ਜੈਪੁਰ : ਬੱਸ ਤੇ ਟਰੱਕ ਦੀ ਭਿਆਨਕ ਟੱਕਰ, 11 ਦੀ ਮੌਤ

11/18/2019 10:14:33 AM

ਬੀਕਾਨੇਰ— ਰਾਜਸਥਾਨ ਦੇ ਬੀਕਾਨੇਰ ਜ਼ਿਲੇ 'ਚ ਸੋਮਵਾਰ ਸਵੇਰੇ ਇਕ ਸੜਕ ਹਾਦਸੇ 'ਚ 11 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਹਾਦਸੇ 'ਚ ਕਰੀਬ 15 ਲੋਕ ਜ਼ਖਮੀ ਹੋ ਗਏ। ਹਾਦਸਾ ਸ਼੍ਰੀ ਡੂੰਗਰਗੜ੍ਹ ਨੇੜੇ ਨੈਸ਼ਨਲ ਹਾਈਵੇਅ 11 'ਤੇ ਹੋਇਆ, ਜਿੱਥੇ ਇਕ ਟੂਰਿਸਟ ਬੱਸ ਅਤੇ ਟਰੱਕ ਦਰਮਿਆਨ ਟੱਕਰ ਹੋ ਗਈ। ਟੱਕਰ ਇੰਨੀ ਤੇਜ਼ ਸੀ ਕਿ ਦੋਹਾਂ ਵਾਹਨਾਂ 'ਚ ਅੱਗ ਲੱਗ ਗਈ। ਹਾਲੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਬੱਸ ਰਾਜਸਥਾਨ ਟਰਾਂਸਪੋਰਟ ਨਿਗਮ ਦੀ ਸੀ ਜਾਂ ਪ੍ਰਾਈਵੇਟ। 

