ਰਾਜਸਥਾਨ ''ਚ ਕੋਰੋਨਾ ਪੀੜਤਾਂ ਦੀ ਗਿਣਤੀ 93 ਹਜ਼ਾਰ ਦੇ ਪਾਰ ਹੋਈ

09/08/2020 12:47:19 PM

ਜੈਪੁਰ- ਰਾਜਸਥਾਨ 'ਚ ਮਹਾਮਾਰੀ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਮੰਗਲਵਾਰ ਸਵੇਰੇ ਇਸ ਦੇ 721 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ 93 ਹਜ਼ਾਰ ਨੂੰ ਪਾਰ ਕਰ ਗਈ। ਉੱਥੇ ਹੀ 7 ਮਰੀਜ਼ਾਂ ਦੀ ਮੌਤ ਹੋਣ ਨਾਲ ਇਸ ਨਾਲ ਮਰਨ ਵਾਲਿਆਂ ਦਾ ਅੰਕੜਾ ਵੀ 1158 ਪਹੁੰਚ ਗਿਆ। ਮੈਡੀਕਲ ਵਿਭਾਗ ਅਨੁਸਾਰ ਇਨ੍ਹਾਂ ਨਵੇਂ ਮਾਮਲਿਆਂ ਦੇ ਨਾਲ ਹੀ ਪ੍ਰਦੇਸ਼ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 93 ਹਜ਼ਾਰ 257 ਪਹੁੰਚ ਗਈ। ਨਵੇਂ ਮਾਮਲਿਆਂ 'ਚ ਸਭ ਤੋਂ ਵੱਧ 107 ਮਾਮਲੇ ਜੈਪੁਰ ਜ਼ਿਲ੍ਹੇ 'ਚ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਜੋਧਪੁਰ 'ਚ 84, ਕੋਟਾ 89, ਅਲਵਰ 69, ਬੀਕਾਨੇਰ 39, ਬੂੰਦੀ, ਨਾਗੌਰ ਅਤੇ ਚਿਤੌੜਗੜ੍ਹ 'ਚ 21-21, ਅਜਮੇਰ 35, ਝਾਲਾਵਾੜ, ਬਾਰਾਂ ਅਤੇ ਪਾਲੀ 'ਚ 27-27, ਰਾਜਸਮੰਦ, ਚੁਰੂ, ਸਿਰੋਹੀ 'ਚ 7-7, ਭੀਲਵਾੜਾ 18, ਬਾੜਮੇਰ 9, ਬਾਂਸਵਾੜਾ 12, ਧੌਲਪੁਰ 14, ਉਦੇਪੁਰ ਅਤੇ ਭਰਤਪੁਰ 'ਚ 11-11, ਡੂੰਗਰਪੁਰ, ਜੈਸਲਮੇਰ ਅਤੇ ਗੰਗਾਨਗਰ 'ਚ 10-10, ਸਵਾਈਮਾਧੋਪੁਰ 5 ਅਤੇ ਹਨੂੰਮਾਨਗੜ੍ਹ 'ਚ 4 ਨਵੇਂ ਮਾਮਲੇ ਸਾਹਮਣੇ ਆਏ। ਜੋਧਪੁਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ 13 ਹਜ਼ਾਰ 644 ਪਹੁੰਚ ਗਈ ਹੈ, ਜੋ ਪ੍ਰਦੇਸ਼ 'ਚ ਸਭ ਤੋਂ ਵੱਧ ਹੈ।

ਇਸੇ ਤਰ੍ਹਾਂ ਜੈਪੁਰ 'ਚ 13 ਹਜ਼ਾਰ 143, ਅਲਵਰ 8488, ਅਜਮੇਰ 4779, ਉਦੇਪੁਰ 2592, ਬਾੜਮੇਰ 2383, ਭੀਲਵਾੜਾ 2353, ਬੀਕਾਨੇਰ 4937, ਚਿਤੌੜਗੜ੍ਹ 1090 ਅਚੇ ਬਾਂਸਵਾੜਾ ' 745 ਮਾਮਲੇ ਪਹੁੰਚ ਗਏ। ਸੂਬੇ 'ਚ ਕੋਰੋਨਾ ਦੀ ਜਾਂਚ ਲੀ ਹੁਣ ਤੱਕ 24 ਲੱਖ 83 ਹਜ਼ਾਰ 715 ਸੈਂਪਲ ਲਏ ਗਏ, ਜਿਨ੍ਹਾਂ 'ਚੋਂ 23 ਲੱਖ 89 ਹਜ਼ਾਰ 258 ਲੋਕਾਂ ਦੀ ਰਿਪੋਰਟ ਨੈਗੇਟਿਵ ਮਿਲੀ, ਜਦੋਂ ਕਿ 1200 ਲੋਕਾਂ ਦੀ ਹਾਲੇ ਰਿਪੋਰਟ ਆਉਣੀ ਬਾਕੀ ਹੈ। ਹਾਲਾਂਕਿ ਸੂਬੇ 'ਚ ਹੁਣ ਤੱਕ 76 ਹਜ਼ਾਰ 467 ਮਰੀਜ਼ ਸਿਹਤਮੰਦ ਹੋ ਚੁਕੇ ਹਨ ਅਤੇ ਇਨ੍ਹਾਂ 'ਚੋਂ 75 ਹਜ਼ਾਰ 223 ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁਕੀ ਹੈ। ਸੂਬੇ 'ਚ ਹੁਣ 14 ਹਜ਼ਾਰ 958 ਸਰਗਰਮ ਮਾਮਲੇ ਹਨ।


DIsha

Content Editor

Related News