ਰਾਜਸਥਾਨ ਵਿਧਾਨ ਸਭਾ ’ਚ ਲੱਗੇ ਪਾਕਿਸਤਾਨੀ-ਪਾਕਿਸਤਾਨੀ ਦੇ ਨਾਅਰੇ, ਵਿਰੋਧੀ ਧਿਰ ਵੀ ਭੜਕ ਉੱਠੀ
Sunday, Mar 09, 2025 - 01:03 AM (IST)

ਜੈਪੁਰ- ਤੁਹਾਨੂੰ ਯਾਦ ਹੋਵੇਗਾ ਕਿ ਲੱਗਭਗ ਇਕ ਸਾਲ ਪਹਿਲਾਂ ਜਦੋਂ ਵਿਧਾਨ ਸਭਾ ਚੋਣਾਂ ਹੋਈਆਂ ਸਨ। ਓਦੋਂ ਇਕ ਚੋਣ ਰੈਲੀ ਵਿਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗੇ ਸਨ। ਉਸ ਸਮੇਂ ਇਸ ਮੁੱਦੇ ’ਤੇ ਹੰਗਾਮਾ ਹੋਇਆ ਤਾਂ ਸਾਬਕਾ ਮੰਤਰੀ ਰਾਜਿੰਦਰ ਗੁੜ੍ਹਾ ਨੇ ਕਿਹਾ ਸੀ ਕਿ ਸੰਵਿਧਾਨ ਵਿਚ ਕਿੱਥੇ ਲਿਖਿਆ ਹੈ ਕਿ ਪਾਕਿਸਤਾਨ ਨੂੰ ਜ਼ਿੰਦਾਬਾਦ ਨਹੀਂ ਕਹਿ ਸਕਦੇ। ਹੁਣ ਰਾਜਸਥਾਨ ਵਿਧਾਨ ਸਭਾ ਵਿਚ ਵੀ ਪਾਕਿਸਤਾਨੀ-ਪਾਕਿਸਤਾਨੀ ਦੇ ਨਾਅਰੇ ਲੱਗੇ।
ਜੈਪੁਰ ਸ਼ਹਿਰ ਦੇ ਸਿਵਲ ਲਾਈਨਜ਼ ਵਿਧਾਨ ਸਭਾ ਹਲਕੇ ਤੋਂ ਭਾਜਪਾ ਵਿਧਾਇਕ ਗੋਪਾਲ ਸ਼ਰਮਾ ਨੇ ਸਦਨ ਵਿਚ ਪਾਕਿਸਤਾਨੀ-ਪਾਕਿਸਤਾਨੀ ਨਾਅਰੇ ਲਗਾਏ, ਜਿਸ ਤੋਂ ਬਾਅਦ ਸਦਨ ਵਿਚ ਭਾਰੀ ਹੰਗਾਮਾ ਹੋਇਆ। ਵਿਰੋਧੀ ਧਿਰ ਦੇ ਨੇਤਾ ਟੀਕਾਰਾਮ ਜੂਲੀ ਨੇ ਸਪੀਕਰ ਅਤੇ ਮੁੱਖ ਮੰਤਰੀ ਤੋਂ ਵਿਧਾਇਕ ਗੋਪਾਲ ਸ਼ਰਮਾ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਜੂਲੀ ਨੇ ਭਾਜਪਾ ਵਿਧਾਇਕ ਗੋਪਾਲ ਸ਼ਰਮਾ ਦੀ ਟਿੱਪਣੀ ਨੂੰ ਬੇਤੁਕੀ ਅਤੇ ਨੀਵੇਂ ਪੱਧਰ ਦੀ ਦੱਸਿਆ। ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕ ਰਫੀਕ ਖਾਨ ’ਤੇ ਕੀਤੀ ਗਈ ਇਹ ਟਿੱਪਣੀ ਬੇਤੁਕੀ ਅਤੇ ਨੀਵੇਂ ਪੱਧਰ ਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਦੀ ਬਿਆਨਬਾਜ਼ੀ ਦਿਨੋਂ-ਦਿਨ ਹੇਠਲੇ ਪੱਧਰ ਵੱਲ ਜਾ ਰਹੀ ਹੈ।