ਟੱਕਰ ਤੋਂ ਲੱਗੀ ਅੱਗ
ਹਾਦਸੇ ਦੀ ਜਗ੍ਹਾ 'ਤੇ ਮੌਜੂਦ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਵੇਰੇ 7.30 ਵਜੇ ਬੀਕਾਨੇਰ ਜੈਪੁਰ ਹਾਈਵੇਅ 'ਤੇ ਜੋਧਾਸਰ ਅਤੇ ਸੇਰੂਣਾ ਪਿੰਡ ਦਰਮਿਆਨ ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਸਵਾਰੀਆਂ ਨਾਲ ਭਰੀ ਇਕ ਬੱਸ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ। ਉਨ੍ਹਾਂ ਨੇ ਕਿਹਾ ਕਿ ਹਾਦਸੇ 'ਚ 11 ਲੋਕਾਂ ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਬੀਕਾਨੇਰ ਅਤੇ ਨੇੜੇ-ਤੇੜੇ ਦੇ ਹੋਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਬੱਸ ਬੀਕਾਨੇਰ ਤੋਂ ਜੈਪੁਰ ਜਾ ਰਹੀ ਸੀ ਅਤੇ ਟੱਕਰ ਤੋਂ ਬਾਅਦ ਉਸ 'ਚ ਅੱਗ ਲੱਗ ਗਈ। ਦੋਹਾਂ ਵਾਹਨਾਂ ਦਰਮਿਆਨ ਟੱਕਰ ਇੰਨੀ ਜ਼ੋਰਦਾਰ ਸੀ ਕਿ ਟਰੱਕ ਪਲਟ ਕੇ ਸੜਕ 'ਤੇ ਡਿੱਗ ਗਿਆ, ਜਦਕਿ ਯਾਤਰੀਆਂ ਨਾਲ ਭਰੀ ਬੱਸ ਦੇ ਅਗਲੇ ਹਿੱਸੇ ਦੇ ਪਰਖੱਚੇ ਉੱਡ ਗਏ। ਹਾਦਸੇ ਤੋਂ ਬਾਅਦ ਹਾਦਸੇ ਵਾਲੀ ਜਗ੍ਹਾ 'ਤੇ ਲੋਕਾਂ ਦੀ ਭੀੜ ਲੱਗ ਗਈ। ਵਾਹਨਾਂ ਨੂੰ ਹਟਾਉਣ ਲਈ ਬੁਲਡੋਜ਼ਰ ਦੀ ਮਦਦ ਲੈਣੀ ਪਈ। ਉੱਥੇ ਹੀ ਜ਼ਖਮੀਆਂ ਨੂੰ ਨੇੜਲੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
PunjabKesariਜ਼ਖਮੀਆਂ 'ਚੋਂ 3 ਦੀ ਹਾਲਤ ਗੰਭੀਰ
ਐੱਸ.ਐੱਚ.ਓ. ਗੁਲਾਮ ਨਬੀ ਨੇ ਕਿਹਾ ਕਿ ਟੱਕਰ ਇੰਨੀ ਤੇਜ਼ ਸੀ ਕਿ ਦੋਹਾਂ ਵਾਹਨਾਂ 'ਚ ਅੱਗ ਲੱਗ ਗਈ। ਸਥਾਨਕ ਲੋਕਾਂ ਦੀ ਸੂਚਨਾ 'ਤੇ ਪੁਲਸ ਅਤੇ ਫਾਇਰ ਬ੍ਰਿਗੇਡ ਕਰਮਚਾਰੀ ਮੌਕੇ 'ਤੇ ਪਹੁੰਚ ਗਏ। ਬੱਸ ਬੀਕਾਨੇਰ ਤੋਂ ਜੈਪੁਰ ਆ ਰਹੀ ਸੀ, ਜਦੋਂ ਉਸ ਨੇ ਟਰੱਕ 'ਚ ਟੱਕਰ ਮਾਰੀ। ਜ਼ਖਮੀਆਂ ਨੂੰ ਬੀਕਾਨੇਰ ਜ਼ਿਲਾ ਹਸਪਤਾਲ ਲਿਜਾਇਆ ਗਿਆ ਹੈ ਅਤੇ 15 ਜ਼ਖਮੀਆਂ 'ਚੋਂ 3 ਦੀ ਹਾਲਤ ਗੰਭੀਰ ਹੈ। ਸ਼ੁਰੂਆਤੀ ਜਾਂਚ ਅਨੁਸਾਰ, ਧੁੰਦ ਤੋਂ ਦ੍ਰਿਸ਼ਤਾ ਘੱਟ ਹੋਣ ਕਾਰਨ ਹਾਦਸਾ ਹੋ ਗਿਆ। ਜ਼ਖਮੀਆਂ ਦੇ ਠੀਕ ਹੋਣ ਤੋਂ ਬਾਅਦ ਪੂਰੀ ਜਾਂਚ ਕੀਤੀ ਜਾਵੇਗੀ। ਮ੍ਰਿਤਕਾਂ ਦੀ ਹਾਲੇ ਤੱਕ ਪਛਾਣ ਨਹੀਂ ਹੋਈ ਹੈ।
ਗਹਿਲੋਤ ਨੇ ਕੀਤਾ ਦੁਖ ਜ਼ਾਹਰ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਘਟਨਾ 'ਤੇ ਦੁਖ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ,''ਨੈਸ਼ਨਲ ਹਾਈਵੇਅ ਨੰਬਰ 11, ਬੀਕਾਨੇਰ-ਜੈਪੁਰ ਹਾਈਵੇਅ 'ਤੇ ਹੋਏ ਦਰਦਨਾਕ ਹਾਦਸੇ ਦੀ ਖਬਰ ਸੁਣ ਕੇ ਬਹੁਤ ਦੁਖ ਹੋਇਆ, ਜਿਸ 'ਚ 11 ਲੋਕਾਂ ਦੀ ਮੌਤ ਹੋ ਗਈ। ਇਹ ਦਿਲ ਝੰਜੋੜ ਦੇਣ ਵਾਲੀ ਘਟਨਾ ਹੈ ਅਤੇ ਮੇਰੀ ਹਮਦਰਦੀ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨਾਲ ਹੈ। ਈਸ਼ਵਰ ਉਨ੍ਹਾਂ ਨੇ ਸ਼ਕਤੀ ਦੇਵੇ। ਜ਼ਖਮੀਆਂ ਲਈ ਪ੍ਰਾਰਥਨਾ ਕਰਦਾ ਹਾਂ।''PunjabKesari


DIsha

Content Editor

Related News