ਵੱਡਾ ਰੇਲ ਹਾਦਸਾ; ਇੰਜਣ ਸਣੇ ਪਟੜੀ ਤੋਂ ਉਤਰੇ ਸਾਬਰਮਤੀ-ਆਗਰਾ ਸੁਪਰਫਾਸਟ ਰੇਲਗੱਡੀ ਦੇ 4 ਡੱਬੇ

Monday, Mar 18, 2024 - 11:12 AM (IST)

ਵੱਡਾ ਰੇਲ ਹਾਦਸਾ; ਇੰਜਣ ਸਣੇ ਪਟੜੀ ਤੋਂ ਉਤਰੇ ਸਾਬਰਮਤੀ-ਆਗਰਾ ਸੁਪਰਫਾਸਟ ਰੇਲਗੱਡੀ ਦੇ 4 ਡੱਬੇ

ਰਾਜਸਥਾਨ- ਰਾਜਸਥਾਨ ਦੇ ਅਜਮੇਰ 'ਚ ਵੱਡਾ ਰੇਲ ਹਾਦਸਾ ਵਾਪਰ ਗਿਆ। ਅਜਮੇਰ ਦੇ ਮਦਾਰ ਰੇਲਵੇ ਸਟੇਸ਼ਨ ਕੋਲ ਸਾਬਰਮਤੀ-ਆਗਰਾ ਕੈਂਟ ਤੋਂ ਜਾ ਰਹੀ ਇਕ ਸੁਪਰਫਾਸਟਰ ਟਰੇਨ ਦੇ ਇੰਜਣ ਸਮੇਤ 4 ਡੱਬੇ ਪਟੜੀ ਤੋਂ ਉਤਰ ਗਏ। ਹਾਦਸੇ 'ਚ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਘਟਨਾ ਦੇਰ ਰਾਤ ਇਕ ਵਜੇ ਦੀ ਦੱਸੀ ਜਾ ਰਹੀ ਹੈ। ਰੇਲਵੇ ਦੇ ਅਧਿਕਾਰਤ ਸੂਤਰਾਂ ਮੁਤਾਬਕ ਗੱਡੀ ਨੰਬਰ-12548, ਸਾਬਰਮਤੀ-ਆਗਰਾ ਰੇਲ ਦੇਰ ਰਾਤ 1.04 ਵਜੇ ਪਟੜੀ ਤੋਂ ਉਤਰ ਗਈ, ਜਿਸ 'ਚ ਉਸ ਦਾ ਇੰਜਣ ਅਤੇ 4 ਜਨਰਲ ਡੱਬੇ ਪਟੜੀ ਤੋਂ ਉਤਰ ਗਏ। ਇਸ ਨਾਲ ਮਾਰਗ 'ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ।  

ਇਹ ਵੀ ਪੜ੍ਹੋ- 5 ਮੰਜ਼ਿਲਾ ਨਿਰਮਾਣ ਅਧੀਨ ਇਮਾਰਤ ਹੋਈ ਢਹਿ-ਢੇਰੀ, ਮਲਬੇ 'ਚੋਂ ਕੱਢੇ ਗਏ 10 ਲੋਕ

 

ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਬਚਾਅ ਦਲ ਮੌਕੇ 'ਤੇ ਪਹੁੰਚ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਕਈ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਰੇਲਵੇ ਵਲੋਂ ਤੁਰੰਤ ਕਾਰਵਾਈ ਕਰਦਿਆਂ ਰੇਲਵੇ ਅਧਿਕਾਰੀ ਅਤੇ ਕਾਮਿਆਂ ਨੇ ਟਰੈਕ 'ਤੇ ਆਵਾਜਾਈ ਬਹਾਲ ਕਰਨ ਲਈ ਕੰਮ ਸ਼ੁਰੂ ਕੀਤਾ। ਬਾਅਦ ਵਿਚ ਇਸ ਮਾਰਗ 'ਤੇ ਰੇਲ ਸੰਚਾਲਣ ਸ਼ੁਰੂ ਕਰ ਦਿੱਤਾ ਗਿਆ ਅਤੇ ਗੱਡੀ ਨੰਬਰ- 12548 ਨੂੰ ਰਵਾਨਾ ਕਰ ਦਿੱਤਾ। 

ਇਹ ਵੀ ਪੜ੍ਹੋ- ਬਰਾਤੀਆਂ ਨਾਲ ਭਰੀ ਕਾਰ ਅਤੇ ਟਰੈਕਟਰ ਵਿਚਾਲੇ ਭਿਆਨਕ ਟੱਕਰ, 8 ਲੋਕਾਂ ਨੇ ਗੁਆਈ ਜਾਨ (ਵੀਡੀਓ)

ਹਾਦਸੇ ਤੋਂ ਬਾਅਦ ਇਸ ਰੂਟ 'ਤੇ 6 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਦੋ ਦੇ ਰੂਟ ਬਦਲ ਦਿੱਤੇ ਗਏ ਹਨ। ਹਾਦਸੇ ਦੇ ਕਾਰਨਾਂ ਬਾਰੇ ਅਜੇ ਤੱਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ।  ਰੇਲਵੇ ਨੇ ਹੈਲਪਲਾਈਨ ਨੰਬਰ 0145-2429642 ਜਾਰੀ ਕਰਕੇ ਅਜਮੇਰ ਜੰਕਸ਼ਨ 'ਤੇ ਇਕ ਹੈਲਪ ਡੈਸਕ ਬਣਾਇਆ ਹੈ। ਹਾਲਾਂਕਿ ਹਾਦਸੇ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਰੇਲ ਗੱਡੀ ਨੰਬਰ 12548 ਸਾਬਰਮਤੀ-ਆਗਰਾ ਕੈਂਟ ਦੇ ਪਟੜੀ ਤੋਂ ਉਤਰ ਜਾਣ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News