ਰਾਜੌਰੀ ਹਮਲਾ: ਸ਼ਹੀਦ ਸੂਬੇਦਾਰ ਰਾਜਿੰਦਰ ਪ੍ਰਸਾਦ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ

08/13/2022 3:44:09 PM

ਜੈਪੁਰ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਭਾਰਤੀ ਫ਼ੌਜ ਦੇ ਕੈਂਪ ’ਤੇ ਫਿਦਾਯੀਨ ਹਮਲੇ ’ਚ ਸ਼ਹੀਦ ਹੋਏ ਸੂਬੇਦਾਰ ਰਾਜਿੰਦਰ ਪ੍ਰਸਾਦ ਦਾ ਸ਼ਨੀਵਾਰ ਨੂੰ ਝੁੰਝਨੂੰ ਦੇ ਮਾਲੀਗਾਂਵ ਪਿੰਡ ’ਚ ਪੂਰੇ ਫ਼ੌਜੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਸੂਬੇ ਦੇ ਸੈਨਿਕ ਕਲਿਆਣ ਮੰਤਰੀ ਰਾਜਿੰਦਰ ਸਿੰਘ ਗੁੱਡਾ ਸਮੇਤ ਵੱਡੀ ਗਿਣਤੀ ’ਚ ਆਮ ਲੋਕਾਂ, ਜਨ ਪ੍ਰਤੀਨਿਧੀਆਂ ਅਤੇ ਅਧਿਕਾਰੀਆਂ ਨੇ ਰਾਜਿੰਦਰ ਪ੍ਰਸਾਦ ਨੂੰ ਫੁੱਲ ਭੇਟ ਕੀਤੇ ਅਤੇ ਅੰਤਿਮ ਵਿਦਾਈ ਦਿੱਤੀ।

ਇਹ ਵੀ ਪੜ੍ਹੋ- ਰਾਜੌਰੀ ਹਮਲਾ: ਸ਼ਹੀਦ ਸੂਬੇਦਾਰ ਰਾਜਿੰਦਰ ਪ੍ਰਸਾਦ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ

ਸ਼ਹੀਦ ਦੀ ਮ੍ਰਿਤਕ ਦੇਹ ਸ਼ੁੱਕਰਵਾਰ ਰਾਤ ਨੂੰ ਝੁੰਝਨੂੰ ਦੇ ਚਿਵਾੜਾ ਪਹੁੰਚੀ। ਸ਼ਨੀਵਾਰ ਸਵੇਰੇ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਮਾਲੀਗਾਂਵ ਲਿਜਾਇਆ ਗਿਆ। ਸ਼ਹੀਦ ਦੇ ਸਨਮਾਨ ’ਚ ਚਿੜਾਵਾ ਤੋਂ ਮਾਲੀਗਾਂਵ ਤੱਕ ਤਿਰੰਗਾ ਯਾਤਰਾ ਕੱਢੀ ਗਈ, ਜਿਸ ’ਚ ਵੱਡੀ ਗਿਣਤੀ ’ਚ ਨੌਜਵਾਨਾਂ ਸਮੇਤ ਹਜ਼ਾਰਾਂ ਲੋਕ ਸ਼ਾਮਲ ਹੋਏ। ਉਨ੍ਹਾਂ ਨੇ ‘ਭਾਰਤ ਮਾਤਾ ਕੀ ਜੈ’, ‘ਰਾਜਿੰਦਰ ਪ੍ਰਸਾਦ ਅਮਰ ਰਹੇ’ ਅਤੇ ‘ਪਾਕਿਸਤਾਨ ਮੁਰਦਾਬਾਦ’ ਵਰਗੇ ਨਾਅਰੇ ਲਾਏ। 

PunjabKesari

ਓਧਰ ਸ਼ਹੀਦ ਰਾਜਿੰਦਰ ਦੀ ਵੱਡੀ ਧੀ ਪ੍ਰਿਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਉਨ੍ਹਾਂ ਦੀ ਸ਼ਹਾਦਤ ’ਤੇ ਮਾਣ ਹੈ। ਸ਼ਹੀਦ ਰਾਜਿੰਦਰ ਦਾ ਪੂਰੇ ਫ਼ੌਜੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਲੋਕ ਮੌਜੂਦ ਸਨ। 


Tanu

Content Editor

Related News