ਬੋਰਵੈੱਲ 'ਚ ਡਿੱਗੇ 5 ਸਾਲਾ ਮਾਸੂਮ ਨੂੰ 8 ਘੰਟਿਆਂ ਬਾਅਦ ਸੁਰੱਖਿਅਤ ਕੱਢਿਆ ਬਾਹਰ

12/05/2019 3:19:41 PM

ਜੈਪੁਰ— ਰਾਜਸਥਾਨ ਦੇ ਸਿਰੋਹੀ ਜ਼ਿਲੇ 'ਚ ਇਕ ਬੱਚਾ ਵੀਰਵਾਰ ਸਵੇਰੇ ਬੋਰਵੈੱਲ 'ਚ ਡਿੱਗ ਗਿਆ। ਉਸ ਨੂੰ 8 ਘੰਟਿਆਂ ਬਾਅਦ ਸੁਰੱਖਿਆ ਬਾਹਰ ਕੱਢ ਲਿਆ ਗਿਆ ਹੈ। ਪੁਲਸ ਅਨੁਸਾਰ ਰੂਪਾ ਰਾਮ ਨੇ ਕਿਸੇ ਹੋਰ ਦਾ ਖੇਤ ਲਿਆ ਸੀ, ਜਿਸ ਤੋਂ ਬਾਅਦ ਬੰਦ ਬੋਰਵੈੱਲ 'ਚ ਬਾਰਸ਼ ਕਾਰਨ ਰਸਤਾ ਰਹਿ ਗਿਆ। ਉਸ ਦਾ 5 ਸਾਲਾ ਬੇਟਾ ਭੀਮਾਰਾਮ ਵੀਰਵਾਰ ਸਵੇਰੇ 9 ਵਜੇ ਜਦੋਂ ਖੇਤ 'ਚ ਟਾਇਲਟ ਕਰਨ ਲਈ ਜਾ ਰਿਹਾ ਸੀ, ਉਦੋਂ ਬੋਰਵੈੱਲ 'ਚ ਡਿੱਗ ਗਿਆ। 15 ਫੁੱਟ ਡੂੰਘੇ ਬੋਰਵੈੱਲ 'ਚ ਫਸੇ ਬੱਚੇ ਨੂੰ 8 ਘੰਟਿਆਂ ਬਾਅਦ ਸੁਰੱਖਿਅਤ ਕੱਢ ਲਿਆ ਗਿਆ। ਬੋਰਵੈੱਲ 'ਚੋਂ ਕੱਢਣ ਤੋਂ ਬਾਅਦ ਉਸ ਨੂੰ ਹਸਪਤਾਲ ਜਾਂਚ ਲਈ ਲਿਜਾਇਆ ਗਿਆ ਹੈ। ਸੁਰੱਖਿਅਤ ਬਾਹਰ ਕੱਢਣ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।

ਪਹਿਲਾਂ ਵੀ ਵਾਪਰ ਚੁੱਕੀਆਂ ਹਨ ਅਜਿਹੀਆਂ ਘਟਨਾਵਾਂ
ਦੱਸਣਯੋਗ ਹੈ ਕਿ ਹਾਲ ਹੀ 'ਚ ਤਾਮਿਲਨਾਡੂ ਅਤੇ ਹਰਿਆਣਾ 'ਚ ਵੀ ਅਜਿਹੀਆਂ ਘਟਨਾਵਾਂ ਹੋਈਆਂ ਹਨ ਪਰ ਉਨ੍ਹਾਂ 'ਚ ਪੀੜਤ ਬੱਚਿਆਂ ਨੂੰ ਬਚਾਇਆ ਨਹੀਂ ਜਾ ਸਕਿਆ। ਅਕਤੂਬਰ 'ਚ ਤਾਮਿਲਨਾਡੂ 'ਚ ਇਕ ਬੋਰਵੈੱਲ 'ਚ ਡਿੱਗ 2 ਸਾਲ ਦੇ ਬੱਚੇ ਸੁਜੀਤ ਨੂੰ 80 ਘੰਟਿਆਂ ਦੀ ਮਿਹਨਤ ਤੋਂ ਬਾਅਦ ਵੀ ਨਹੀਂ ਬਚਾਇਆ ਜਾ ਸਕਿਆ ਸੀ। ਇਸ ਤੋਂ ਬਾਅਦ ਹਰਿਆਣਾ ਦੇ ਕਰਨਾਲ 'ਚ 5 ਸਾਲ ਦੀ ਇਕ ਬੱਚੀ ਸ਼ਿਵਾਨੀ ਦੀ 50 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਕੇ ਮੌਤ ਹੋ ਗਈ ਸੀ।


DIsha

Content Editor

Related News