਪਾਜ਼ੀਟਿਵ ਮਰੀਜ਼ ਵਧ ਕੇ 2556 ਹੋਏ, ਹੁਣ ਤੱਕ 57 ਦੀ ਹੋਈ ਮੌਤ

04/30/2020 3:28:11 PM

ਜੈਪੁਰ- ਰਾਜਸਥਾਨ 'ਚ 118 ਨਵੇਂ ਕੋਰੋਨਾ ਇਨਫੈਕਟਡ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਇਹ ਗਿਣਤੀ ਵਧ ਕੇ ਵੀਰਵਾਰ ਨੂੰ 2556 ਪਹੁੰਚ ਗਈ, ਉੱਥੇ ਹੀ ਤਿੰਨ ਵਿਅਕਤੀਆਂ ਦੀ ਮੌਤ ਹੋ ਗੀ। ਮੈਡੀਕਲ ਵਿਭਾਗ ਵਲੋਂ ਜਾਰੀ ਰਿਪੋਰਟ ਅਨੁਸਾਰ ਰਾਜ ਦੀ ਰਾਜਧਾਨੀ ਜੈਪੁਰ 'ਚ 21, ਜੋਧਪੁਰ 'ਚ 83, ਅਜਮੇਰ 'ਚ 4, ਚਿਤੌੜਗੜ 'ਚ 3, ਕੋਟਾ 'ਚ 2 ਅਤੇ ਬਾਂਰਾ, ਧੌਲਪੁਰ ਤੇ ਅਲਵਰ 'ਚ 1-1 ਕੋਰੋਨਾ ਮਰੀਜ਼ ਸਾਹਮਣੇ ਆਇਆ ਹੈ। ਵਿਭਾਗ ਅਨੁਸਾਰ ਇਸ ਦੌਰਾਨ ਜੈਪੁਰ 'ਚ ਚਾਂਦੀ ਦੀ ਟਕਸਾਲ ਵਾਸੀ 67 ਸਾਲਾ ਪੁਰਸ਼ ਅਤੇ ਸੋਡਾਲਾ ਵਾਸੀ 54 ਸਾਲਾ ਪੁਰਸ਼ ਦੀ ਸਵਾਈ ਮਾਨਸਿੰਘ ਹਸਪਤਾਲ 'ਚ ਮੌਤ ਹੋ ਗਈ। ਇਸ ਤਰਾਂ ਉਦੇਪੁਰ ਦੇ ਮਹਾਰਾਣਾ ਭੂਪਾਲ ਜਨਤਕ ਹਸਪਤਾਲ 'ਚ ਭਰਤੀ ਚਿਤੌੜਗੜ ਦੇ ਨਿਮਬਾਹੇੜਾ ਵਾਸੀ 58 ਸਾਲਾ ਪੁਰਸ਼ ਦੀ ਮੌਤ ਹੋ ਗਈ। ਵਿਭਾਗ ਅਨੁਸਾਰ ਇਸ ਜਾਨਲੇਵਾ ਵਿਸ਼ਾਣੂੰ ਨਾਲ ਸੂਬੇ 'ਚ ਹੁਣ ਤੱਕ 57 ਲੋਕਾਂ ਦੀ ਜਾਨ ਜਾ ਚੁਕੀ ਹੈ।

ਵਿਭਾਗ ਅਨੁਸਾਰ ਹੁਣ ਤੱਕ ਅਜਮੇਰ 'ਚ 150, ਅਲਵਰ 'ਚ 8, ਬਾਂਸਵਾੜਾ 'ਚ 64, ਬਾਂਰਾ ਇਕ, ਬਾੜਮੇਰ 'ਚ 2, ਭਰਤਪੁਰ 'ਚ 111, ਭੀਲਵਾੜਾ 'ਚ 37, ਬੀਕਾਨੇਰ 'ਚ 37, ਚਿਤੌੜਗੜ 'ਚ 19, ਚੁਰੂ 'ਚ 14, ਦੌਸਾ 21, ਧੌਲਪੁਰ 'ਚ 12, ਡੂੰਗਰਪੁਰ 'ਚ 6, ਹਨੂੰਮਾਨਗੜ 'ਚ 11, ਜੈਪੁਰ 'ਚ 899, ਜੈਸਲਮੇਰ 'ਚ 35, ਝਾਲਾਵਾੜ 40, ਝੁੰਝੁਨੂੰ 'ਚ 42, ਜੋਧਪੁਰ 'ਚ 472, ਕਰੌਲੀ 'ਚ 3, ਕੋਟਾ 'ਚ 194, ਨਾਗੌਰ 'ਚ 118, ਪਾਲੀ 'ਚ 12, ਪ੍ਰਤਾਪਗੜ 'ਚ 2, ਰਾਜਸਮੰਦ ਇਕ, ਸਵਾਈ ਮਾਧੋਪੁਰ 'ਚ 8, ਸੀਕਰ 'ਚ 6, ਟੋਂਕ 'ਚ 134, ਉਦੇਪੁਰ 'ਚ 8 ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ। ਵਿਭਾਗ ਅਨੁਸਾਰ ਹੁਣ ਤੱਕ 98 ਹਜ਼ਾਰ 231 ਸੈਂਪਲ ਲਏ ਜਿਨਾਂ 'ਚੋਂ 2556 ਪਾਜ਼ੀਟਿਵ 90 ਹਜ਼ਾਰ 549 ਨੈਗੇਟਿਵ ਅਤੇ 5 ਹਜ਼ਾਰ 158 ਦੀ ਰਿਪੋਰਟ ਆਉਣੀ ਬਾਕੀ ਹੈ।


DIsha

Content Editor

Related News